|
|
|
|
|
|
Home > Communities > Punjabi Poetry > Forum > messages |
|
|
|
|
|
ਆ ਆਪਣਾ ਇੱਕ ਘਰ ਬਣਾਈਏ ~ |
ਫੁਰਕਤ ਗਹਿਣੇ ਧਰ ਬਣਾਈਏ
ਆ ਆਪਣਾ ਇੱਕ ਘਰ ਬਣਾਈਏ
ਇਕ ਦੂਜੇ ਨੂੰ ਆਸਰਾ ਦਈਏ
ਸੌ ਵਾਅਦੇ ਕਰ ਕਰ ਬਣਾਈਏ
ਸਿਦਕ ਸਬਰ ਦੀਆਂ ਨੀਹਾਂ ਰੱਖੀਏ
ਪਿਆਰ ਤੋਂ ਲੈ ਕੇ ਵਰ ਬਣਾਈਏ
ਇੱਕ ਇੱਕ ਇੱਟ ਨਾਲ ਰੀਝਾਂ ਚਿਣੀਏ
ਦਿਲ ਸੱਧਰਾਂ ਨਾਲ ਭਰ ਬਣਾਈਏ
ਚਾਵਾਂ ਰੰਗੀਆਂ ਕੰਧਾਂ ਹੋਣ
ਚਾਨਣ ਰੰਗਾ ਦਰ ਬਣਾਈਏ
ਕੁਝ ਹੋ ਜਾਵੇ ਹਿੰਮਤ ਨਾ ਟੁਟੇ
ਸਭ ਤੰਗੀਆਂ ਜਰ-ਜਰ ਬਣਾਈਏ
ਧੁੱਪਾਂ ਪਿੰਡੇ ਸਾੜਨ ਕੋਈ ਨਾ
ਪੋਹ ਦੇ ਵਿੱਚ ਠਰ-ਠਰ ਬਣਾਈਏ
ਚੰਡੀਗੜ੍ਹ ਵੱਲ ਠੀਕ ਰਹੂਗਾ ?
ਜਾਂ ਫਿਰ ਅੰਬਰਸਰ ਬਣਾਈਏ ??
ਆ, ਆਪਣਾ ਇੱਕ ਘਰ ਬਣਾਈਏ ~
|
|
12 Oct 2018
|
|
|
|
ਬਹੁਤ ਵਧੀਆ ਲਿਖਿਆ ,....................ਵਾਹ ਹਰ ਹਰਫ਼ , ਹਰ ਅਲਫਾਜ਼ ਬੇਹਤਰੀਨ ਅੰਦਾਜ਼ ਵਿਚ ਲਿਖਿਆ ਗਿਆ ਹੈ ,.............ਬਹੁਤ ਹੀ ਕਾਬਿਲੇ ਤਾਰੀਫ ਕਵਿਤਾ ਹੈ ,.............ਸਰ ਕਿਰਪਾ ਕਰਕੇ ਲੇਖਕ ਦਾ ਨਾਮ ਜਰੂਰ ਲਿਖਿਆ ਕਰੋ ਕਵਿਤਾ ਦੇ ਅਖੀਰ ਵਿਚ ,........ਤਾਂ ਜੋ ਪਾਠਕ ਉਸ ਕਲਮ ਬਾਰੇ ਕੁਝ ਜਾਣ ਸਕਣ ,.............ਧੰਨਵਾਦ
ਜੀਓ ਵੀਰ
ਜ਼ਿੰਦਾਬਾਦ
|
|
12 Oct 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|