Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੀਤਕਾਰੀ ਬਦਨਾਮ ਹੋਈਂ ਜਾਂਦੀ ਐ




ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ।

ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ  ਹੈ ।
ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ ।
ਨਵੀਂ ਨਵੀਂ  ਕਲਮ , ਨਿਲਾਮ  ਹੋਈਂ  ਜਾਂਦੀ ਐ  ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਬੇਲਿਆਂ 'ਚ ਮੰਗੂ ਨਾ , ਚਰਾਉਣ  ਜੋਗੇ  ਹੈਗੇ  ਤੁਸੀਂ ।
ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ ।
ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ  ਬਦਨਾਮ ਹੋਈਂ ਜਾਂਦੀ ਐ  ॥

ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ ।
ਦਵਿੰਦਰ ਜਾਂ ਵਿਜੇ ਧੰੰਮੀ ,ਦੇਬੀ ਮਖ਼ਸੂਸਪੁਰੀ ਜਿਹਾ ।
ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥


ਗੀਤਾਂ  'ਚ ਪੰਜਾਬਣ , ਸਲਾਹੁਣੀ ਥੋਨੂ ਆਈ ਨਾ ।
ਸੱਚੇ ਆਸ਼ਕਾਂ ਲਈ ਕਦੇ , ਕਲਮ ਘਸਾਈ ਨਾ ।
ਬੰਬੂਕਾਟਾਂ  ਤੱਕ , ਰੋਕਥਾਮ  ਹੋਈ  ਜਾਂਦੀ ਐ ।
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਬੇਦਿਲ ਤੇ ਭਿੰਦਰ ਦੇ ਦੌਰ ਵਾਲੀ ਗੱਲ ਕਰੋ ।
ਸੰਧੂ ਵਾਂਗੂੰ ਗੀਤ ਲਿਖ , ਕੁੱਝ ਹਲ  ਚਲ ਕਰੋ ।
ਕਲਮਾਂ ਦੀ ਸਿਆਹੀ , ਕਾਹਤੋਂ ਜਾਮ ਹੋਈਂ ਜਾਂਦੀ ਐ ।
ਗੀਤਕਾਰੋ !  ਗੀਤਕਾਰੀ  ਬਦਨਾਮ ਹੋਈਂ ਜਾਂਦੀ ਐ  ॥

ਰਾਏਕੋਟੀ , ਹਸਨਪੁਰੀ ਤੋਂ  , ਕੁੱਝ  ਸਿੱਖਣਾ ਸੀ ।
ਕਾਲੇ ਘੱਗਰੇ ਦਾ ਗਾਣਾ , ਤੁਸਾਂ ਕੋਈ ਲਿਖਣਾ ਸੀ ।
ਕਾਲਜਾਂ ਦੀ ਗੱਲ ਤਾਂ , ਤਮਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਪੜ੍ਹ  ਲੈਂਦੇ ਪਾਰਸ ਨੂੰ , ਸੁਣ ਲੈਂਦੇ  ਯਮਲੇ  ਨੂੰ ।
ਜੀਨਾਂ ਛੀਨਾਂ ਛੱਡ ,ਕਿਤੇ ਮਾਵਾ ਲਾਉਂਦੇ ਸ਼ਮਲੇ ਨੂੰ ।
ਨੰਗੀ  ਤਾਂ  ਕਲਮ , ਸ਼ਰੇਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਬਾਪਲੇ ਵਾਲੇ ਜਿਉਂ ਕੁੱਝ , ਗੀਤਾਂ ਵਿੱਚ ਹਾਸਾ ਪਾਉਂਦੇ ।
ਵਿਰਕ ਜਿਉਂ ਪਿਆਰ 'ਚ, ਮਿਠਾਸ ਤੋਲਾ ਮਾਸਾ ਪਾਉਂਦੇ ।
ਸ਼ਬਦਾਂ  'ਚ  ਧੂਮ ਤੇ  ਧੜਾਮ  ਹੋਈ  ਜਾਂਦੀ  ਐ ।
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

