|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਿਲ੍ਹਾ ਛੱਡਆਿ ਜਦੋ ਗੋਬਿੰਦ ਨੇ |
ਵਕਤ ਰੁੱਕਿਆ ਉਸੇ ਪਹਿਰ, ਪਿਤਾ ਦੀ ਨਜਰ ਗਈ ਠਹਿਰ, ਕੌਤਕ ਵਿਖਾਇਆ ਜਦੋ ਫਰਜੰਦ ਨੇ, ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਨਾ ਲਾ ਸਕਿਆ ਕੋਈ ਪਾਬੰਦੀਆ, ਪਾਤਸ਼ਾਹ ਤੁੱਰਿਆ ਸਕੇ ਸਬੰਧੀਆ, ਨੂਰ-ਇਲਾਹੀ ਜੋਧੇ ਪ੍ਰਸੰਨਤਾ ਅਨੰਦ ਨੇ, ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਪੁੱਛਿਆ ਖੁੱਦ ਕਰਤਾਰ ਦਿੱਤਾ ਨਾ ਉੱਤਰ, "ਅਨੰਦਪੁਰੋ" ਲੈ ਤੁੱਰਿਆ ਨਾਲ ਚਾਰ ਪੁੱਤਰ, ਦੋ ਨੇ "ਚਮਕੌਰ" ਦਾ ਖੂਨੀ ਇਤਿਹਾਸ ਲਿਖਿਆ, ਦੋ ਨੂੰ ਗੋਦੀ ਸੁੱਲਾਇਆ ਗੈਰੀ "ਸਰਹਿੰਦ" ਨੇ" ਸਾਰਾ "ਅਨੰਦਪੁਰ" ਬੇਜਾਨ ਹੋਇਆ, ਕਿਲ੍ਹਾ ਛੱਡਿਆ ਜਦੋ "ਗੋਬਿੰਦ" ਨੇ। ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|
|
17 Dec 2024
|
|
|
|
|
|
|
|
|
ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਲਿਖੀ ਲਿਖਤ ਦਸਮ ਪਿਤਾ ਦੇ ਚਰਨਾ ਵਿਚ ਸਜਦਾ ਕਰਨ ਲਈ ਲਿਖੀ ਜਾਂਦੀ ਹੈ , ਗਗਨ ਜੀ ਤੁਹਾਡੇ ਸ਼ਬਦਾਂ ਨੇ ਬਹੁਤ ਖੂਬਸੂਰਤੀ ਨਾਲ ਅਨੰਦਪੁਰੇ ਦੇ ਵਿਛੋੜੇ ਦੀ ਵਿਥਿਆ ਬਿਆਨ ਕੀਤੀ ਹੈ .
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ
|
|
14 Aug 2026
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|