Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਵੀ ਦੁਰਗਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਦੇਵੀ ਦੁਰਗਾ

ਦੇਵੀ ਦੁਰਗਾ 
ਸੁੱਚਾ ਮਨਸੂਬਾ ਘੜ ਕੇ,
ਹਿੰਮਤ ਦੇ ਸ਼ੇਰ 'ਤੇ ਚੜ੍ਹਕੇ,
ਮਚਦੇ ਹੋਏ ਪਿੜ 'ਚ ਵੜਕੇ,
ਬੁਰਿਆਈ ਸਾਹਵੇਂ ਖੜ੍ਹਕੇ |  
ਸ਼ਕਤੀ ਦਾ ਮੁਕਟ ਸੀਸ ਤੇ,
ਨੈਣਾਂ ਵਿਚ ਭਰ ਅੰਗਾਰੇ,
ਇੱਕ ਹੱਥ 'ਚ ਖੱਪਰ ਲੈਕੇ,
ਦੂਜੇ ਲੈ ਖੜਗ ਵੰਗਾਰੇ |      
ਦੁਸ਼ਟਾਂ ਨੂੰ ਸੋਧਣ ਖ਼ਾਤਰ,
(ਦਸ) ਅਸ਼੍ਟ ਭੁਜਾਵਾਂ ਲੈਕੇ,
ਲਪਕੇ ਉਹ ਵਾਂਗ ਦਾਮਨੀ,
ਮੌਤ ਦੀਆਂ ਰਾਹਾਂ ਲੈਕੇ |
ਸੁੰਭ ਨਿਸੁੰਭ ਸੰਘਾਰ ਕੇ,
ਰੋਹਲੀ ਵਧ ਅੱਗੇ ਆਈ,
ਅਹਿਮ ਦੇ ਮਹਿਸ਼ਾਸੁਰ ਨੂੰ
ਭੋਇੰ ਸੁੱਟ ਧੂੜ ਚਟਾਈ |
ਖੱਟਿਆ ਪੁੰਨ ਐਸਾ ਉਹਨੇ, 
ਕਥਾ ਜੱਗ ਗਾਉਂਦਾ ਰਣ ਦੀ ਏ,
ਬੜੇ ‘ਦਮ’ ‘ਜੁਗਤਾਂ’ ਦੇ ਨਾਲ 
ਕਿਤੇ ਕੋਈ ਦੁਰਗਾ ਬਣਦੀ ਏ |
ਜਗਜੀਤ ਸਿੰਘ ਜੱਗੀ
ਨੋਟ: 
ਸੁੱਚਾ ਮਨਸੂਬਾ - ਸ਼ੁਭ ਮੰਤਵ, ਯੋਜਨਾ or ਪਾਪ, ਅਹਿਮ ਆਦਿ ਦਾ ਅੰਤ ਕਰਨ ਦਾ ਸੰਕਲਪ; ਮਚਦੇ ਹੋਏ ਪਿੜ 'ਚ - ਰਣ ਤੱਤੇ ਵਿਚ; (ਦਸ) ਅਸ਼੍ਟ ਭੁਜਾਵਾਂ ਲੈਕੇ - ਦੇਵੀ ਦੁਰਗਾ ਦੀਆਂ ਕਿਧਰੇ ਦਸ, ਤੇ ਕਿਧਰੇ ਕਿਧਰੇ ਅੱਠ ਭੁਜਾਵਾਂ ਦੱਸੀਆਂ ਗਈਆਂ ਹਨ; ਦਾਮਨੀ - ਬਿਜਲੀ; ਰੋਹਲੀ - ਕ੍ਰੁਧਿੱਤ or ਕ੍ਰੋਧ ਵਿਚ ਦੇਵੀ; ਬੜੇ ਦਮ ਜੁਗਤਾਂ ਦੇ ਨਾਲ - ਬੜੀ ਸ਼ਕਤੀ, ਪੱਕੇ ਇਰਾਦੇ ਅਤੇ ਜੁਗਤੀ ਪੂਰਨ ਸੂਜਬੂਝ ਨਾਲ |

 

     

HAPPY DURGA (ASHTMI) POOJA TO THE BELIEVERS !!!

