|
|
|
|
|
|
Home > Communities > Anything goes here.. > Forum > messages |
|
|
|
|
|
ਘਰ ਬਨਾਮ ਘਰ |
ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਦੀ ਸੰਭਾਲ ‘ਤੇ ਜ਼ੋਰ ਦੇਣ ਲਈ ਮਾਰਚ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਜੱਦੀ ਘਰ, ਜਿਸ ਨੂੰ ਹਾਲ ਹੀ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ ਹੈ, ਨੂੰ ਸਮਾਂ ਲੰਘਣ ਮਗਰੋਂ ਸੰਭਾਲਣ ਦੀ ਮੰਗ ਕਰਦਿਆਂ ਅੱਜ ਵੱਖ ਵੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਇਸ ਅਹਿਮ ਮਸਲੇ ‘ਤੇ ਅੱਜ ਸਰਵ ਭਾਰਤੀ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਲੌਂਗੋਵਾਲ, ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਖੀਵਾ, ਐਸ.ਐਫ.ਆਈ. ਪੰਜਾਬ ਦੇ ਸਕੱਤਰ ਸਵਰਨਜੀਤ, ਪੀ.ਐਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ, ਪੀ.ਐਸ.ਐਫ. ਦੇ ਸੂਬਾਈ ਜਨਰਲ ਸਕੱਤਰ ਗਜਿੰਦਰ ਸਿੰਘ ਗੋਇੰਦਵਾਲ, ਏ.ਆਈ.ਐਸ.ਐਫ. ਪੰਜਾਬ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸ਼ਰੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਹ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਤੁਰੰਤ ਆਪਣੇ ਕਬਜ਼ੇ ਵਿੱਚ ਲਵੇ। ਸਰਕਾਰ ਘਰ ਦੀ ਜ਼ਮੀਨ ਖਰੀਦ ਕੇ ਇੱਥੇ ਕੌਮੀ ਯਾਦਗਾਰ ਬਣਾਵੇ। ਇਸ ਯਾਦਗਾਰ ਵਿੱਚ ਮਦਨ ਲਾਲ ਢੀਂਗਰਾ ਦੀਆਂ ਵੱਡਮੁੱਲੀਆਂ ਵਸਤਾਂ ਰੱਖੀਆਂ ਜਾਣ। ਇਸ ਯਾਦਗਾਰ ਵਿੱਚ ਸ੍ਰੀ ਢੀਂਗਰਾ ਦਾ ਬੁੱਤ ਸਥਾਪਤ ਕੀਤਾ ਜਾਵੇ। ਸ੍ਰੀ ਢੀਂਗਰਾ ਦਾ ਪਹਿਲਾ ਬੁੱਤ ਜੋ ਇਸ ਵੇਲੇ ਮਾਲ ਮੰਡੀ ਵਿਖੇ ਸਥਾਪਤ ਹੈ, ਦੀ ਖਸਤਾ ਹਾਲਤ ਵੱਲ ਧਿਆਨ ਦਿੱਤਾ ਜਾਵੇ ਅਤੇ ਇਸ ਪਾਰਕ ਦੀ ਸਾਫ ਸਫਾਈ ਕਰਵਾਈ ਜਾਵੇ। ਉਨ੍ਹਾਂ ਆਖਿਆ ਕਿ ਭਾਵੇਂ ਪਹਿਲਾਂ ਹੀ ਦੇਰ ਹੋ ਚੁੱਕੀ ਹੈ ਪਰ ਜੋ ਬਚਿਆ ਹੈ, ਉਸ ਨੂੰ ਸੰਭਾਲਣ ਲਈ ਯਤਨ ਕੀਤਾ ਜਾਵੇਗਾ। ਇਸ ਸਬੰਧੀ ਅਗਲੇ ਚਾਰ ਪੰਜ ਦਿਨਾਂ ਵਿੱਚ ਨੌਜਵਾਨ, ਵਿਦਿਆਰਥੀ, ਕਿਸਾਨ-ਮਜ਼ਦੂਰ, ਮੁਲਾਜ਼ਮ, ਇਸਤਰੀ ਸਭਾਵਾਂ ਅਤੇ ਟਰੇਡ ਯੂਨੀਅਨ ਆਗੂ ਦੀ ਸਾਂਝੀ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਆਖਿਆ ਕਿ ਅਦੁੱਤੀ ਕੁਰਬਾਨੀ ਦੇਣ ਵਾਲੇ ਇਸ ਸ਼ਹੀਦ ਦੇ ਜੱਦੀ ਘਰ ਨੂੰ ਸਰਕਾਰ ਅਤੇ ਪ੍ਰਸ਼ਾਸਨ ਸੰਭਾਲਣ ਵਿੱਚ ਅਸਫਲ ਸਾਬਤ ਹੋਏ ਹਨ। ਇਸ ਸਬੰਧ ਵਿੱਚ ਮੀਡੀਆ ਦੁਆਰਾ ਦੁਹਾਈ ਵੀ ਪਾਈ ਗਈ ਸੀ ਪਰ ਸਰਕਾਰ ਨੇ ਚੁੱਪ ਧਾਰੀ ਰੱਖੀ, ਜਿਸ ਦਾ ਸਿੱਟਾ ਹੈ ਕਿ ਇਸ ਘਰ ਨੂੰ ਭੌਂ ਮਾਫੀਆ ਨੇ ਖਰੀਦ ਲਿਆ ਅਤੇ ਹੁਣ ਢਹਿ ਢੇਰੀ ਕਰ ਦਿੱਤਾ ਹੈ।
