Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਘਰ

" ਆਮ ਤੌਰ ਤੇ ਸਮਝਿਆ ਜਾਂਦਾ ਹੈ -- ਮਰਦ ਤਾਂ ' ਬਾਹਰ ' ਭਾਲਦੇ ਹਨ,, ਘਰ ਤਾਂ ਉਨ੍ਹਾਂ ਲਈ ਅਗਲੀ ਵਾਰੀ ਬਾਹਰ ਜਾਣ ਤੋਂ ਪਹਿਲਾਂ ਥੱਕ ਕੇ ਸਾਹ ਲੈਣ ਦਾ ਟਿਕਾਣਾ ਭਰ ਹੈ ।
ਸਾਢੇ ਚਾਰ ਸਾਲ ਪਹਿਲਾਂ,ਮੈਂ ਆਪਣੀ ਪਹਿਲੀ ਕਿਤਾਬ ਤੇਜਵੰਤ ਗਿੱਲ ਹੁਰਾਂ ਨੂੰ ਭੇਟ ਕਰਨ ਗਿਆ । ' ਦੇਸ਼ ਸੇਵਕ ' ਅਖ਼ਬਾਰ ਦੇ ਇਸ ਐਡੀਟਰ ਨੂੰ ਪਹਿਲਾਂ ਕਦੀ ਵੇਖਿਆ ਵੀ ਨਹੀਂ ਸੀ । ਕਲਪਨਾ ਕੀਤੀ ਤਾਂ ਕਿਸੇ ਖਰ੍ਹਵੇ ਕਾਮਰੇਡ ਦਾ ਚਿਹਰਾ ਮਨ ਵਿੱਚ ਉਭਰਿਆ ।
ਉਨ੍ਹਾਂ ਪੁੱਛਿਆ : " ਤੁਸੀਂ ਪਰਦੇਸ ਰਹਿੰਦੇ ਹੋ । ਸਲਾਹ ਦਿਉ -- ਜੇ ਬਾਹਰ ਜਾ ਰਹਿਣਾ ਹੋਵੇ ਤਾਂ ਬੰਦਾ ਦੇਸ ਵਾਲੇ ਆਪਣੇ ਘਰ ਦਾ ਕੀ ਕਰੇ ?"
ਮੈਂ ਠਾਹ ਸੋਟਾ ਮਾਰਿਆ :" ਵੇਚ ਦਿਉ ! ਬਿਨਾਂ ਰਹਿਆਂ ਘਰ ਖੋਲ਼ੇ ਹੋ ਜਾਂਦਾ ਹੈ । ਕਿਰਾਏ ਤੇ ਦਿਉ ਤਾਂ ਮੱਲਿਆ ਜਾਂਦਾ ਹੈ । ਰੱਖਣ ਦਾ ਕੋਈ ਫ਼ਾਇਦਾ ਨਹੀਂ । ਏਥੇ ਵੇਚੋ, ਓਥੇ ਖਰੀਦ ਲਉ ।"
ਉਹ ਕੁਝ ਵੈਰਾਗ ਨਾਲ ਬੋਲੇ :" ਪਰ ਉਨ੍ਹਾਂ ਭਾਵਨਾਵਾਂ ਦਾ ਕੀ ਕਰੀਏ ਜੋ ਘਰ ਨਾਲ ਜੁੜੀਆਂ ਹੁੰਦੀਆਂ ਹਨ ...."...
ਮੈਨੂੰ ਓਦੋਂ ਪਤਾ ਲੱਗਾ :
ਮੈਂ ਕਿੰਨਾ ਖਰ੍ਹਵਾ ਸਾਂ ....
ਮੇਰੇ ਸਾਮ੍ਹਣੇ ਬੈਠਾ ਬੰਦਾ ਕਿੰਨਾ ਕੋਮਲ ਸੀ !
------------------------------------------
ਡਾ. ਆਤਮਜੀਤ ਹੁਰੀਂ ਕਨੇਡੇ ਆਏ । ਮੈਂ ਪੁੱਛਿਆ :' ਏਥੇ ਪੱਕੇ ਤੌਰ ਤੇ ਹੀ ਆ ਕੇ ਹੀ ਕਿਉਂ ਨਹੀਂ ਰਹਿੰਦੇ ?'
