Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਿਆਨ ਵਿਗਿਆਨ ਅਤੇ ਜਾਣ ਪਛਾਣ

 ਅੱਜਕਲ੍ਹ ਬਹੁਤੇ ਇਮਤਿਹਾਨ ਅਤੇ ਇੰਟਰਵਿਊਜ਼ ਵਿੱਚ ਵੀ ਗਿਆਨ ਵਿਗਿਆਨ ਪ੍ਰਤੀ ਜਾਣ ਪਛਾਣ ਦੇ ਸੁਆਲ ਹੀ ਪੁੱਛੇ ਜਾਂਦੇ ਹਨ। ਅਜਿਹੀ ਜਾਣਕਾਰੀ ਵਾਸਤੇ ਬਜ਼ਾਰ ਵਿੱਚ ਅਨੇਕਾਂ ਕਿਤਾਬਾਂ ਮਿਲਦੀਆਂ ਹਨ। ਟੈਲੀਵਿਜ਼ਨ ਦੇ ਵਿਸ਼ੇਸ਼ ਪ੍ਰੋਗਰਾਮ ‘ਕੌਣ ਬਣੇਗਾ ਕਰੋੜਪਤੀ’ ਵਿੱਚ ਹਿੱਸਾ ਲੈਣ ਲਈ ਇੰਨੀਆਂ ਕਿਤਾਬਾਂ ਆਈਆਂ ਕਿ ਸ਼ਾਇਦ ਅਮਿਤਾਬ ਬੱਚਨ ਨੇ ਇੰਨੇ ਪੈਸੇ ਨਾ ਕਮਾਏ ਹੋਣ ਜਿੰਨੇ ਇਹ ਕਿਤਾਬਾਂ ਲਿਖਣ ਜਾਂ ਛਾਪਣ ਵਾਲਿਆਂ ਨੇ ਕਮਾਏ ਹੋਣਗੇ।
ਅਖ਼ਬਾਰ ਵਿੱਚ ਮੰਟੋ ਬਾਰੇ ਲਿਖੀ ਸੰਪਾਦਕੀ ਪੜ੍ਹ ਕੇ ਮੈਨੂੰ ਦੋ ਦਿਨ ਪਹਿਲਾਂ ਦਾ ਵਾਕਿਆ ਯਾਦ ਆ ਗਿਆ। ਮੰਟੋ ਦਾ ਸ਼ਤਾਬਦੀ ਜਨਮ ਦਿਨ ਕੁਝ ਸਾਹਿਤਕ ਪ੍ਰੇਮੀਆਂ ਨੇ 12 ਮਈ ਨੂੰ ਮਨਾਇਆ। ਕੁਝ ਪੱਤਰਕਾਰ ਇੱਕ ਕਾਲਜ ਸਾਹਮਣੇ ਬਾਹਰ ਨਿਕਲਦੀਆਂ ਲੜਕੀਆਂ ਨੂੰ ਕੁਝ ਇਸ ਤਰ੍ਹਾਂ ਦੇ ਸੁਆਲ ਕਰ ਰਹੇ ਸਨ:
‘‘ਤੁਸੀਂ ਸਆਦਤ ਹਸਨ ਮੰਟੋ ਨੂੰ ਜਾਣਦੇ ਹੋ?’’
ਜੁਆਬ ਮਿਲਿਆ, ‘‘ਵੱਟ ਮੰਟੋ, ਹੂ?’’
ਇੱਕ ਹੋਰ ਲੜਕੀ ਨੂੰ ਪੁੱਛਿਆ, ‘‘ਤੁਸੀਂ ਮੰਟੋ ਦੀ ਕੋਈ ਕਹਾਣੀ ਪੜ੍ਹੀ ਹੈ?’’
ਜੁਆਬ ਮਿਲਿਆ, ‘‘ਹੂ ਜ਼ ਹੀ?’’
ਮੈਂ ਕੋਲ ਹੀ ਖੜ੍ਹਾ ਸਾਂ। ਮਨ ਵਿੱਚ ਆਇਆ ਕਿ ਇਹ ਨਵੀਂ ਪਨੀਰੀ ਕੀ ਜਾਣੇ, ਮੰਟੋ ਕੌਣ ਸੀ?
ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਮੈਂ ਘਰ ਵਿੱਚ ਐਮ.