 
ਗਿੱਲਾਂ ਦੇ ,ਤਿਵਾੜੀਆਂ ਦੇ ,ਢਿੱਲੋਂਆਂ ਦੇ ਗੀਤ ਸੁਣੋ ।
ਗੀਤਾਂ  ਵਿੱਚ ਵਿਸ਼ਾ ਕੋਈ , ਸੇਧ  ਦੇਣ ਵਾਲਾ ਚੁਣੋ ।
ਕਾਹਲੀ ਉਂਝ ਲੈਣ ਨੂੰ , ਇਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਲੈ  ਲੈਂਦੇ ਗਿਆਨ ਥੋੜਾ , ਬਾਬੇ  ਗੁਰਦਾਸ ਤੋਂ ।
ਮਾਂ ਬੋਲੀ ਬਚ ਜਾਂਦੀ , ਕੀਤੇ  ਸੱਤਿਆਨਾਸ ਤੋਂ ।
ਕਲਮ  ਤੁਹਾਡੀ ,  ਬੇ ਲਗ਼ਾਮ ਹੋਈਂ ਜਾਂਦੀ ਐ ।
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਜੱਟ ਮਸਾਂ ਛੱਡਿਆ ਸੀ , ਫੜ ਲਿਆ ਮੋਬਾਇਲ ਹੁਣ ।
ਆਸ਼ਕੀ ਦੇ ਨਵੇਂ ਹੀ , ਸਿਖ਼ਾਉਨੇ ਓ ਸਟਾਇਲ  ਹੁਣ ।
ਗੋਲ  ਗੱਪੇ  ਖਾਓ , ਤੇਲੂ  ਰਾਮ  ਹੋਈਂ ਜਾਂਦੀ  ਐ ।
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਮਾੜਾ ਚਮਕੀਲਾ  ਐਵੇਂ , ਕਈਆਂ ਤੋਂ ਕਹਾ ਗਿਆ ।
ਚੌਗੁਣਾ  ਨਿਘਾਰ ਹੁਣ , ਕਲਮਾਂ  'ਚ  ਆ ਗਿਆ ।
ਦਿਨੋ  ਦਿਨ  ਅਸਲੋਂ , ਨਾਕਾਮ  ਹੋਈ  ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਧੀਆਂ ਦੇ ਚਿੱਤਰ ਹਾੜਾ , ਐਦਾਂ ਨਾ ਚਿਤਾਰੋ ਤੁਸੀਂ ।
ਸਾਰੀਆਂ ਨੂੰ ਕਹੋਂ ਹੀਰਾਂ , ਕੁੱਝ ਤਾਂ ਵਿਚਾਰੋ ਤੁਸੀਂ ।
ਵਿਗਾੜਤਾ  ਸਮਾਜ , ਗੱਲ ਨਾਮ ਹੋਈਂ ਜਾਂਦੀ ਐ ।
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

ਲਿਖਣਾ ਹੈ  ਲਿਖੋ  ਕੁੱਝ , ਬਾਬੂ  ਸਿੰਘ  ਮਾਨ ਜਿਹਾ ।
ਹਲਕਾ ਹੀ ਲਿਖਣੈ ,ਤਾਂ ਲਿਖ ਲਓ " ਘੁਮਾਣ " ਜਿਹਾ ।
ਐਵੇਂ  ਧੂਰੀ , ਦਿੜ੍ਹਬਾ , ਸੁਨਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ  ॥

 

 ਜਰਨੈਲ ਘੁਮਾਣ

14 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਘੁਮਾਣਾ ਵਾਲੇ ਜਰਨੈਲ ਦੀ ਕਲਮ ਨੇ ਤਾ ਬਾਹਲੀ ਹੀ ਕਰਾਰੀ ਤੇ ਸਟੀਕ ਚੋਟ ਲਾਈ ਆ ਬਿੱਟੂ ਵੀਰ ......ਜੀਓ ਘੁਮਾਣ ਸਾਹਿਬ ...... ਬਹੁਤ ਖੂਬ ਕਿਹਾ ਜੀ

14 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਹੀ ਬਦੀਆ ਗੀਤ ਹੈ ...
ਕਮਾਲ ਕਰਤੀ ...........

14 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah jee wah,,,,sachiyan te khariyan ne GHUMAAN saahib diyan...


ithey share karan layi shukriya BITTU jee...

14 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sachian gallan likhia ne ... tfs

14 May 2012

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

sachia gallan ,,,,jeonde rho

 

14 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ.....ਬਿੱਟੂ ਜੀ.....ਇਹ ਸਾਂਝਾ ਕਰਨ ਲਈ.....

16 May 2012

Reply