ਉਹ ਬੋਲੇ :" ਮੈਂ ਆਪਣਾ ਰੰਗ ਨਹੀਂ ਬਦਲ ਸਕਦਾ । ਮਾਤਾ ਪਿਤਾ ਨਹੀਂ ਬਦਲ ਸਕਦਾ । ਮੈਂ ਨਾ ਵੀ ਚਾਹਾਂ ਤਦ ਵੀ ਜਾਤ ਅਤੇ ਧਰਮ ਮੇਰੇ ਨਾਲ ਜੁੜੇ ਰਹਿਣਗੇ । ਆਪਣੇ ਸੰਸਕਾਰ, ਆਪਣਾ ਸਰੀਰ ਨਹੀਂ ਵਟਾਅ ਸਕਦਾ । ਨਾ ਮਾਂ ਬੋਲੀ ਛੱਡ ਸਕਦਾ ਹਾਂ । ਏਨਾ ਕੁਝ ਸਵੀਕਾਰ ਕੀਤਾ ਹੋਇਆ ਹੈ । ਇੱਕ ' ਘਰ ' ਹੀ ਰਹਿ ਗਿਆ -- ਉਹ ਵੀ ਖਿੜੇ ਮੱਥੇ ਸਵੀਕਾਰ ਕਿਉਂ ਨਾ ਕਰਾਂ ?"
ਬੰਦਾ ਘਰ ਨੂੰ ਸਵੀਕਾਰ ਕਰਦਾ ਹੈ,ਤਾਂ ਹੀ ਘਰ ਬੰਦੇ ਨੂੰ ਸਵੀਕਾਰ ਕਰਦਾ ਹੈ ।
-----------------------------------------------------------
ਨਾਨਕ ਆਖਦੇ ਹਨ :
" ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ..."
ਨਾਨਕ ਦੀ ਗੱਲ ਵੱਖਰੀ ਹੈ । ਉਨ੍ਹਾਂ ਕੋਲ ਕੋਈ ' ਘਰੁ ' ਹੈ ਜਿਸ ਵਿੱਚ ਪਰਤ ਆਉਣ ਲਈ ਉਹ ਮਨ ਪਿਆਰੇ ਨੂੰ ਮੁੜ ਮੁੜ ਵਾਜ ਮਾਰਦੇ ਹਨ । ਨਾਨਕ ਕੋਲ ਕਿਹੜਾ ਘਰ ਹੈ ? ਮੈਂ ਜਾਨਣਾ ਚਾਹੁੰਦਾ ਹਾਂ ।
ਉਨ੍ਹਾਂ ਅੰਦਰ ਕਿਹੜਾ ' ਘਰ ' ਹੈ ਜਿਸ ਦੇ ਹੁੰਦਿਆਂ ਨਾਨਕ ਤੇ ਬੁੱਧ, ਛੱਤਾਂ ਕਮਰਿਆਂ ਕੰਧਾਂ ਵਾਲਾ ਘਰ ਆਪੇ ਛੱਡ ਜਾਂਦੇ ਹਨ ; ਆਪ ਕਈਆਂ ਦਾ ' ਘਰ ' ਬਣਦੇ ਹਨ ! ਬੰਦੇ ਅੰਦਰ ਉਹ ਕਿਹੜੀ ਘਟਨਾ ਵਾਪਰਦੀ ਹੈ ਜਿਸ ਮਗਰੋਂ ਉਹ ਸ੍ਰਿਸ਼ਟੀ ਜਿੱਡਾ ਹੋ ਜਾਂਦਾ ਹੈ । ਹਰ ਥਾਈਂ ਉਸਦਾ ' ਘਰ ' ਹੋ ਜਾਂਦਾ ਹੈ !
ਮੈਂ ਨਾਨਕ ਨੂੰ -- ਰੱਬ ਦਾ ਪਤਾ ਲੈਣ ਲਈ ਨਹੀਂ -- ਇਸ ਅਨੁਭਵ ਨੂੰ ਜਾਨਣ ਲਈ ਲੱਭਦਾ ਹਾਂ ।
ਨਾਨਕ ਦਾ ਘਰ ਹਰ ਥਾਈਂ ਹੈ । ਉਸੇ ਸ੍ਰਿਸ਼ਟੀ ਵਿੱਚ ਰਹਿੰਦਾ ਨਾਨਕ ਦਾ ਸਿੱਖ ਬੇਘਰ ਅਨੁਭਵ ਕਰਦਾ ਹੈ । ਨਾਨਕ ਦਾ ' ਘਰੁ ' ਜਾਨਣ ਲਈ ਸਿੱਖ ਹੋਣਾ ਕਾਫ਼ੀ ਨਹੀਂ ; ਨਾਨਕ ਹੀ ਹੋਣਾ ਪੈਂਦਾ ਹੈ ।"
----------------------------------------------------------------------------
(( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