ਏ. ਅੰਗਰੇਜ਼ੀ ਦੇ ਵਿਦਿਆਰਥੀਆਂ ਨਾਲ ਨਾਵਲ ਦੇ ਪੇਪਰ ਬਾਰੇ ਗੱਲ ਕਰ ਰਿਹਾ ਸਾਂ। ਹੈਨਰੀ ਫ਼ੀਲਡਿੰਗ, ਚਾਰਲਸ ਡਿਕਨਜ਼, ਟਾਮਸ ਹਾਰਡੀ, ਜਾਰਜ ਈਲੀਅਟ ਆਦਿ ਬਾਰੇ ਗੱਲਾਂ ਹੋ ਰਹੀਆਂ ਸਨ। ਮੈਂ ਉਂਜ ਹੀ ਕਿਹਾ ਕਿ ਅੰਮ੍ਰਿਤਸਰ ਵਿੱਚ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਨੂੰ ਜਾਣਿਆ ਜਾਂਦਾ ਹੈ। ‘‘ਕੀ ਤੁਸੀਂ ਨਾਨਕ ਸਿੰਘ ਨੂੰ ਜਾਣਦੇ ਹੋ?’’
ਇੱਕ ਕੁੜੀ ਨੇ ਫ਼ੱਟ ਜੁਆਬ ਦਿੱਤਾ, ‘‘ਨਾਨਕ ਸਿੰਘ ਨੂੰ ਤਾਂ ਜਾਣਦੇ ਹਾਂ  ਸਾਡੇ ਕਾਲਜ ਦਾ ਪ੍ਰਿੰਸੀਪਲ ਪਰ ਕੀ ਉਹ ਨਾਵਲ ਲਿਖਦਾ ਹੈ? ਸਾਨੂੰ ਪਤਾ ਨਹੀਂ।’’
ਮੈਂ ਸਿਰ ਸੁੱਟ ਕੇ ਬਹਿ ਗਿਆ ਕਿਉਂਕਿ ਉਹ ਲੜਕੀ ਆਪਣੇ ਕਾਲਜ ਦੇ ਪ੍ਰਿੰਸੀਪਲ ਨੂੰ ਹੀ ਜਾਣਦੀ ਸੀ।
ਮੈਂ ਫਿਰ ਪੁੱਛਿਆ, ‘‘ਪੰਜਾਬੀ ਦੇ ਮਸ਼ਹੂਰ ਕਵੀ ਪ੍ਰੋਫ਼ੈਸਰ ਮੋਹਨ ਸਿੰਘ ਦੀ ਕਿਸੇ ਕਵਿਤਾ ਦਾ ਪਤਾ ਹੋਵੇ?’’
ਇੱਕ ਲੜਕੇ ਨੇ ਜੁਆਬ ਦਿੱਤਾ, ‘‘ਪ੍ਰੋਫ਼ੈਸਰ ਮੋਹਣ ਸਿੰਘ ਕਵਿਤਾ ਲਿਖਦੇ ਹਨ? ਉਹ ਤਾਂ ਅੰਗਰੇਜ਼ੀ ਦੇ ਪ੍ਰੋਫ਼ੈਸਰ ਹਨ। ਉਹ ਤਾਂ ਬੋਲਦੇ ਵੀ ਬਹੁਤ ਘੱਟ ਹਨ।’’
ਉਹ ਲੜਕਾ ਇੱਕ ਕਾਲਜ ਦੇ ਜਿਉਂਦੇ ਜਾਗਦੇ ਪ੍ਰੋਫ਼ੈਸਰ ਮੋਹਣ ਸਿੰਘ ਦੀ ਗੱਲ ਕਰ ਰਿਹਾ ਸੀ।  ਨੌਜਵਾਨ ਵਿਦਿਆਰਥੀਆਂ ਵਿੱਚ ਜਨਰਲ ਨਾਲੇਜ ਦੇ ਅਭਿਆਸ ਵਾਸਤੇ ਕਾਲਜਾਂ ਵਿੱਚ ਕੁਇਜ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇੱਕ ਕਾਲਜ ਵਿੱਚ ਮੇਰੇ ਦੋਸਤ ਪ੍ਰਿੰਸੀਪਲ ਨੇ ਮੈਨੂੰ ਜੱਜ ਦੇ ਤੌਰ ’ਤੇ ਬੁਲਾ ਲਿਆ। ਮੈਂ ਸੁਆਲ ਪੁੱਛਣੇ ਸ਼ੁਰੂ ਕੀਤੇ:
-‘‘ਅਮ੍ਰਿਤਸਰ ਸ਼ਹਿਰ ਦੇ ਕਿਤਨੇ ਦਰਵਾਜ਼ੇ ਹਨ?’’
ਕੋਈ ਉੱਤਰ ਨਾ ਮਿਲਿਆ।
-‘‘ਪੰਜਾਬ ਵਿੱਚ ਜ਼ਿਲ੍ਹੇ ਕਿੰਨੇ ਹਨ?’’ ਠੀਕ ਜੁਆਬ ਨਾ ਮਿਲਿਆ।
-‘‘ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ?’’
ਜੁਆਬ ਮਿਲਿਆ, ‘‘ਸੁਖਬੀਰ ਸਿੰਘ ਬਾਦਲ।’’

