Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਗੀਤ: ਲੋਕ ਤੱਥ
ਔਖੇ ਵੇਲੇ ਅੱਖਾਂ ਮੀਚੇ , ਚੰਗੇ ਵੇਲੇ ਲੱਤਾਂ ਖਿਚੇ
ਸਿਰ ਆਈ ਹੱਥ ਅੱਡੇ ਲੋੜ ਵੇਲੇ ਹੋਜੇ ਪਿੱਛੇ
ਜਿਹੜਾ ਏਧਰ ਦੀ ਦੀ ਓਦਰ ਸਣਾਉਣ ਜੋਗਾ ਰਹਿ ਗਿਆ
ਓਸ ਆਪਣੇ ਦੇ ਵਿਚ ਫੇਰ ਆਪਣਾ ਕੀ ਰਹਿ ਗਿਆ
ਹੋ ਉਸ ਆਪਣੇ ਦੇ ਵਿਚ ਫੇਰ ਆਪਣਾ ਕੀ ਰਹਿ ਗਿਆ

ਵੈਲੀ ਹੋਣ ਯਾਰ ਪੱਕੇ , ਜੇਬ ਵਿਚ ਫੀਮ ਰੱਖੇ
ਬਾਰ ਬਣੇ ਜਿਓਣਾ ਮੋੜ ਮਾਪਿਆਂ ਨੂੰ ਗੱਲ ਕੱਢੇ
ਜਿਹੜਾ ਦੁਨੀਆਂ ਤੇ ਵੈਲ ਹੀ ਕਮਾਉਣ ਜੋਗਾ ਰਹਿ ਗਿਆ
ਓਸ ਕੀ ਕਪੁੱਤ ਵਿਚ ਪੁੱਤ ਜਿਯਾ ਰਹਿ ਗਿਆ
ਹੋ ਉਸ ਕੀ ਕਪੁੱਤ ਵਿਚ ਪੁੱਤ ਜਿਯਾ ਰਹਿ ਗਿਆ

ਜਾਤ ਦਾ ਘਮੰਡ ਹੋਜੇ , ਪਿਆਰਾ ਰੂਪ ਰੰਗ ਹੋਜੇ
ਗੈਰਤ ਦਾ ਭਾਂਡਾ ਜੀਹਦਾ ਨੋਟਾਂ ਨਾਲ ਭੰਨ ਹੋਜੇ
ਜਿਹੜਾ ਦੁਨੀਆਂ ਤੇ ਨੰਬਰ ਬਣਾਉਣ ਜੋਗਾ ਰਹਿ ਗਿਆ
ਓਸ ਬੁੱਤ ਵਿਚ ਕੀ ਏ ਇਨਸਾਨ ਜਿਯਾ ਰਹਿ ਗਿਆ
ਹੋ ਉਸ ਬੁੱਤ ਵਿਚ ਕੀ ਏ ਇਨਸਾਨ ਜਿਯਾ ਰਹਿ ਗਿਆ

ਜੋ ਕਿਰਤੀ ਉਹ ਖਾਵੇ ਧੱਕੇ ,ਚੋਰਾਂ ਦੇ ਆ ਘਰ ਪੱਕੇ
ਕਰੇ ਦੁਨੀਆਂ ਵਪਾਰ ਨੇ ਦੁਆਵਾਂ ਦੇ ਵੀ ਦਾਮ ਰੱਖੇ
ਜਿਹੜਾ ਸੱਚ ਸੀ ਉਹ ਗੱਲਾਂ ਚ ਸਣਾਉਣ ਜੋਗਾ ਰਹਿ ਗਿਆ
ਕੀ ਸਾਧਾਂ ਦਿਆਂ ਸੌਦਿਆਂ ਚ ਰੱਬ ਜਿਯਾ ਰਹਿ ਗਿਆ
ਹੋ ਕੀ ਸਾਧਾਂ ਦਿਆਂ ਸੌਦਿਆਂ ਚ ਰੱਬ ਜਿਯਾ ਰਹਿ ਗਿਆ ......
03 Nov 2017

JAGJIT SINGH JAGGI
JAGJIT SINGH
Posts: 1671
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 

 