 

          ਦੇਵੀ ਦੁਰਗਾ 


ਸੁੱਚਾ ਮਨਸੂਬਾ ਘੜ ਕੇ,

ਹਿੰਮਤ ਦੇ ਸ਼ੇਰ 'ਤੇ ਚੜ੍ਹਕੇ,

ਮਚਦੇ ਹੋਏ ਪਿੜ 'ਚ ਵੜਕੇ,

ਬੁਰਿਆਈ ਸਾਹਵੇਂ ਖੜ੍ਹਕੇ |  


ਸ਼ਕਤੀ ਦਾ ਮੁਕਟ ਸੀਸ ਤੇ,

ਨੈਣਾਂ ਵਿਚ ਭਰ ਅੰਗਾਰੇ,

ਇੱਕ ਹੱਥ 'ਚ ਖੱਪਰ ਲੈਕੇ,

ਦੂਜੇ ਲੈ ਖੜਗ ਵੰਗਾਰੇ |      


ਦੁਸ਼ਟਾਂ ਨੂੰ ਸੋਧਣ ਖ਼ਾਤਰ,

(ਦਸ) ਅਸ਼੍ਟ ਭੁਜਾਵਾਂ ਲੈਕੇ,

ਲਪਕੇ ਉਹ ਵਾਂਗ ਦਾਮਨੀ,

ਮੌਤ ਦੀਆਂ ਰਾਹਾਂ ਲੈਕੇ |


ਸੁੰਭ ਨਿਸੁੰਭ ਸੰਘਾਰ ਕੇ,

ਰੋਹਲੀ ਵਧ ਅੱਗੇ ਆਈ,

ਅਹਿਮ ਦੇ ਮਹਿਸ਼ਾਸੁਰ ਨੂੰ

ਭੋਇੰ ਸੁੱਟ ਧੂੜ ਚਟਾਈ |


ਉਸ ਐਸੀ ਪਾਈ ਠਲ੍ਹ, 

ਕਥਾ ਜੱਗ ਗਾਉਂਦਾ ਰਣ ਦੀ ਏ,

ਬੜੇ ‘ਦਮ’, ‘ਜੁਗਤਾਂ’ ਦੇ ਨਾਲ, 

ਜੁਗਾਂ ਵਿਚ ਦੁਰਗਾ ਬਣਦੀ ਏ |


                              ਜਗਜੀਤ ਸਿੰਘ ਜੱਗੀ


 ਨੋਟ: 

ਸੁੱਚਾ ਮਨਸੂਬਾ - ਸ਼ੁਭ ਮੰਤਵ, ਯੋਜਨਾ or ਪਾਪ, ਅਹਿਮ ਆਦਿ ਦਾ ਅੰਤ ਕਰਨ ਦਾ ਸੰਕਲਪ; ਮਚਦੇ ਹੋਏ ਪਿੜ 'ਚ - ਰਣ ਤੱਤੇ ਵਿਚ; (ਦਸ) ਅਸ਼੍ਟ ਭੁਜਾਵਾਂ ਲੈਕੇ - ਦੇਵੀ ਦੁਰਗਾ ਦੀਆਂ ਕਿਧਰੇ ਦਸ, ਤੇ ਕਿਧਰੇ ਕਿਧਰੇ ਅੱਠ ਭੁਜਾਵਾਂ ਦੱਸੀਆਂ ਗਈਆਂ ਹਨ; ਦਾਮਨੀ - ਬਿਜਲੀ; ਰੋਹਲੀ - ਕ੍ਰੁਧਿੱਤ or ਕ੍ਰੋਧ ਵਿਚ ਦੇਵੀ; ਬੜੇ ਦਮ ਜੁਗਤਾਂ ਦੇ ਨਾਲ - ਬੜੀ ਸ਼ਕਤੀ, ਪੱਕੇ ਇਰਾਦੇ ਅਤੇ ਜੁਗਤੀ ਪੂਰਨ ਉਪਰਾਲੇ ਨਾਲ |

 

20 Oct 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
On this ashtami a consecrated gift from Jagjit sir to all devotees of Durga, which is one of the million expressions of feminine energy, and which is also the basis of this creation,

Devotion very well put up in words, may devi bless us for celebrating life as a whole,

keep writing and thanks for sharing Sir.
20 Oct 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਸ਼ੁਕਰੀਆ !!!
ਤੁਸੀਂ ਆਪਣੇ ਸਮੇਂ ਚੋਂ ਕੁਝ ਘੜੀਆਂ ਕੱਢਕੇ ਫੋਰਮ ਤੇ ਆਏ ਅਤੇ ਹੌਂਸਲਾ ਅਫਜ਼ਾਈ ਕੀਤੀ |
ਸਭ ਨੂੰ ਫੈਸਟਿਵ ਸੀਜ਼ਨ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ !!!

ਸੰਦੀਪ ਬਾਈ ਜੀ, ਸ਼ੁਕਰੀਆ !!!

ਤੁਸੀਂ ਆਪਣੇ ਸਮੇਂ ਚੋਂ ਕੁਝ ਘੜੀਆਂ ਕੱਢਕੇ ਫੋਰਮ ਤੇ ਆਏ ਅਤੇ ਹੌਂਸਲਾ ਅਫਜ਼ਾਈ ਕੀਤੀ |


ਸਭ ਨੂੰ ਫੈਸਟਿਵ ਸੀਜ਼ਨ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ !!!

 

20 Oct 2015

Reply