Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ - 2 :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਘਰ - 2

" ਕਨੇਡਾ ਰਹਿੰਦਿਆਂ ਮੈਨੂੰ ਅਚੇਤ ਤੌਰ ਤੇ ਲਗਦਾ ਹੈ-- ਮੈਂ ' ਬਾਹਰੋਂ ' ਆਇਆ ਹਾਂ । ਮੇਰੇ ਜਾਣਕਾਰ ਪੰਜਾਬੀ ਸਿੱਖ ਦਾ ਬੇਟਾ-- ਜੌਨ -- ਬਾਹਰੋਂ ਨਹੀਂ ਆਇਆ । ' ਜੌਨ ' ਉਸਦਾ ' ਕਨੇਡੀਅਨ ' ਨਾਉਂ ਹੈ, ਅਸਲੀ ਨਾਮ ਯੁਵਰਾਜ ਸਿੰਘ ਹੈ । ਉਸਦਾ ਅੰਗਰੇਜ਼ੀ ਉਚਾਰਣ ਸ਼ੁੱਧ ਕਨੇਡੀਅਨ ਹੈ,, ਯੂਨੀਵਰਸਿਟੀ ਵਿਚ ਪੜ੍ਹਦਾ ਹੈ,,ਪੰਜਾਬੀ ਘੱਟ ਵੱਧ ਹੀ ਬੋਲਦਾ ਹੈ,, ਮਾਸ ਬਿਨਾਂ ਰੋਟੀ ਨਹੀਂ ਖਾਂਦਾ । ਗੋਰਿਆਂ ਵਰਗੇ ਕੱਪੜੇ ਪਾਉਂਦਾ,,ਆਈਸ ਹਾਕੀ ਅਤੇ ਬੇਸਬਾਲ ਚਾਅ ਨਾਲ ਵੇਖਦਾ,ਜੌਨ ਸੱਭਿਅਤ ਅਤੇ ਜ਼ਿੰਮੇਵਾਰ ਮੁੰਡਾ ਹੈ ।
ਮੈਂ ਉਸਨੂੰ ਪੁੱਛਿਆ--" ਤੇਰੇ ਦੋਸਤ ਕਿਹੜੇ ਹਨ ?"
ਉਹ ਬੋਲਿਆ--" ਮੇਰੇ ਵਰਗੇ ਦੇਸੀ ਮੁੰਡੇ ।"
ਦੇਸੀ ਦਾ ਅਰਥ ਕਨੇਡੀਅਨ ਨਹੀਂ । ਏਥੇ ਜੰਮ ਪਲ ਕੇ ਵੀ ਕਨੇਡਾ ਜੌਨ ਦਾ ' ਦੇਸ ' ਨਹੀਂ ਬਣਿਆ ।
ਮੈਂ ਪੁੱਛਿਆ--" ਗੋਰੇ ਲੜਕਿਆਂ ਨਾਲ ਦੋਸਤੀ ਨਹੀਂ ਹੁੰਦੀ ?"
" ਮੇਰਾ ਰੰਗ ਪੱਕਾ ਹੈ,, ਉਹ ਸਾਨੂੰ ਆਪਣੇ ਵਿੱਚ ਨਹੀਂ ਰਲਾਉਂਦੇ ।"
ਕਨੇਡੀਅਨ ਕਾਨੂੰਨ ਮੁਤਾਬਕ ਉਹ ' ਜਨਮ-ਜਾਤ ' ਕਨੇਡੀਅਨ ਹੈ । ਪਰ ' ਜੌਨ ' ਦੀ ' ਬਾਹਰਲਾ ' ਹੋਣ ਦੀ ਭਾਵਨਾ ਕਨੇਡੇ ਜੰਮ ਪਲ ਕੇ ਵੀ ਮੌਜੂਦ ਹੈ ।
ਜੌਨ ਕਨੇਡੇ ਰਹਿਣ ਵਾਲੀ ਦੂਜੀ ਪੁਸ਼ਤ ਹੈ । ਜੌਨ ਵਿੱਚੋਂ ਪੰਜਾਬੀ ਨਾਉਂ ਅਤੇ ਬੋਲੀ ਲਗਭਗ ਗੁਆਚ ਗਏ ਹਨ । ਸਮਾਜਕ ਵਿਗਿਆਨੀਆਂ ਮੁਤਾਬਕ ਚਾਰ ਪੁਸ਼ਤਾਂ ਵਿੱਚ ਬੰਦੇ ਦੂਜੇ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਘੁਲਮਿਲ ਜਾਂਦੇ ਹਨ । ਜੌਨ ਦੇ ਪੋਤਰਿਆਂ ਵਿੱਚੋਂ ਪੰਜਾਬ ਪੂਰੀ ਤਰ੍ਹਾਂ ਮਨਫ਼ੀ ਹੋ ਜਾਣ ਦੀ ਸੰਭਾਵਨਾ ਹੈ । ਫਿਰ ਕਨੇਡਾ ਉਨ੍ਹਾਂ ਦਾ ' ਘਰ ' ਹੋਏਗਾ । ਉਹੀ ਥਾਂ ਜੋ ਉਨ੍ਹਾਂ ਦੇ ਬਜ਼ੁਰਗਾਂ ਲਈ ' ਆਪਣਾ ਘਰ ' ਨਹੀਂ ਸੀ ।
-------------------------------------------------------------------------
( ਸਾਲ- 1999 )
ਮੈਂ ਪਾਕਿਸਤਾਨੀ ਗ਼ਜ਼ਲ ਗਾਇਕ ਹਾਮਿਦ ਅਲੀ ਖ਼ਾਂ ਤੇ ਮਹਿਨਾਜ਼ ਨੂੰ ਸੁਨਣ ਟੋਰਾਂਟੋ ਗਿਆ ।ਮੇਰੀ ਮੇਜ਼ ਦੇ ਲਾਗੇ ਮੁਸਲਮਾਨ ਜਾਪਦੇ ਇੱਕ ਚੌਧਰੀ ਸਾਹਿਬ ਆ ਬੈਠੇ ।
' ਤੁਸੀਂ ਕਿੱਥੋਂ ਦੇ ਓ ?' ਮੈਂ ਪੁੱਛਿਆ ।