ਜੰਡੂ ਬਾਈ ਜੀ ਬਹੁਤ ਹੀ ਸੋਹਣੇ ਅਤੇ ਨਾ ਇਨਕਾਰੇ ਜਾਣ ਵਾਲੇ ਤੱਥ |
ਕਮਾਲ ਦੇ ਅਰਥ ਅਤੇ ਸੱਚ ਨਾਲ ਭਰਪੂਰ ਤੱਥ ਨੇ ਜੀ ਇਹ - 
ਔਖੇ ਵੇਲੇ ਅੱਖਾਂ ਮੀਚੇ, ਚੰਗੇ ਵੇਲੇ ਲੱਤਾਂ ਖਿੱਚੇ  
ਸਿਰ ਆਈ ਹੱਥ ਅੱਡੇ ਲੋੜ ਵੇਲੇ ਹੋਜੇ ਪਿੱਛੇ |    ਸੋਲਾਂ ਆਨੇ ਸੱਚ ਜੀ |
ਜਾਤ ਦਾ ਘਮੰਡ ਹੋਜੇ, ਪਿਆਰਾ ਰੂਪ ਰੰਗ ਹੋਜੇ 
ਗੈਰਤ ਦਾ ਭਾਂਡਾ ਜੀਹਦਾ ਨੋਟਾਂ ਨਾਲ ਭੰਨ ਹੋਜੇ | ਕਮਾਲ ਕੀਤੇ ਪਈ ਐ ਬਾਈ|  
ਜੋ ਕਿਰਤੀ ਉਹ ਖਾਵੇ ਧੱਕੇ ,ਚੋਰਾਂ ਦੇ ਆ ਘਰ ਪੱਕੇ |   ਹਾ ਹਾ ਹਾ ਹਾ ! ਬਿਲਕੁਲ ਸਹੀ !
ਕੀ ਸਾਧਾਂ ਦਿਆਂ ਸੌਦਿਆਂ ਚ ਰੱਬ ਜਿਯਾ ਰਹਿ ਗਿਆ | - ਵਾਹਿਗੁਰੂ ਜੀ !
ਬਈ ਨਾਹੁਤ ਈ ਸੋਹਣੀ ਕਿਰਤ ਦੋਸਤ | ਜਿਉਂਦੇ ਵੱਸਦੇ ਰਹੋ ਅਤੇ ਇੱਦਾਂ ਈ ਸੋਹਣਾ ਸੋਹਣਾ ਲਿਖਦੇ ਪੜ੍ਹਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |  

ਜੰਡੂ ਬਾਈ ਜੀ ਬਹੁਤ ਹੀ ਸੋਹਣੇ ਅਤੇ ਨਾ ਇਨਕਾਰੇ ਜਾਣ ਵਾਲੇ ਤੱਥ |  ਵਧਾਈ ਦੇ ਪਾਤਰ ਹੋ ਜੀ |

ਕਮਾਲ ਦੇ ਅਰਥ ਅਤੇ ਸੱਚ ਨਾਲ ਭਰਪੂਰ ਤੱਥ ਨੇ ਜੀ ਇਹ - 


ਔਖੇ ਵੇਲੇ ਅੱਖਾਂ ਮੀਚੇ, ਚੰਗੇ ਵੇਲੇ ਲੱਤਾਂ ਖਿੱਚੇ  

ਸਿਰ ਆਈ ਹੱਥ ਅੱਡੇ, ਲੋੜ ਵੇਲੇ ਹੋਜੇ ਪਿੱਛੇ |    ਸੋਲਾਂ ਆਨੇ ਸੱਚ ਜੀ |ਜਾਤ ਦਾ ਘਮੰਡ ਹੋਜੇ, ਪਿਆਰਾ ਰੂਪ ਰੰਗ ਹੋਜੇ 

ਗੈਰਤ ਦਾ ਭਾਂਡਾ ਜੀਹਦਾ ਨੋਟਾਂ ਨਾਲ ਭੰਨ ਹੋਜੇ | ਕਮਾਲ ਕੀਤੇ ਪਈ ਐ ਬਾਈ|  


ਜੋ ਕਿਰਤੀ ਉਹ ਖਾਵੇ ਧੱਕੇ , ਚੋਰਾਂ ਦੇ ਤੇ ਘਰ  ਪੱਕੇ |   ਹਾ ਹਾ ਹਾ ਹਾ ! ਬਿਲਕੁਲ ਸਹੀ !


ਕੀ ਸਾਧਾਂ ਦਿਆਂ ਸੌਦਿਆਂ ਚ ਰੱਬ ਜਿਯਾ ਰਹਿ ਗਿਆ | - ਵਾਹਿਗੁਰੂ ਜੀ !


ਬਈ ਹੁਤ ਈ ਸੋਹਣੀ ਕਿਰਤ ਦੋਸਤ | ਜਿਉਂਦੇ ਵੱਸਦੇ ਰਹੋ ਅਤੇ ਇੱਦਾਂ ਈ ਸੋਹਣਾ ਸੋਹਣਾ ਲਿਖਦੇ ਪੜ੍ਹਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |  

 

25 Nov 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਧੰਨਵਾਦ
ਜਗਜੀਤ ਸਿੰਘ ਜੀ
ਤੁਹਾਡੀ ਮੇਰੀ ਲਿਖਤ ਦੇ ਲਯਿ ਕੀਤੀ ਹੋਈ ਸਿਫ਼ਤ
ਮੇਰੇ ਲਯਿ ਪ੍ਰੇਰਨਾ ਦਾ ਸਰੋਤ ਹੈ ਜੀ

ਤੁਹਾਡੀਆਂ ਲਿਖਤਾਂ ਪੜ ਕੇ ਹਮੇਸ਼ਾ ਬੋਹਤ ਵਧੀਆ ਲਗਦਾ ਹੈ
ਸ਼ੁਕਰੀਆ ਸਮਾਂ ਕੱਢਣ ਲਈ ਜੀ
25 Nov 2017

Reply