01 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਾਰੇ ਪੰਡਾਲ ਵਿੱਚ ਹਾਸਾ ਪੈ ਗਿਆ। ਇੱਕ ਲੜਕੀ ਸਟੇਜ ’ਤੇ ਆਈ। ਉਸ ਨੇ ਧਾਰਮਿਕ ਪਹਿਰਾਵਾ ਪਾਇਆ ਸੀ। ਮੈਂ ਸੋਚਿਆ ਕਿ ਇਸ ਤੋਂ ਕੋਈ ਧਾਰਮਿਕ ਸੁਆਲ ਪੁੱਛਦੇ ਹਾਂ।
-‘‘ਗੁਰੂ ਹਰਿਗੋਬਿੰਦ ਜੀ ਦੇ ਕਿੰਨੇ ਬੱਚੇ ਸਨ?’’
ਤੁਰੰਤ ਜੁਆਬ ਮਿਲਿਆ, ‘‘ਚਾਰ ਪੁੱਤਰ।’’
ਉਹਨੂੰ ਗੁਰੂ ਗੋਬਿੰਦ ਸਿੰਘ ਨਾਲ ਭੁਲੇਖਾ ਪੈ ਗਿਆ।
ਮੈਂ ਪੁੱਛਿਆ, ‘‘ਦਸਾਂ ਗੁਰੂਆਂ ਦੇ ਨਾਂ ਤਰਤੀਬਵਾਰ ਦੱਸੋ।’’ ਉਹ ਫਿਰ ਗੁਰੂ ਹਰਿਗੋਬਿੰਦ ਸਾਹਿਬ ਤੋਂ ਸ਼ੁਰੂ ਕਰਕੇ ਤਿੰਨ ਗੁਰੂਆਂ ਤੋਂ ਵੱਧ ਨਾਂ ਨਾ ਦੱਸ ਸਕੀ।
ਅਗਲਾ ਲੜਕਾ ਆਇਆ। ਉਹ ਹੋਰ ਵੀ ਧਾਰਮਿਕ ਲਗਦਾ ਸੀ।
ਮੈਂ ਪੁੱਛਿਆ, ‘‘ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?’’
ਉਸ ਨੇ ਜੁਆਬ ਤਾਂ ਕੀ ਦੇਣਾ ਸੀ। ਇੱਕ ਨੌਜਵਾਨ ਪ੍ਰੋਫ਼ੈਸਰ ਸਟੇਜ ’ਤੇ ਆ ਗਿਆ।
‘‘ਪ੍ਰੋਫ਼ੈਸਰ ਜੋਗੀ ਸਾਹਿਬ! ਤੁਸੀਂ ਬੜੇ ਅਜੀਬ ਸੁਆਲ ਪੁੱਛ ਰਹੇ ਹੋ। ਮੈਂ ਚੈਲੰਜ ਕਰਦਾ ਹਾਂ, ਤੁਸੀਂ ਆਪ ਆ ਕੇ ਦੱਸੋ, ‘‘ਗੁਰੂ ਨਾਨਕ ਦੇ ਦਾਦਾ ਜੀ ਦਾ ਕੀ ਨਾਂ ਸੀ?’’ ਉਸ ਪ੍ਰੋਫ਼ੈਸਰ ਨੂੰ ਸ਼ੱਕ ਸੀ ਕਿ ਮੈਂ ਆਪ ਜਾਣਨ ਤੋਂ ਬਿਨਾਂ ਹੀ ਸੁਆਲ ਪੁੱਛ ਰਿਹਾ ਹਾਂ। ਜਦੋਂਕਿ ਸਾਨੂੰ ਤਾਂ ਸਾਲਾਂ ਤੋਂ ਤਜਰਬਾ ਸੀ ਕਿ ਯੂਨੀਵਰਸਿਟੀ ਵਿੱਚ ਪੇਪਰ ਬਣਾਉਣ ਵੇਲੇ ਪੇਪਰ ਦਾ ਪੂਰਾ ਹੱਲ ਕਰਕੇ ਭੇਜਦੇ ਹੁੰਦੇ ਸਾਂ।
ਮੈਂ ਸਟੇਜ ’ਤੇ ਗਿਆ ਅਤੇ ਜੁਆਬ ਦੇਣਾ ਸ਼ੁਰੂ ਕੀਤਾ।
