|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ghazal |
ਜ਼ਰਾ ਵਿਚਾਰ ਕੇ ਜੇ ਫਿਕਰ ਮੰਦੇ ਚੰਗੇ ਦਾ ਬੁਰਾ ਹੀ ਹਾਲ ਹੈ ਅਜ ਦਿਲ-ਜਿਗਰ ਦੇ ਧੰਦੇ ਦਾ
ਫਿਰ ਘਣੀ ਭੀੜ 'ਚ ਇਕਲਾਪਾ ਖਾ ਗਿਆ ਮੈਨੂੰ ਮੈਂ ਤਾਂ ਸੁਣਿਆ ਸੀ ਕਿ ਬੰਦਾ ਇਲਾਜ ਬੰਦੇ ਦਾ
ਪੀੜ ਮਾਜ਼ੀ ਨਹੀਂ ਰਖ ਲਈ ਲਪੇਟ ਯਾਦਾਂ ਵਿਚ ਹੁਣ ਦਾ ਅਹਿਸਾਸ ਹੈ ਤਲੀਆਂ 'ਚ ਪੁੜੇ ਕੰਡੇ ਦਾ
ਅੱਖ ਇਕ ਜ਼ਖਮ ਹੈ ਭਰਿਆ ਸੀ ਫੇਰ ਖੁਲ ਗਿਆ ਫੱਟ ਹੈ ਰਿਸਦਾ ਦਿਲੇ ਗਮ-ਦਾਤਰੀ ਦੇ ਦੰਦੇ ਦਾ
ਮਰ ਗਿਆ ਰਾਤ ਉਹ ਕਹਿੰਦੇ ਨੇ ਖੁਦ ਨੂੰ ਲਮਕਾ ਕੇ ਉਸਦੀ ਹੋਣੀ ਸੀ ਇਹੀ, ਕੀ ਕਸੂਰ ਖੰਭੇ ਦਾ
ਸ਼ੀਸ਼ਾ ਹੈਰਾਨ ਹੋ ਵੇਖੇ ਜੰਗਾਲਿਆ ਚਿਹਰਾ ਉਹਦਾ ਵੀ ਹਾਲ ਉਹੀ ਦਰ ਲਗਾਏ ਜੰਦੇ ਦਾ
ਇਹ ਤਾਂ ਹੁਣ ਸਾਫ ਹੈ ਸਖਤੀ ਨਾਲ ਨਿਪਟਣਾ ਪੈਣਾ ਉਹ ਬੇਨਤੀ ਨਹੀਂ ਮੰਨਦਾ ਹੈ ਪੀਰ ਡੰਡੇ ਦਾ
ਜਿੰਦ ਹੈ ਸਾਗਰ ਲਏ ਤੂਫਾਨ ਦੁਖ ਦੇ ,ਪੀੜ ਭੰਵਰ; ਮਾਰੇ ਹੱਥ-ਪੈਰ ਨ ਮਿਲਿਆ ਸੁਰਾਗ ਕੰਢੇ ਦਾ
|
|
30 Dec 2011
|
|
|
|
|
bahut khoobsurat ghazal charanjit veer....love it....tfs
|
|
30 Dec 2011
|
|
|
|
|
ਫਿਰ ਘਣੀ ਭੀੜ 'ਚ ਇਕਲਾਪਾ ਖਾ ਗਿਆ ਮੈਨੂੰ ਮੈਂ ਤਾਂ ਸੁਣਿਆ ਸੀ ਕਿ ਬੰਦਾ ਇਲਾਜ ਬੰਦੇ ਦਾ ਬਹੁਤ ਖੂਬ ਏ ਜੀ
|
|
01 Jan 2012
|
|
|
|
|
Ba-kmal gazal sir ji . . . . Jio
|
|
01 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|