|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗ਼ਜ਼ਲ |
ਤੈਥੋਂ ਤੇਰੇ ਪੁਰਖਿਆਂ ਮੰਗਣਾ ਜਦੋਂ ਹਿਸਾਬ ਬਿਟਰ ਬਿਟਰ ਤੂੰ ਦੇਖਣਾ ਲੱਭਣਾ ਨਹੀਂ ਜਵਾਬ
ਕਿਰਤ ਕਰ ਵੰਡ ਛਕਣ ਦਾ ਦਿੱਤਾ ਸੀ ਉਪਦੇਸ਼ ਪਰ ਤੂੰ ਮਾਨਣ ਲੱਗਿਆ,ਸ਼ਰਾਬ,ਕਬਾਬ,ਸ਼ਬਾਬ
ਜਿਸ ਧਰਤੀ ਨੂੰ ਸਿੰਜਿਆ ਲਹੂ ਪਸੀਨੇ ਨਾਲ ਕਿੱਥੇ ਨੇ ਓਹ ਖੇਤ ਹੁਣ,ਕਿਧਰ ਗਿਆ ਪੰਜਾਬ
ਸਿੱਖਿਆ ਗਾਉਣਾ ਪੌਪ ਤੇ ਡਾਨਸ ਨਵੇਂ ਨਕੋਰ ਭੁੱਲਿਆ ਬਾਣੀ ਸੱਚ ਦੀ ਭੁੱਲਿਆ ਗੀਤ ਰਬਾਬ
ਮਾੜੇ ਅਤੇ ਗਰੀਬ ਦੀ ਹੁਣ ਤੂੰ ਲਵੇਂ ਨਾ ਸਾਰ ਤਕੜੇ ਪਿੱਛੇ ਘੁੰਮਦਾ ਤੇ ਆਖੇਂ ਜੀ ਜਨਾਬ
ਕੁਦਰਤ ਨੇ ਸੀ ਬਖਸ਼ਿਆ ਤੈਨੂੰ ਇਕ ਦਿਮਾਗ ਬੁੱਧੀ ਭ੍ਰਿਸ਼ਟ ਹੋ ਗਈ ਖਾਨਾ ਹੋਇਆ ਖਰਾਬ
(ਬਲਜੀਤ ਪਾਲ ਸਿੰਘ)
|
|
26 Jul 2012
|
|
|
|
|
|
|
last 2 lines are realy very true and impressive...
|
|
27 Jul 2012
|
|
|
|
|
|
|
ਬ-ਕਮਾਲ ਰਚਨਾ ਬਲਜੀਤ ਪਾਲ ਜੀ ਹੋਰਾਂ ਦੀ .......ਸ਼ੁਕਰੀਆ ਬਿੱਟੂ ਜੀ
|
|
27 Jul 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|