ਜਾਣੇ ਕਦ ਮੈਂ ਪ੍ਰੇਮ ਦੀ ਗਲੀਆਂ ਵਿੱਚ ਆ ਗਿਆ-ਗ਼ਜ਼ਲ
ਜਾਣੇ ਕਦ ਮੈਂ ਪ੍ਰੇਮ ਦੀ ਗਲੀਆਂ ਵਿੱਚ ਆ ਗਿਆ,
ਦਿਲ ਤੇ ਇੱਕ ਅਜਬ ਜਿਹਾ ਖੁਮਾਰ ਛਾ ਗਿਆ,,
ਹਾਲੇ ਰੱਖੇ ਹੀ ਸੀ, ਪੈਰ ਜਵਾਨੀ ਦੇ ਦਰ ਤੇ,
ਨਾਲ ਤੁਰਨ ਦਾ ਵਾਅਦਾ ਜਿਹਾ ਲੈ ਕੋਈ ਆ ਗਿਆ,,
ਗੁਵਾਚੀਆਂ ਸੀ ਕਲ੍ਹ ਤੱਕ ਬਚਪਨ ਦੀ ਕਹਾਣੀ ਵਿੱਚ,
ਹੋਲੀ ਜਿਹੀ ਦਿਲ ਵਿੱਚ ਕੋਈ ਥਾਂ ਬਣਾ ਆ ਗਿਆ,,
ਬਚਪਨ ਦਾ ਯਾਰਾਨਾ, ਨਾ ਚਾਹੁੰਦੇ ਹੱਥੋਂ ਛੁੱਟਣ ਲੱਗਾ,
ਵੇਖ ਮੈਨੂੰ ਹਰ ਕੋਈ ਕਹਿੰਦਾ ਮਿਰਜਾ ਆ ਗਿਆ,
ਨਾ ਵੇਖੀ ਜਾਤ, ਨਾ ਪੁੱਛੀ ਕੋਈ ਗੱਲ "ਮਨੀ"
ਇੱਕ ਪਲ ਵਿੱਚ ਸਾਰਾ ਕੁਝ ਉਸ ਤੋਂ ਹਾਰ ਆ ਗਿਆ,
ਮਨਿੰਦਰ ਸਿੰਘ "ਮਨੀ"
ਜਾਣੇ ਕਦ ਮੈਂ ਪ੍ਰੇਮ ਦੀ ਗਲੀਆਂ ਵਿੱਚ ਆ ਗਿਆ,
ਦਿਲ ਤੇ ਇੱਕ ਅਜਬ ਜਿਹਾ ਖੁਮਾਰ ਛਾ ਗਿਆ,,
ਹਾਲੇ ਰੱਖੇ ਹੀ ਸੀ, ਪੈਰ ਜਵਾਨੀ ਦੇ ਦਰ ਤੇ,
ਨਾਲ ਤੁਰਨ ਦਾ ਵਾਅਦਾ ਜਿਹਾ ਲੈ ਕੋਈ ਆ ਗਿਆ,,
ਗੁਵਾਚੀਆਂ ਸੀ ਕਲ੍ਹ ਤੱਕ ਬਚਪਨ ਦੀ ਕਹਾਣੀ ਵਿੱਚ,
ਹੋਲੀ ਜਿਹੀ ਦਿਲ ਵਿੱਚ ਕੋਈ ਥਾਂ ਬਣਾ ਆ ਗਿਆ,,
ਬਚਪਨ ਦਾ ਯਾਰਾਨਾ, ਨਾ ਚਾਹੁੰਦੇ ਹੱਥੋਂ ਛੁੱਟਣ ਲੱਗਾ,
ਵੇਖ ਮੈਨੂੰ ਹਰ ਕੋਈ ਕਹਿੰਦਾ ਮਿਰਜਾ ਆ ਗਿਆ,
ਨਾ ਵੇਖੀ ਜਾਤ, ਨਾ ਪੁੱਛੀ ਕੋਈ ਗੱਲ "ਮਨੀ"
ਇੱਕ ਪਲ ਵਿੱਚ ਸਾਰਾ ਕੁਝ ਉਸ ਤੋਂ ਹਾਰ ਆ ਗਿਆ,
ਮਨਿੰਦਰ ਸਿੰਘ "ਮਨੀ"