-‘‘ਗੁਰੂ ਨਾਨਕ ਦੇਵ ਦੇ ਦਾਦਾ ਜੀ ਦਾ ਨਾਂ ਸ਼ਿਵ ਰਾਮ ਅਤੇ ਦਾਦੀ ਦਾ ਨਾਂ ਮਾਈ ਬਨਾਰਸੀ ਸੀ।’’
ਕੁਝ ਲੋਕ ਹੱਸ ਪਏ। ਉਨ੍ਹਾਂ ਸਮਝਿਆ ਕਿ ਮੈਂ ਐਵੇਂ ਕਿਸੇ ਦਾ ਨਾਂ ਲੈ ਦਿੱਤਾ।
ਉਹ ਪ੍ਰੋਫ਼ੈਸਰ ਕੁਝ ਰੋਹ ਵਿੱਚ ਸੀ। ਮੈਨੂੰ ਕਹਿੰਦਾ, ‘‘ਤੁਹਾਡੇ ਜੁਆਬ ਦਾ ਸ੍ਰੋਤ ਕੀ ਹੈ?’’
ਮੈਂ ਕਿਹਾ, ‘‘ਭਾਈ ਸੰਤੋਖ ਸਿੰਘ ਜੀ ਦਾ ਕ੍ਰਿਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਗਰੰਥ ਪੜ੍ਹੋ।’’
ਉਹ ਪ੍ਰੋਫ਼ੈਸਰ ਛਿੱਥਾ ਪੈ ਗਿਆ। ਕਹਿਣ ਲੱਗਾ, ‘‘ਪ੍ਰੋਫ਼ੈਸਰ ਸਾਹਿਬ! ਇਹ ਇੰਜਨੀਅਰਿੰਗ ਕਾਲਜ ਹੈ। ਤੁਸੀਂ ਇਨ੍ਹਾਂ ਦੇ ਸਬਜੈਕਟਾਂ ਵਾਲੇ ਸੁਆਲ ਪੁੱਛੋ।’’
ਮੈਂ ਨਿਰਾਸ਼ਾ ਵੱਸ ਆ ਕੇ ਬੈਠ ਗਿਆ। ਧੀਮੀ ਸੁਰ ਵਿੱਚ ਸੁਆਲ ਪੁੱਛਦਾ ਰਿਹਾ, ‘‘ਬਲਬ ਕਿਸ ਨੇ ਬਣਾਇਆ? ਸਟੀਮ ਇੰਜਣ ਕਿਸ ਨੇ ਬਣਾਇਆ? ਕਾਰ ਕਿਸ ਨੇ ਬਣਾਈ? ਹਵਾਈ ਜਹਾਜ਼ ਦਾ ਨਿਰਮਾਤਾ ਕੌਣ ਸੀ?…ਆਦਿ।
ਇੱਕ ਹੋਰ ਪ੍ਰੋਫ਼ੈਸਰ ਹੱਸਦਾ-ਹੱਸਦਾ ਸਟੇਜ ’ਤੇ ਆਇਆ। ਮਾਈਕ ਫੜ ਕੇ ਕਹਿਣ ਲੱਗਾ, ‘‘ਪ੍ਰੋਫ਼ੈਸਰ ਸਾਹਿਬ! ਤੁਸੀਂ ਸੱਤਰ ਸਾਲ ਦੀ ਉਮਰ ਵਿੱਚ ਇਨ੍ਹਾਂ ਸਤਾਰਾਂ-ਅਠਾਰਾਂ ਸਾਲਾਂ ਦੇ ਕੁੜੀਆਂ-ਮੁੰਡਿਆਂ ਤੋਂ ਕੀ ਪੁੱਛਦੇ ਹੋ? ਇਨ੍ਹਾਂ ਨੂੰ ਫ਼ਿਲਮੀ ਅਦਾਕਾਰਾਂ ਬਾਰੇ ਸੁਆਲ ਪੁੱਛੋ। ਫਿਰ ਦੇਖੋ ਤੁਹਾਨੂੰ ਤਪਾਕ ਜੁਆਬ ਦੇਣਗੇ।’’
ਮੈਂ ਚੁੱਪ ਕਰ ਗਿਆ। ਮੈਨੂੰ ਕਿਸੇ ਪੁਰਾਣੇ ਕਵੀ ਦੀਆਂ ਲਾਈਨਾਂ ਯਾਦ ਆਉਣ ਲੱਗੀਆਂ ਜਿਹੜਾ ਵਿਆਹ ਵਾਸਤੇ ਲੜਕੀ ਦੇਖਣ ਗਿਆ ਮੇਰੇ ਵਾਂਗੂੰ ਕੁਝ ਇਸ ਤਰ੍ਹਾਂ ਦੇ ਸੁਆਲ ਪੁੱਛਣ ਲਗ ਪਿਆ ਸੀ:                          

