ਗੀਤ-ਅੱਜ ਫੇਰ ਤੂੰ ਲੋਰੀ ਸੁਣਾ ਦੇ,
ਅੱਜ ਫੇਰ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਬੁੱਕਲ ਦੀ ਕਰ ਦੇ ਠੰਢੀ ਛਾਂ,
ਆਪਣੇ ਹੱਥੀਂ ਰੋਟੀ ਖੁਆ ਦੇ ਮਾਂ,,
ਮੁੜ ਆਇਆ ਲਾਲ ਤੇਰਾ,
ਚੁੱਪੀ ਤੋੜ, ਕੁੱਝ ਤਾਂ ਬੋਲ ਦੇ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਪਹਿਲਾਂ ਤੂੰ ਮਨਾਉਂਦੀ ਸੀ ਮੈਨੂੰ,
ਅੱਜ ਖ਼ੁਦ ਰੁੱਸ ਬੈ ਗਈ ਮਾਂ,,
ਕਰ ਦੇ ਮਾਫ਼ ਮੈਨੂੰ, ਛੱਡ ਦੇ ਗ਼ੁੱਸਾ,
ਘੁੱਟ ਕੇ ਗਲ਼ਵੱਕੜੀ ਪਾ ਲੈ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਗਵਾਚ ਕੇ ਦੁਨੀਆ ਦੇ ਰੰਗਾ ਵਿੱਚ,
ਖ਼ੁਦ ਨੂੰ ਬੇਰੰਗ ਕਰ ਲਿਆ ਮੈਂ ਮਾਂ,
ਹੰਝੂ ਨਹੀਂ ਰੁਕਦੇ ਚੁੱਪ ਤੈਨੂੰ ਵੇਖ ਕੇ,
ਆਪਣੀ ਚੁੰਨੀ ਨਾਲ ਪੂੰਝ ਤੂੰ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ
ਮੈਂ ਨਾਦਾਨ, ਬੇਫ਼ਿਕਰਾ, ਸੀ ਕਦੀ,
ਤੂੰ ਉਂਗਲ ਫੜ, ਤੁਰਨਾ ਸਿਖਾਇਆ ਮਾਂ,
ਕਿੰਜ ਉਤਾਰਾ ਮੈਂ ਤੇਰੇ ਦੁੱਧ ਦਾ ਕਰਜ਼,
ਖ਼ੁਦ ਭੁੱਖੇ ਰਹਿ ਦੁੱਧ ਪਿਆ ਯਾ ਮੈਨੂੰ ਤੂੰ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਮਨਿੰਦਰ ਸਿੰਘ "ਮਨੀ"
ਅੱਜ ਫੇਰ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਬੁੱਕਲ ਦੀ ਕਰ ਦੇ ਠੰਢੀ ਛਾਂ,
ਆਪਣੇ ਹੱਥੀਂ ਰੋਟੀ ਖੁਆ ਦੇ ਮਾਂ,,
ਮੁੜ ਆਇਆ ਲਾਲ ਤੇਰਾ,
ਚੁੱਪੀ ਤੋੜ, ਕੁੱਝ ਤਾਂ ਬੋਲ ਦੇ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਪਹਿਲਾਂ ਤੂੰ ਮਨਾਉਂਦੀ ਸੀ ਮੈਨੂੰ,
ਅੱਜ ਖ਼ੁਦ ਰੁੱਸ ਬੈ ਗਈ ਮਾਂ,,
ਕਰ ਦੇ ਮਾਫ਼ ਮੈਨੂੰ, ਛੱਡ ਦੇ ਗ਼ੁੱਸਾ,
ਘੁੱਟ ਕੇ ਗਲ਼ਵੱਕੜੀ ਪਾ ਲੈ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਗਵਾਚ ਕੇ ਦੁਨੀਆ ਦੇ ਰੰਗਾ ਵਿੱਚ,
ਖ਼ੁਦ ਨੂੰ ਬੇਰੰਗ ਕਰ ਲਿਆ ਮੈਂ ਮਾਂ,
ਹੰਝੂ ਨਹੀਂ ਰੁਕਦੇ ਚੁੱਪ ਤੈਨੂੰ ਵੇਖ ਕੇ,
ਆਪਣੀ ਚੁੰਨੀ ਨਾਲ ਪੂੰਝ ਤੂੰ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ
ਮੈਂ ਨਾਦਾਨ, ਬੇਫ਼ਿਕਰਾ, ਸੀ ਕਦੀ,
ਤੂੰ ਉਂਗਲ ਫੜ, ਤੁਰਨਾ ਸਿਖਾਇਆ ਮਾਂ,
ਕਿੰਜ ਉਤਾਰਾ ਮੈਂ ਤੇਰੇ ਦੁੱਧ ਦਾ ਕਰਜ਼,
ਖ਼ੁਦ ਭੁੱਖੇ ਰਹਿ ਦੁੱਧ ਪਿਆ ਯਾ ਮੈਨੂੰ ਤੂੰ ਮਾਂ,,
ਅੱਜ ਫੇਰ ਮਾਂ ਤੂੰ ਲੋਰੀ ਸੁਣਾ ਦੇ,
ਫ਼ਿਕਰਾਂ ਚੋ ਕੱਢ ਬੇਫ਼ਿਕਰਾ ਬਣਾ ਦੇ ਮਾਂ,
ਮਨਿੰਦਰ ਸਿੰਘ "ਮਨੀ"