ਪੀੜ ਮਿਲੀ ਸੀ ਗੁੜ੍ਹਤੀ ਵਿਚ ਤੇ ਹੰਝੂ ਮਿਲੇ ਪੰਘੂੜੇ
ਵਿਚ ਜਵਾਨੀ ਹੋ ਗਏ ਦਰਦਾਂ ਨਾਲ ਯਾਰਾਨੇ ਗੂੜ੍ਹੇ
--Wah
ਲਾਵਾਂ ਵੇਲੇ ਹਥ੍ਥਾਂ ਉੱਤੋਂ ਮਹਿੰਦੀ ਦਾ ਰੰਗ ਉੱਡਿਆ
ਹਿਜਰਾਂ ਵਾਲੇ ਰੰਗੀਂ ਰੰਗ ਗਏ ਸ਼ਗਨਾਂ ਵਾਲੇ ਚੂੜੇ
ਲਾਲ ਕਫ਼ਨ ਵਿਚ ਸੱਜ ਵਿਆਹੀ ਆਈ ਸਧ੍ਧਰਾਂ ਘੁੱਟੀ
ਰੱਜ ਰੱਜ ਲੋਕਾਂ ਪੀਤੀ, ਪਾਏ ਭੰਗੜੇ, ਖਾਧੇ ਪੂੜੇ
eh v wdia hai
ਮੈਨੂੰ ਸੇਜ਼ ਇਹ ਫੁੱਲਾਂ ਵਾਲੀ ਚੁਭਦੀ ਵਾਂਗਰ ਸੂਲਾਂ
ਜੇ ਨਾ ਹੋਵਣ ਤੇਰੇ ਕਰ ਕੇ ਹਾਰ ਸ਼ਿੰਗਾਰ ਨੇ ਕੂੜੇ
ਗੀਤ ਮੇਰੇ ਬੇ-ਅਰਥ ਹੋ ਗਏ ਸੱਜਣਾਂ ਤੇਰੇ ਬਾਝੋਂ
ਲੋਥਾਂ ਵਾਂਗੂੰ ਪਿਛ੍ਛੇ ਰਹਿ ਗਏ ਜੱਜੇ, ਹਾਹੇ, ਊੜੇ
kia baat hai,,dooja misra bahut kmaal hai
ਸ਼ਹਿਰ ਉਹਦਿਉਂ ਖਾ ਕੇ ਧੱਕੇ ਮੁੜ ਆਏ ਹਰ ਵਾਰੀ
ਹੋਰ ਅਜ਼ੀਜ਼ ਕੀ ਖੱਟਿਆ ਤੇਰੇ ਬਾਝੋਂ ਉੱਡਦੀ ਧੂੜੇ
shiv d yaad baar baar aaayi poem pardeya,,i think aapne usnu kafi padeya hai