|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗ਼ਜ਼ਲ |
ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ! ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ! ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ ! ਕਿੰਨੀ ਕੁ ਦੇਰ ਆਖਿਰ ਧਰਤੀ ਹਨੇਰ ਜਰਦੀ ,
ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਖੂਨ ਮੇਰਾ ! ਇਤਿਹਾਸ ਦੇ ਵਰਕ ਤੇ ਤੇ ਵਕ਼ਤ ਦੇ ਪਰਾਂ ਤੇ , ਉਂਗਲਾਂ ਡੁਬੋ ਲਹੂ ਵਿੱਚ ਲਿਖਿਆ ਏ ਨਾਮ ਤੇਰਾ ! ਹਰ ਕਾਲ ਕੋਠੜੀ ਵਿੱਚ ਤੇਰਾ ਏ ਜ਼ਿਕਰ ਏਦਾਂ , ਗਰਾਂ ਚ ਚਾਂਦਨੀ ਦਾ ਹੋਵੇ ਜਿਵੇਂ ਬਸੇਰਾ ! ਆ ਆ ਕੇ ਯਾਦ ਤੇਰੀ ਜੰਗਲ ਗਮਾਂ ਦਾ ਚੀਰੇ , ਜੁਗਨੂੰ ਹੈ ਚੀਰ ਜਾਂਦਾ ਜਿਓ ਰਾਤ ਦਾ ਹਨੇਰਾ ! ਪੈਰਾਂ ਚ ਬੇੜੀਆਂ ਨੇ ਨਚਦੇ ਨੇ ਲੋਕ ਫਿਰ ਵੀ , ਕਿਓਂ ਵੇਖ ਵੇਖ ਉੱਡਦਾ ਚੇਹਰੇ ਦਾ ਰੰਗ ਤੇਰਾ ! ਮੇਰੇ ਵੀ ਪੈਰ ਚੁਮ ਕੇ ਇੱਕ ਦਿਨ ਕਹੇਗੀ ਬੇੜੀ , ਸਭ ਸ਼ੁਕਰ ਹੈ ਕੇ ਆਇਆ ਮੇਹਬੂਬ ਅੰਤ ਮੇਰਾ !
[ ਡਾਕਟਰ ਜਗਤਾਰ ਜੀ ਦੀ ਹਰਮਨ ਪਿਆਰੀ ਗ਼ਜ਼ਲ ]
|
|
19 Nov 2012
|
|
|
|
|
Realy nycc.......tfs......
|
|
20 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|