ਆਜ਼ਾਦ ਕਰ ਜਿਵੇਂ ਚਾਹੇਂ ਮੈਂ ਨਜ਼ਰ ਆਵਾਂਗਾਬੰਨ੍ਹ ਕੇ ਜੇ ਮੈਨੂੰ ਰੱਖਿਆ ਮੈਂ ਬਿਖਰ ਜਾਵਾਂਗਾਤੂੰ ਹੀ ਸੁਕੂਨ ਦੇਵੇਂ, ਤੂੰ ਹੀ ਮੇਰਾ ਠਿਕਾਨਾਤੇਰੇ ਕੋਲੋਂ ਦੂਰ ਹੋ ਕੇ ਮੈਂ ਕਿਧਰ ਜਾਵਾਂਗਾਅੱਗ ਸੋਨੇ ਨੂੰ ਤਪਾ ਕੇ ਕਰਦੀ ਹੈ ਜਿਵੇਂ ਕੁੰਦਨਤੇਰੇ ਪਿਆਰ ਦਾ ਦੇ ਚਾਨਣ ਮੈਂ ਸੰਵਰ ਜਾਵਾਂਗਾਤੂੰ ਜੇ ਨਾਲ ਹੈਂ ਤਾਂ ਰੋਸ਼ਨ ਲਗਦੀ ਹੈ ਦੁਨੀਆ ਸਾਰੀਕਦੇ ਹੋਇਆ ਜੇ ਹਨੇਰਾ ਮੈਂ ਵੀ ਡਰ ਜਾਵਾਂਗਾਤੇਰਾ ਹਿਜਰ ਦਿਲ ਦੇ ਕੋਲੋਂ ਕਦੇ ਸਹਿ ਹੀ ਨਹੀਂ ਹੋਣਾਕੋਈ ਹੋਰ ਪੀੜ ਦਿਲ ਤੇ ਤਾਂ ਮੈਂ ਜਰ ਜਾਵਾਂਗਾਮੇਰੇ ਸਾਹਾਂ ਦੀ ਲੜੀ ਤੇ ਲਿਖਿਆ ਏ ਨਾਮ ਤੇਰਾਤੇਰਾ ਨਾਮ ਜੇ ਨਾ ਮਿਲਿਆ ਮੈਂ ਤਾਂ ਮਰ ਜਾਵਾਂਗਾਤੇਰੇ ਦਿਲ ਦਾ ਗੁਲਿਸਤਾਂ ਜੇ ਮੁਰਝਾਉਣ ਕਦੇ ਲਗਿਆਜਨਮਾਂ ਦੇ ਔੜ ਸਹਿ ਕੇ ਵੀ ਮੈਂ ਵਰ੍ਹ ਜਾਵਾਂਗਾਮੇਰੇ ਹੰਝੂ ਸਿਰਫ਼ ਹੰਝੂ ਨਹੀਂ ਬਣ ਗਏ ਨੇ ਮੋਤੀਜਾਂਦੇ ਜਾਂਦੇ ਤੇਰੀ ਝੋਲੀ ਵੇਖੀਂ ਭਰ ਜਾਵਾਂਗਾਤੇਰੇ ਨੈਣਾਂ ਕੋਲੋਂ ਮੈਨੂੰ ਨਾ ਦੂਰ ਕਰ ਤੂੰ ਐਵੇਂਹੋਲੀ ਹੋਲੀ ਤੇਰੇ ਦਿਲ ਤੋਂ ਵੀ ਉਤਰ ਜਾਵਾਂਗਾਕਦੇ ਮੇਰੇ ਕਰਕੇ ਤੈਨੂੰ ਕੋਈ ਦੁਖ 'ਅਜ਼ੀਜ਼' ਪਹੁੰਚੇਤੇਰੇ ਨਾਮ ਖੁਸ਼ੀ ਆਪਣੀ ਸਾਰੀ ਕਰ ਜਾਵਾਂਗਾ
ਵਾਹ ਅਜੀਜ ਭਾਜੀ ਵਾਹ ,........ਬਹੁਤ ਹੀ ਖੂਬ ਲਿਖਿਆ ,............ਗ੍ਰੇਟ