|
|
|
|
|
|
Home > Communities > Punjabi Poetry > Forum > messages |
|
|
|
|
|
ਅਣਜਾਣੀਆਂ ਰਾਹਾਂ |
ਤੁਰਿਆ ਜਾ ਰਿਹਾ ਹਾਂ. ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।
ਕੀ ਜ਼ਿੰਦਗੀ ਵਿੱਚ ਬਣਨਾ,
ਅਜੇ ਤਕ ਤਾਂ ਸੋਚਿਆਂ ਹੀ ਨਹੀਂ।
ਸਮਾਂ ਲੰਘਦਾ ਜਾ ਰਿਹਾ ਹੈਂ,
ਕੀ ਕਰਾਂ ਰੋਕ ਸਕਦਾ ਵੀ ਨਹੀਂ।
ਤੁਰਿਆ ਜਾ ਰਿਹਾ ਹਾਂ, ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।
ਕੁੱਝ ਤਾਂ ਮੇਰਾ ਦੋਸ਼,
ਕੁੱਝ ਵਕਤ ਦੀ ਮਾਰ ਵੀ ਲਗਦੀ ਏ।
ਹੁਣ ਤਾਂ ਭਾਣਾ ਮੰਨਣਾ ਹੀ ਪੈਣਾ,
ਬਾਕੀ ਤਾਂ ਮਰਜ਼ੀ ਰੱਬ ਦੀ ਏ।
ਤੁਰਿਆ ਜਾ ਰਿਹਾ ਹਾਂ, ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।
Sukhbir Singh
|
|
12 Jan 2018
|
|
|
|
|
ਸੁਖਬੀਰ ਬਾਈ, ਗੱਲ ਸੋਲਾਂ ਆਨੇ ਸਹੀ ਐ: ਬਈਭਾਣਾ ਮੰਨਣ ਤੋਂ ਇਲਾਵਾ ਚਾਰਾ ਵੀ ਕੀਹ ਹੈ ਜੀ ?
ਬਾਬਾ ਜੀ ਨੇ ਵੀ ਡਾਢੇ ਮਾਲਿਕ ਅੱਗੇ ਚਾਰਾ ਨਾ ਚੱਲਣ ਤੇ ਨਮਸ਼ਕਾਰ ਕਰਨ ਦੀ ਹੀ ਸੁਮੱਤ ਦਿੱਤੀ ਹੈ I
ਸੋਹਣਾ ਲਿਖਿਆ - ਬਸ ਮਨ ਵਿਚ ਉੱਠਣ ਵਾਲੇ ਉਦਗਾਰਾਂ ਦੇ ਪਿਛੇ ਪਿਛੇ ਚਲਦੇ ਰਹੋ, ਜੋ ਲਿਖੋਗੇ ਠੀਕ ਹੀ ਹੋਏਗਾ !
ਜਿਉਂਦੇ ਵੱਸਦੇ ਰਹੋ !
ਸੁਖਬੀਰ ਬਾਈ, ਗੱਲ ਸੋਲਾਂ ਆਨੇ ਸਹੀ ਐ: ਬਈ ਭਾਣਾ ਮੰਨਣ ਤੋਂ ਇਲਾਵਾ ਚਾਰਾ ਵੀ ਕੀਹ ਹੈ ਜੀ ?
ਬਾਬਾ ਜੀ ਨੇ ਵੀ ਡਾਢੇ ਮਾਲਿਕ ਅੱਗੇ ਚਾਰਾ ਨਾ ਚੱਲਣ ਤੇ ਨਮਸ਼ਕਾਰ ਕਰਨ ਦੀ ਹੀ ਸੁਮੱਤ ਦਿੱਤੀ ਹੈ I
ਸੋਹਣਾ ਲਿਖਿਆ - ਬਸ ਮਨ ਵਿਚ ਉੱਠਣ ਵਾਲੇ ਉਦਗਾਰਾਂ ਦੇ ਪਿਛੇ ਪਿਛੇ ਚਲਦੇ ਰਹੋ, ਜੋ ਲਿਖੋਗੇ ਠੀਕ ਹੀ ਹੋਏਗਾ !
ਜਿਉਂਦੇ ਵੱਸਦੇ ਰਹੋ !
|
|
13 Jan 2018
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|