 

-ਨੂਰ ਜਹਾਂ ਕਿਸ ਦੀ ਪਤਨੀ ਸੀ? -ਬਾਬਰ ਦੀ ਮਾਂ ਦਾ ਕੀ ਨਾਂ ਸੀ?
-ਪਾਣੀਪਤ ਦੀ ਜੰਗ ਕਦੋਂ ਹੋਈ? -ਸ਼ਿਵਾ ਜੀ ਕਦ ਜੰਮਿਆ ਮੋਇਆ?
-ਚੰਦ ਗ੍ਰਹਿਣ ਕਿਵੇਂ ਲਗਦਾ ਹੈ? -ਟੇਮਜ਼ ਦਰਿਆ ਕਿੱਥੇ ਵਗਦਾ ਹੈ?

 

ਜੋਗਿੰਦਰ ਸਿੰਘ ਜੋਗੀ ਮੋਬਾਈਲ: 98888-42810

01 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

padh ke ik hi gall khan ga.... ajj de sme 10 vichon koi 1 hi hunda a jisnu apne sbhiyachar di knowledge hundi a.. te engg. colleges ch tan haal sirf enna ku hunda a ki oh wire te tyre joge hi rhinde ne ...


engg. college di study lyi main 2 lines khan ga....

 

ਕੀ ਕਹੂੰ ਉਸ ਸ਼ਖਸ਼ ਕੋ ਮੈਂ ਬਿਨਾ ਵਜਹ ....
ਜਿਸੇ ਦੀਵਾਨਾ ਕਰ ਦੀਆ ਉਸਕੇ ਅਪਨੋ ਨੇ ...

 


01 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah je wah....bahut khoob...thnx for sharing Bittu G

02 Jun 2012

Reply