ਤੇਰਾ ਇਸ਼ਕ ਬਰਬਾਦੀਆਂ ਕਰਦਾ ਗਿਆ I
ਮੈਂ ਇਸ ਬਾਦੇ-ਖਿਜ਼ਾ ਵਿੱਚ ਝੜਦਾ ਗਿਆ I
ਦਿਲ ਮੁੰਤਜਿਰ ਹੈ ਤੇਰੇ ਦੀਦਾਰ ਦਾ,
ਜੋ ਦਿਲ ਨੇ ਕਿਹਾ ਮੈਂ ਕਰਦਾ ਗਿਆ I
ਗਾਫਿਲ ਹੋਇਆ ਤੈਨੂੰ ਯਾਦ ਕਰਕੇ,
ਪਲ ਪਲ ਜਿਉਂਦੇ ਜੀਅ ਮੈਂ ਮਰਦਾ ਗਿਆI
ਕਾਸਦ ਲਿਆਉਂਦਾ ਰਿਹਾ ਸੁਨੇਹੇਂ ਗਮਾਂ ਦੇ,
ਮੈਂ ਚੁੱਪ ਚਾਪ ਦਿਲ ਲਾ ਕੇ ਪੜਦਾ ਗਿਆI
'ਜੈਤੋਈ' ਏ ਤੇਰੇ ਹੁਸਨ ਦਾ ਤਲਬ-ਮੁੱਦਤੋਂ,
ਤੇਰਾ ਪਤਾ ਨੀ ਕਿੰਝ ਸਰਦਾ ਗਿਆI
ਮੁਰਸ਼ੀਦਾਬਾਦ ਦੇ ਪਾਰਕ ਵਿਚ ਲਿਖੀ
ਤਰੀਕ ੨,ਸਤੰਬਰ,੨੦੦੨
Apni kimti rai jaroor dena g. Eh mai odo likhi si jado mai 2002 ch West Bengal si. Odo hindi te urdu study kiti si, ose da effect eh hai k kuch word farsi-Udru de ne. Baki tusi sab mere to saiyane o. Umeed e apni rai jaroor devoge.