|
|
|
|
|
|
Home > Communities > Punjabi Literature > Forum > messages |
|
|
|
|
|
ਗ਼ਜ਼ਲ...ਹਰਦਮ ਸਿੰਘ ਮਾਨ |
ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ ਨਵੇਂ। ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ ਨਵੇਂ। ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ। ਅੱਖ ਖੁੱਲ੍ਹੇ, ਨਜ਼ਰ ਆਵਣ ਖੰਡਰ ਨਵੇਂ ਨਵੇਂ। ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦੈ ਜਦੋਂ ਕਦੇ ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ ਨਵੇਂ। ਤੂੰ ਹੀ ਦੱਸ ਕਿ ਕਿਹੜੇ ਦਰ ਤੇ ਦਸਤਕ ਦਿਆਂ ਮੈਂ ਯਾਰ! ਉਗੇ ਨੇ ਹਰ ਦੇਹਲੀ ਉਤੇ ਖੰਜਰ ਨਵੇਂ ਨਵੇਂ। ਭਟਕਣਾ ਦੇ ਦੌਰ ਦਾ ਅੰਤ ਦਿਸਦਾ ਨਹੀਂ ਕਿਤੇ ਹਰ ਕਦਮ ਤੇ ਬਣ ਰਹੇ ਨੇ ਰਾਹਬਰ ਨਵੇਂ ਨਵੇਂ। ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ' ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ ਨਵੇਂ।
ਹਰਦਮ ਸਿੰਘ ਮਾਨ
|
|
01 Jan 2010
|
|
|
|
|
bahut wadhiya veer ji..!!!!!
|
|
01 Jan 2010
|
|
|
by ਹਰਦਮ ਸਿੰਘ ਮਾਨ |
ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼। ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼।
ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂ ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼।
ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈ ਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼।
ਲੋਕਾਂ ਦੀ ਇਸ ਭੀੜ ਨੇ ਤਾਂ ਬਿਖਰ ਜਾਣੈ ਮੋੜ ਤੇ ਮੰਜ਼ਲਾਂ ਮਾਣਨ ਲਈ ਤਾਂ ਰਾਹਬਰਾਂ ਦੀ ਕਰ ਤਲਾਸ਼।
ਰੰਗ ਹੋਵਣ, ਮਹਿਕ ਹੋਵੇ, ਜ਼ਿੰਦਗੀ ਦੀ ਹੋਵੇ ਬਾਤ ਸੁੰਨ-ਮ-ਸੁੰਨੇ ਇਸ ਨਗਰ ਵਿਚ ਮਹਿਫ਼ਿਲਾਂ ਦੀ ਕਰ ਤਲਾਸ਼।
ਪੱਥਰਾਂ ਦੇ ਸ਼ਹਿਰ ਵਿਚ ਸੰਗਮਰਮਰੀ ਵਸਨੀਕ ਨੇ ਏਥੇ ਨਾ ਤੂੰ 'ਮਾਨ' ਐਵੈਂ ਦਿਲਬਰਾਂ ਦੀ ਕਰ ਤਲਾਸ਼।
|
|
10 Apr 2010
|
|
|
|
ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂ ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼।
Awesome thanks for sharing 22 g.....
great work...
|
|
11 Apr 2010
|
|
|
|
|
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ। ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।
ਰੜਕ ਪੈਂਦੀ ਰਹਿੰਦੀ ਅਕਸਰ ਇਸ ਸਮੇਂ ਦੀ ਅੱਖ ਵਿਚ। ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।
ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।
ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।
ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ ਗ਼ੈਰ ਹੁਣ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।
ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ' ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।
(ਹਰਦਮ ਸਿੰਘ ਮਾਨ)
|
|
26 May 2010
|
|
|
|
ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈ ਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।
WoW bahut vadhia....tfs
|
|
26 May 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|