|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗ਼ਜ਼ਲ |
ਜੇ ਢਲਦੀ ਸ਼ਾਮ ਦਾ ਅਹਿਸਾਸ, ਦਿਲ ਨੇ ਕਰ ਲਿਆ ਹੁੰਦਾ ਪਿਆਲਾ ਸਬਰ ਦਾ ਇਸਨੇ, ਕਦੋਂ ਦਾ ਭਰ ਲਿਆ ਹੁੰਦਾ
ਸੁਬਹ ਵੇਲੇ ਨਿਕਲਿਆ ਸੀ, ਮੈਂ ਸ਼ਾਮਾਂ ਤੀਕ ਹਾਂ ਨੱਠਿਆ ਬਹੁਤ ਆਨੰਦ ਲੈਣਾ ਸੀ, ਸਹਿਜ ਜੇ ਕਰ ਲਿਆ ਹੁੰਦਾ
ਗਰਾਂ ਛੱਡਿਆ,ਸ਼ਹਿਰ ਛੱਡਿਆ ਤੇ ਫਿਰ ਆਖਰ ਵਤਨ ਨੂੰ ਵੀ ਨਹੀਂ ਇਸ ਮੌਤ ਮਰਨਾ ਸੀ, ਜੇ ਧੀਰਜ ਧਰ ਲਿਆ ਹੁੰਦਾ
ਗਏ ਪਰਦੇਸ ਵਿਚ ਨੇ ਜੋ, ਉਡਾਰੀ ਮਾਰਦੇ ਰਹਿੰਦੇ ਨਹੀਂ ਰਹਿਣਾ ਖਲਾ ਵਿਚ ਸੀ, ਜਿਗਰ ਇਕ ਕਰ ਲਿਆ ਹੁੰਦਾ
ਰਹੇ ਜੋ ਇਕ ਜਗਹ ਬੈਠੇ, ਬਹੁਤ ਨੇ ਝੂਰਦੇ ਉਹ ਵੀ ਬਹੁਤ ਅਸਮਾਨ ਗਹੁਣੇ ਸੀ, ਜੇ ਸਾਗਰ ਤਰ ਲਿਆ ਹੁੰਦਾ
ਨ ਐਵੇਂ ਫ਼ਿਕਰ ਕਰਿਆ ਕਰ, ਹਵਾਵਾਂ ਵਿਚ ਹੈ ਜੀਵਨ ਕਿਵੇਂ ਗੋਹਾ ਜਿਹਾ ਬਣਕੇ, ਇਹ ਜੀਵਨ ਜ਼ਰ ਲਿਆ ਹੁੰਦਾ?
ਸੋਹਿੰਦਰ ਬੀਰ
|
|
31 Oct 2012
|
|
|
|
|
wadhia ji.......tfs.......
|
|
01 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|