Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਤੇਰੀ ਦੀਦ ਦੇ ਸਹਾਰੇ, ਵੇ ਮੈਂ ਰਾਹਾਂ ‘ਚ ਖਲੋਵਾਂ

ਗੀਤ

ਤੇਰੀ  ਦੀਦ  ਦੇ  ਸਹਾਰੇ, ਵੇ  ਮੈਂ  ਰਾਹਾਂ   ਖਲੋਵਾਂ

ਸਾਜ  ਯਾਦਾਂ  ਨੂੰ  ਬਣਾ ਕੇ , ਗੀਤ  ਵਸਲਾਂ  ਦੇ ਛੋਵਾਂ

 

ਸੁਣਿਆ ਕਿ ਜਗ ਨੂੰ ਸਜਣਾ,ਵੰਡਦਾ ਪਿਆਂ ਤੂੰ ਹਾਸੇ

ਤੇਰੇ ਪਿਆਰ  ਦੀ ਹਾਂ ਮੰਗਤੀ ,ਖਾਲੀ ਨੇ ਮੇਰੇ  ਕਾਸੇ

ਬਣੀ  ਜਿੰਦਗੀ  ਹਨੇਰਾ, ਆ  ਕੇ  ਕਰ  ਜਾ  ਤੂੰ ਲੋਵਾਂ

ਤੇਰੀ  ਦੀਦ  ਦੇ  ਸਹਾਰੇ, ਵੇ  ਮੈਂ  ਰਾਹਾਂ  ਚ ਖਲੋਵਾਂ

 

ਹੋ  ਕੇ   ਜੁਦਾ  ਮੈਂ ਤੈਥੋਂ , ਘੁਟ-ਘੁਟ   ਲਹੂ  ਦੇ  ਪੀਤੇ

ਪਲ-ਪਲ ਦੇ  ਰਾਤ ਦਿਨ  ਮੈਂ, ਟੁਕੜੇ  ਹਜ਼ਾਰ ਕੀਤੇ

ਲੈ  ਕੇ ਗਮਾਂ  ਦਾ  ਧਾਗਾ, ਹੰਝੂਆਂ  ਨੂੰ  ਵਿਚ  ਪਰੋਵਾਂ

ਤੇਰੀ  ਦੀਦ  ਦੇ  ਸਹਾਰੇ,  ਵੇ  ਮੈਂ  ਰਾਹਾਂ ਚ ਖਲੋਵਾਂ

 

ਪਾ-ਪਾ   ਕੇ  ਔਂਸੀਆਂ  ਹੁਣ , ਪੋਟੇ  ਵੀ  ਜ਼ਖਮੀ  ਹੋਏ

ਚਿਹਰਾ  ਵੀ  ਜ਼ਰਦ   ਹੋਇਆ,ਨੈਣਾਂ ‘ਚ  ਪੈ ਗੇ ਟੋਏ

ਹੁਣ  ਆ ਵੀ ਜਾ  ਤੂੰ ਸੋਹਲ, ਬਰੂਹਾਂ ‘ਚ  ਤੇਲ ਚੋਵਾਂ

ਤੇਰੀ  ਦੀਦ  ਦੇ  ਸਹਾਰੇ,  ਵੇ  ਮੈਂ  ਰਾਹਾਂ ਚ ਖਲੋਵਾਂ

ਆਰ.ਬੀ.ਸੋਹਲ

 

 

 

 

 

 

 

 

 

 

 

 

 

 

28 Dec 2015

Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
Waah .....

bhaut khoob ji.....god bless u

28 Dec 2015

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਧੰਨਵਾਦ ਜੀ 

28 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Nice
04 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

Thanks very much ji

06 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Waah,.............Great touch of feelings in ur words "sohal" saab,...........duawaan

10 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਮਿਹਰਬਾਨੀ ਸੁਖਪਾਲ ਸਾਹਬ ਜੀਓ 

10 Jan 2016

Reply