ਸਤੋ, ਸਦੀਆਂ ਮਗਰੋਂ ਅੱਜ ਇਥੇ ਕੁਝ ਸਾਂਝਾ ਕਰ ਰਿਹਾ ਹਾਂ ਤੇ ਛੇਤੀ ਮੁੜਣ ਦਾ ਵਾਅਦਾ ਵੀ ਕਰਦਾ ਹਾਂ....
ਗ਼ਜ਼ਲ
ਤੂੰ ਕੀ ਸੁਰ ਦੇ ਨਾਲ ਮੇਰੇ, ਸੁਰ ਮਿਲਾਉਣਾ ਭੁੱਲ ਗਿਆ।
ਜ਼ਿੰਦਗੀ ਦੇ ਗੀਤ ਨੂੰ ਮੈਂ, ਗੁਣਗੁਨਾਉਣਾ ਭੁੱਲ ਗਿਆ।
ਹੋਰ ਤਾਂ ਦੁਨੀਆਂ 'ਚ ਸਾਰਾ ਕੁਝ ਜਿਵੇਂ ਦਾ ਹੈ ਤਿਵੇਂ,
ਵਿਛੜ ਕੇ ਤੈਥੋਂ ਮੈਂ ਬਸ, ਹਸਣਾ ਹਸਾਉਣਾ ਭੁੱਲ ਗਿਆ।
ਅੱਜ ਨਹੀਂ ਪਲਕਾਂ ਤੇ ਜੁਗਨੂੰ ਜਗਮਗਾਉਂਦੇ ਕਿਸ ਲਈ?
ਲਗ ਰਿਹਾ ਹੈ ਅੱਜ ਉਹ ਮੈਨੂੰ, ਯਾਦ ਆਉਣਾ ਭੁੱਲ ਗਿਆ।
ਜਿਸ ਤੇ ਤੇਰਾ ਨਾਮ ਲਿਖਿਆ ਹੋਣਾ ਸੀ, ਉਹ ਇਕ ਲਕੀਰ,
ਮੇਰਿਆਂ ਹੱਥਾਂ 'ਚ ਰੱਬ ਸ਼ਾਇਦ ਬਨਾਉਣਾ ਭੁੱਲ ਗਿਆ।
ਵਕਤ ਹੈ ਦਿਨ ਦੇ ਚੜ੍ਹਨ ਦਾ, ਫਿਰ ਵੀ ਕਾਲੀ ਰਾਤ ਕਿਉਂ,
ਹਾਂ ਉਹ ਸ਼ਾਇਦ ਚਿਹਰੇ ਤੋਂ ਜ਼ੁਲਫ਼ਾਂ ਹਟਾਉਣਾ ਭੁੱਲ ਗਿਆ।
ਵੇਖ ਕੇ ਮੈਨੂੰ ਤੇਰੇ ਚਿਹਰੇ ਦਾ ਖਿੜਿਐ ਬਾਗ਼ ਜੋ,
ਲੋਕੀਂ ਭੈੜਾ ਜਾਪਦੈ ਤੀਲੀ ਲਗਾਉਣਾ ਭੁੱਲ ਗਿਆ।
ਤੇਰੀਆਂ ਅੱਖਾਂ 'ਚ ਪਾ ਕੇ ਅੱਖਾਂ ਕੀ ਮੈਂ ਵੇਖਿਆ,
ਹਾਲ ਅਪਨੇ ਦਿਲ ਦਾ ਮੈਂ ਤੈਨੂੰ ਸੁਣਾਉਣਾ ਭੁੱਲ ਗਿਆ।
ਕੁਝ ਦਿਨਾਂ ਤੋਂ ਦਿਲ ਦੇ ਅਸਮਾਨੀਂ ਨਹੀਂ ਤਾਰੇ ਖਿੜੇ,
ਚੰਨ ਮੇਰਾ ਜਾਪਦੈ, ਮੈਨੂੰ ਬੁਲਾਉਣਾ ਭੁੱਲ ਗਿਆ।
ਜਦ ਤੋਂ ਟੁੱਟਿਐ ਕੌਲ਼, ਤੇਰੇ ਨਾਲ ਯਾਰੀ ਦਾ 'ਅਜ਼ੀਜ਼'
ਉਸ ਤੋਂ ਮਗਰੋਂ ਮੈਂ ਕੋਈ ਵਾਦਾ ਨਿਭਾਉਣਾ ਭੁੱਲ ਗਿਆ।
ਦੋਸਤੋ, ਸਦੀਆਂ ਮਗਰੋਂ ਅੱਜ ਇਥੇ ਕੁਝ ਸਾਂਝਾ ਕਰ ਰਿਹਾ ਹਾਂ ਤੇ ਛੇਤੀ ਮੁੜਣ ਦਾ ਵਾਅਦਾ ਵੀ ਕਰਦਾ ਹਾਂ....
ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