" ਵੰਡ ਤੋਂ ਪਹਿਲੋਂ ਅਸੀਂ ਗੁਰਦਾਸਪੁਰ ਤੇ ਰਾਹੋਂ ਦਰਮਿਆਨ ਪੰਜਾਹ ਵਿੱਘੇ ਜ਼ਮੀਨ ਦੇ ਮਾਲਕ ਸਾਂ " ਚੌਧਰੀ ਸਾਹਿਬ ਨੇ ਨਵਾਬੀ ਮਾਣ ਨਾਲ ਆਖਿਆ ।
' ਆਪਣੀ ਜ਼ਮੀਨ ਯਾਦ ਆਉਂਦੀ ਏ ?' ਮੈਂ ਪੁੱਛਿਆ ।
" ਬਹੁਤ !" ਉਹ ਉਸੇ ਠਾਠ ਨਾਲ ਬੋਲੇ--" ਸਾਨੂੰ ਤਾਂ ਏਹੋ ਜਾਪਦਾ ਏ ਪਈ ਹਾਲੇ ਵੀ ਉਹ ਜ਼ਮੀਨ ਸਾਡੀ ਈ ਏ, ਬਸ ਵਾਹੁੰਦਾ ਈ ਕੋਈ ਹੋਰ ਪਿਆ ਏ । ਮੈਂ ਤਾਂ ਵੰਡ ਮਗਰੋਂ ਪੰਜ ਵੇਰੀਂ ਆਪਣੀ ਜ਼ਮੀਨ ਵੀ ਵੇਖ ਆਇਆਂ ।"
-----------------------------------------------------------------------------------
ਕਨੇਡੇ ਰਹਿੰਦਾ ਮੇਰਾ ਮਿੱਤਰ ਨਿਰਮਲ ਸਿੱਧੂ ਆਖਦਾ ਹੈ---
" ਸਾਡੇ ਮਾਂ-ਬਾਪ ਨੂੰ ਵੰਡ ਝੱਲਣੀ ਪਈ । ਅਸੀਂ ਆਪੇ ਪੈਦਾ ਕਰ ਲਈ । ਉਹ ਉਜਾੜੇ ਗਏ,,ਅਸੀਂ ਆਪ ਹੀ ਉੱਜੜ ਗਏ...."
ਉਹ ਵਾਪਸ ਵੀ ਨਹੀਂ ਜਾਂਦਾ । ਉਸਨੂੰ ਲਗਦਾ ਹੈ-- ਪਿੱਛੇ ਵੀ ਉਸ ਲਈ ਕੋਈ ਥਾਂ ਨਹੀਂ ਬਚੀ...... ਪਰ ਜਦੋਂ ਇਹ ਗੱਲ ਆਪਣੇ ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਆਖਦਾ ਹੈ ਤਾਂ ਉਹ ਉਸ 'ਤੇ ਯਕੀਨ ਨਹੀਂ ਕਰਦੇ ।
ਇਹ ਸਦੀਵੀ ਉਜਾੜੇ ਦਾ ਅਹਿਸਾਸ ਕਿੱਡਾ ਭਿਆਨਕ ਹੈ ! ਕਿਸੇ ਹੋਰ ਨੂੰ ਇਹ ਸਤਹੀ ਜਾਂ ਝੂਠਾ ਲੱਗ ਸਕਦਾ ਹੈ,, ਪਰ ਕੋਈ ਅਜਿਹਾ ਵੀ ਹੈ ਜਿਸ ਲਈ ਇਹ ' ਸੱਚਮੁੱਚ 'ਵਾਪਰ ਰਿਹਾ ਹੈ.......!!
--------------------------------------------------------------------------------------
(( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

30 Nov 2013

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

bhot wadiya te dil nu chhoon wala topic h ji, parhde parhde kai waar rongte khade ho jande. . .bhot hi wadiya     . . . .  heart touching . . . 

 

 

02 Dec 2013

Jagdeep Jindal
Jagdeep
Posts: 21
Gender: Male
Joined: 29/Oct/2012
Location: Bathinda
View All Topics by Jagdeep
View All Posts by Jagdeep
 

bittu g realy heart touch lines....... awsme

04 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut sohne jazbaat
ghar gwachan da dukh te dar bht wadda hunda
sachi esnu ohi samjh sakda jis naal waaprda ae

10 Dec 2013

Reply