ਦੂਜੇ ਪਾਸੇ
ਪਾਕਿਸਤਾਨ ਸਰਕਾਰ ਨੇ ਦਿਲੀਪ ਕੁਮਾਰ ਦੇ ਜੱਦੀ ਘਰ ਨੂੰ ਪਾਕਿ ਨੇ ਦਿੱਤਾ ਯਾਦਗਾਰ ਦਾ ਦਰਜਾ
ਉੱਘੇ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦਾ ਪਿਸ਼ਾਵਰ ਸਥਿਤ ਜੱਦੀ ਘਰ ਤਿੰਨ ਕਰੋੜ ਰੁਪਏ ’ਚ ਖਰੀਦ ਲਿਆ ਹੈ ਅਤੇ ਇਸ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਗਿਆ ਹੈ। ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪਿਸ਼ਾਵਰ ਦੇ ਮਸ਼ਹੂਰ ਕਿੱਸਾ ਖਵਾਨੀ ਬਾਜ਼ਾਰ ਦੇ ਮੁਹੱਲਾ ਖੁਦਾਦਾਦ ’ਚ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਂ ਮੁਹੰਮਦ ਯੂਸਫ਼ ਖ਼ਾਨ ਰੱਖਿਆ ਗਿਆ ਸੀ। ਖੈਬਰ ਸੂਬੇ ਦੇ ਸੱਭਿਆਚਾਰਕ ਵਿਭਾਗ ਨੇ ਹਾਲ ਹੀ ਵਿੱਚ ਅਦਾਕਾਰ ਦਾ ਜੱਦੀ ਘਰ ਤਿੰਨ ਕਰੋੜ ਰੁਪਏ ’ਚ ਖਰੀਦ ਕੇ ਇਸ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਹੈ। ਇਹ ਜਾਣਕਾਰੀ ‘ਜੀਓ ਚੈਨਲ’ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਛੇ ਕਮਰਿਆਂ ਵਾਲੇ ਇਸ ਤਿੰਨ ਮੰਜ਼ਿਲਾ ਮਕਾਨ ਦੀ ਮੁਰੰਮਤ ਦੋ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗੀ। ਮੁਰੰਮਤ ਉਪਰੰਤ ਇਸ ਨੂੰ ਆਮ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਅਦਾਕਾਰ ਦੇ ਰਿਸ਼ਤੇਦਾਰ ਅੱਠ ਸਾਲ ਪਹਿਲਾਂ ਤੱਕ ਇਸ ਘਰ ਵਿੱਚ ਰਹਿੰਦੇ ਰਹੇ ਹਨ। ਫਿਰ ਉਨ੍ਹਾਂ ਇਹ ਇਮਾਰਤ ਇਕ ਸਥਾਨਕ ਵਿਅਕਤੀ ਨੂੰ 56 ਲੱਖ ਰੁਪਏ ਵਿੱਚ ਵੇਚ ਦਿੱਤੀ। ਇਸ ਵੇਲੇ ਇਸ ਘਰ ਦੀ ਹਾਲਤ ਕਾਫੀ ਖਸਤਾ ਹੈ। ਕਈ ਥਾਵਾਂ ’ਤੇ ਕੰਧਾਂ ਤੋਂ ਪਲੱਸਤਰ ਝੜ ਰਿਹਾ ਹੈ ਅਤੇ ਲੱਕੜ ਖ਼ਰਾਬ ਹੋ ਰਹੀ ਹੈ। ਹਾਲਾਂਕਿ ਇਸ ਦੇ ਦਰਵਾਜ਼ੇ ਅਤੇ ਖਿੜਕੀਆਂ ਹਾਲੇ ਕੁਝ ਠੀਕ ਹਨ। ਖੈਬਰ ਦੇ ਸੂਚਨਾ ਮੰਤਰੀ ਮੀਆਂ ਇਫ਼ਤਿਖ਼ਾਰ ਹੁਸੈਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਲੰਘੇ ਦਸੰਬਰ ਵਿੱਚ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਖਰੀਦਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਇਮਾਰਤਾਂ ਨੂੰ ਵਿਰਾਸਤੀ ਯਾਦਗਾਰਾਂ ਦਾ ਦਰਜਾ ਦਿੱਤਾ ਜਾਵੇਗਾ।
|
|
18 Feb 2012
|
|
|
|
very well written,..............
|
|
20 Dec 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|