ਗਰੀਬ ਤਰਲੇ ਨੇ ਪਾਉਦੇਂ ਸੱਚੇ ਹੱਕ ਨੇ ਜਤਾਉਦੇਂ,
ਦਿਲ ਵੀ ਪਸੀਜੇ ਯਾਰੋ ਕਦੀ ਨੇ ਸ਼ੈਤਾਨ ਤੋਂ,
ਪਰ ਡਰਦਾ ਨੀ ਬੰਦਾ ਅੱਜ ਕੱਲ ਰੱਬ ਤੋਂ,
ਡਰਦਾ ਐ ਇਨਸਾਨ ਅੱਜ ਕੱਲ ਇਨਸਾਨ ਤੋਂ।
ਰੇਪ ਨਿੱਤ ਹੁੰਦੇ ਕੁੱੜੀਆ ਤੇ ਔਰਤਾਂ ਦੇ,
ਤੁੱਰ ਗਈਆ ਬਹੁੱਤੀਆ ਸਹੁੱਰੇ ਘਰੇ ਜਹਾਨ ਤੋਂ,
ਪਰ ਡਰਦਾ ਨੀ ਬੰਦਾ ਅੱਜਕਲ ਰੱਬ ਤੋਂ,
ਡਰਦਾ ਐ ਇਨਸਾਨ ਅੱਜਕਲ ਇਨਸਾਨ ਤੋਂ।
ਪੱਥਰਾਂ ਦੀਆ ਮੂਰਤਾਂ ਨੂੰ ਪੂਜਦੇ ਨੇ ਲੋਕ,
ਜਲਾ ਕੇ ਮੰਦਰਾਂ ਚ ਦੀਪਕ ਬਚਾਉਦੇ ਨੇ ਤੂਫਾਨ ਤੋਂ,
ਪਰ ਡਰਦਾ ਨਾ ਬੰਦਾ ਅੱਜ ਕੱਲ ਰੱਬ ਤੋਂ,
ਡਰਦਾ ਐ ਇਨਸਾਨ ਅੱਜਕਲ ਇਨਸਾਨ ਤੋਂ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|