Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਜ਼ਲ

 

ਰੱਬ ਕਰਕੇ ਤੂੰ ਇਹ ਕਹਿਰਾਂ ਨਾਂ ਢਾਈਂ ਯਾਰਾ !
ਭੁੱਲ ਕੇ ਵੀ ਤੂੰ ਗਲਵਕੜੀ ਨਾਂ ਪਾਈਂ ਯਾਰਾ !!

 

ਮੇਰੇ ਸਬਰਾਂ ਨੂੰ ਉਮਰਾਂ ਦੇ ਰੋਣੇ ਦੇ ਕੇ !
ਹੁਣ ਸਬਰਾਂ ਨੂੰ ਖੋਰੇ ਨਾਂ ਤੂੰ ਲਾਈਂ ਯਾਰਾ !!

 

ਨੈਣਾਂ ਦੇ ਓਹ ਅੱਥਰੂ ਸੁੱਕ ਸੁੱਕ ਮੁੱਕਲੇ ਜਿਹੜੇ !
ਓਹ ਕੋਮਲ ਬੱਚਿਆਂ ਨੂੰ ਨਾਂ ਰੋਆਈਂ ਯਾਰਾ !!

 

ਤੇਰੇ ਪਿਆਰ ਨੂੰ ਸਜਦੇ ਸਲਾਮ ਲੱਖ ਵਾਰੀ !
ਭਾਵੇਂ ਸਦੀਆਂ ਤੱਕ ਖੈਰਾਂ ਨਾਂ ਪਾਈਂ ਯਾਰਾ !!

 

ਤੇਰਾ ਬਿਰਹਾ ਮੇਰੇ ਸਾਹੀਂ ਜਾ ਰਚਿਆ ਹੈ !
ਇਸ ਚਰਖੇ ਨੂੰ ਕੁੱਝ ਨਾਂ ਤੂੰ ਸਮਝਾਈਂ ਯਾਰਾ !!

 

ਨਜ਼ਰਾਂ ਵਿੱਚ ਹੁਣ ਨਫਰਤ ਹੀ ਰੱਖ ਮੇਰੀ ਖਾਤਿਰ !
ਸਦੀਆਂ ਤੱਕ ਵੀ ਮੇਰੇ ਘਰ ਨਾਂ ਆਈਂ ਯਾਰਾ !!

 

ਧੋਖੇ ਦੇ ਜਾ ਹਜ਼ਾਰ ਮੈਨੂੰ ਦੁਸ਼ਮਣ ਬਣਕੇ !
ਨਾਂ ਮੁੜ ਦੋਸਤ ਬਣ ਪਿਆਰ ਦੁਹਰਾਈਂ ਯਾਰਾ !!

 

ਬਣ ਚੁੱਕਿਆ ਤੂੰ ਦਿਲ ਵਿੱਚ ਹੁਣ ਮੂਰਤ ਪੱਥਰ ਦੀ !
ਤੜਪਣ ਦੇ ਮੈਨੂੰ ਦਿਲ ਨਾਂ ਪਿਘਲਾਈਂ ਯਾਰਾ !!

 

ਪਰਮ ਮੁੰਡੇ

10 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc......tfs......

11 Oct 2012

Reply