ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,
ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,,
ਕੁਝ ਖੱਟਿਆ, ਕੁਝ ਮਿੱਠੀਆਂ, ਕੁਝ ਹਾਰਿਆ, ਕੁਝ ਜਿੱਤਿਆ ,, ਕੁਝ ਸੱਚੀਆਂ, ਕੁਝ ਝੂਠੀਆਂ, ਕੁਝ ਰੁੱਸੀਆਂ , ਕੁਝ ਮੰਨਿਆ,,
ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ, ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,,
ਕੁਝ ਅਹਿਸਾਸ, ਕੁਝ ਖ਼ਾਹਿਸ਼ਾਂ , ਕੁਝ ਸਿਸਕੀਆਂ, ਕੁਝ ਬਾਰਿਸ਼ਾਂ,, ਕੁਝ ਨਜਦੀਕੀਆਂ, ਕੁਝ ਦੂਰੀਆਂ, ਕੁਝ ਮਿੰਨਤਾਂ, ਕੁਝ ਮਜਬੂਰੀਆਂ,,
ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ, ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,,
ਕੁਝ ਕਹਿਣ ਦੀ, ਕੁਝ ਨਾ ਕਹਿਣ ਦੀ, ਕੁਝ ਟੁੱਟਣ ਦੀ, ਕੁਝ ਸਹਿਣ ਦੀ,, ਕੁਝ ਉਡੀਕ ਦੀ, ਕੁਝ ਮਿਲਣ ਦੀ, ਕੁਝ ਗੁਵਾਉਣ ਦੀ, ਕੁਝ ਪਾਉਣ ਦੀ,,
ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ, ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,,
ਟੁੱਟੇ ਨਾ ਹਰਫ਼ਾਂ ਦੀ ਲੜੀ, ਜੋੜੀ ਚੱਲੀਏ ਹਰ ਕੜੀ ਇਸ਼ਕ ਦਾ ਹਰ ਰੰਗ ਲਿਖੀਏ, ਪਲ ਪਲ ਦੀ ਕਹਾਣੀ ਲਿਖੀਏ,,
ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ, ਕੁਝ ਤੂੰ ਲਿਖੇ, ਕੁਝ ਮੈਂ ਲਿਖਾਂ,,
ਮਨਿੰਦਰ ਸਿੰਘ "ਮਨੀ" 9780533851
|