ਇਕ ਵੀ ਔਗੁਣ ਉਸਦੇ ਵਿੱਚ ਜੇ ਤੱਕਿਆ ਹੁੰਦਾ,
ਫ਼ਿਰ ਉਸ ਨੂੰ ਭੁੱਲ਼ ਜਾਣਾ ਵੀ ਕੁਝ ਸੌਖ਼ਾ ਹੁੰਦਾ
ਵ੍ਹਰ ਆਉਦਾਂ ਹੈ ਹਰ ਵਾਰੀ ਸਾਗਰ ਤੇ ਜਾ ਕੇ,
ਸਾਡੇ ਹਿੱਸੇ ਦਾ ਬੱਦਲ਼ ਵੀ ਵਿੱਕਿਆ ਹੁੰਦਾ
ਦਿਲ਼ ਦੇ ਵਿੱਚ ਅਚਾਨਕ ਹੀ ਹੈ ਹਲ਼ਚਲ਼ ਹੋਈ,
ਜਿੱਦਾਂ ਉਹ ਅੱਜ ਫ਼ੇਰ ਗਲ਼ੀ ਚੋਂ ਲੰਘਿਆ ਹੁੰਦਾ
ਗਰਜਾਂ, ਪੈਸਾ, ਮਜ਼ਬੂਰੀ 'ਕੁਝ ਲੋੜਾਂ ਥੋੜਾਂ,
ਹੁਣ ਵਿਸ਼ਵਾਸ਼ ਤੇ ਹਰ ਰਿਸ਼ਤਾ ਕਦ ਟਿਕਿਆ ਹੁੰਦਾ
ਤੂੰ ਅਪਣੇ ਯਾਰਾਂ ਨੂੰ ਹੀ ਅਜ਼ਮਾਇਆ ਨਾ ਕਰ,
ਐਦਾਂ ਕੱਲ਼ੇ ਰਹਿ ਜਾਵਣ ਦਾ ਖ਼ਤਰਾ ਹੁੰਦਾ
ਜੋ ਵੀ ਮੇਰੇ ਸ਼ਿਅਰ ਪੜੇ ਉਸਨੂੰ ਇਹ ਜਾਪੇ,
ਜਿਉਂ ਇਹਨਾਂ ਵਿੱਚ ਉਸਦਾ ਵੀ ਦੁੱਖ਼ ਲੁਕਿਆ ਹੁੰਦਾ
.........................................ਨਿੰਦਰ