26 Oct 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
'ਘ' ਤੇ 'ਰ', ਕਹਿਣ ਨੂੰ ਇਕ ਨਿੱਕਾ ਜਿਹਾ ਸ਼ਬਦ ਹੈ ਘਰ, ਪਰ ਇਸਦਾ ਬਹੁਆਯਾਮੀ ਚਿਤਰਣ ਹੈ ਇਸ ਆਰਟੀਕਲ ਵਿਚ | ਲਿਖਤ, Horizontally ਫੈਲਦੀ ਫੈਲਦੀ, ਗੁਰੂ ਜੀ ਦੇ ਹਵਾਲੇ ਨਾਲ vertically ਅਚਾਨਕ ਬਹੁਤ ਉੱਪਰ ਚਲੀ ਗਈ| ਬਹੁਤ ਵਧੀਆ Bittoo Bai Ji, TFS|

28 Oct 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
waah........!!

02 Nov 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਵਾਹ !
 ਕਮਾਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਬਿੱਟੂ ਬਾਈ ਜੀ ,,,ਮਨ ਨੂੰ ਛੂਹ ਗਾਈਆਂ | ਜਿਓੰਦੇ ਵੱਸਦੇ ਰਹੋ,,, 

ਵਾਹ !

 ਕਮਾਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਬਿੱਟੂ ਬਾਈ ਜੀ ,,,ਮਨ ਨੂੰ ਛੂਹ ਗਈਆਂ | ਜਿਓੰਦੇ ਵੱਸਦੇ ਰਹੋ,,, 

06 Nov 2013

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਬਹੁਤ ਗਿਆਨ-ਭਰਪੂਰ post ਹੈ ਬਿੱਟੂ ਜੀ ਧਨਵਾਦ

11 Nov 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਧੰਨਵਾਦ ਬਿੱਟੂ ਜੀ.......ਬਹੁਤ ਹੀ ਸੋਹਣੇ ਵਿਚਾਰ ਸਾਂਝੇ ਕਰਨ ਲਈ ........... ਘਰ ਦੀ ਮਹੱਤਤਾ ਬਾਰੇ ਗਿਆਨ  ਦੇਣ  ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਏਹੋ ਜੇਹੇ ਵਿਚਾਰ ਪੜ੍ਹਨ ਨੂੰ ਮਿਲਦੇ ਰਹਿਣ ਤਾਂ ਗਿਆਨ ਵਿੱਚ ਵਾਧਾ ਹੁੰਦਾ ਰਹਿੰਦਾ ਏ ........
ਇੱਕ ਵਾਰ ਫਿਰ ਧੰਨਵਾਦ

16 Nov 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Good work,................jeo babbeo jeo,............hor vi khubb likho,..............duawaan

16 Nov 2013

Jagdeep Jindal
Jagdeep
Posts: 21
Gender: Male
Joined: 29/Oct/2012
Location: Bathinda
View All Topics by Jagdeep
View All Posts by Jagdeep
 
bahut vadyea............

04 Dec 2013

variyaam kaur
variyaam
Posts: 3
Gender: Female
Joined: 10/Dec/2013
Location: sirsa
View All Topics by variyaam
View All Posts by variyaam
 
Its Really Heart Touching..........

10 Dec 2013

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 
Clapping

25 Dec 2013

Showing page 1 of 2 << Prev     1  2  Next >>   Last >> 
Reply