Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਜ਼ਾਦ ਭਾਰਤ ਦੇ ਗੁਲਾਮ ਨਾਗਰਿਕ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Raman Sandhu
Raman
Posts: 27
Gender: Male
Joined: 29/Jun/2010
Location: Chandigarh
View All Topics by Raman
View All Posts by Raman
 
ਆਜ਼ਾਦ ਭਾਰਤ ਦੇ ਗੁਲਾਮ ਨਾਗਰਿਕ

ਅੱਜ ਆਜ਼ਾਦੀ ਨੂੰ ੬੪ ਸਾਲ ਹੋ ਗਏ,ਕਈ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ।ਸਰਦਾਰ ਭਗਤ ਸਿੰਘ ਵਰਗੇ ਸੂਰਮਿਆਂ ਨੇ ਆਪਣੀਆ ਜਾਨਾ ਵਾਰ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ।ਊਧਮ ਸਿੰਘ,ਭਗਤ ਸਿੰਘ ਵਰਗੇ ਸੂਰਵੀਰਾਂ ਨੇ ਕਈ ਸੁਪਨੇ ਦੇਖੇ ਹੋਣਗੇ ਆਜ਼ਾਦ ਭਾਰਤ ਬਾਰੇ।ਪਰ ਅੱਜ ਇਦਾਂ ਲਗਦਾ ਹੈ ਕਿ ਉਹਨਾਂ ਨੇ ਜੋ ਸੁਪਨਾ ਦੇਖਿਆ ਨਾ ਉਹ ਪੂਰਾ ਹੋਇਆ ਤੇ ਨਾ ਈ ਕਦੇ ਹੋਵੇਗਾ।ਕਿਉਂ ਕੇ ਜਿੰਨਾਂ ਹਵਾਲੇ ਉਹ ਇਸ ਦੇਸ਼ ਨੂੰ ਛੱਡ ਗਏ,ਉਹੀ ਇਸਨੂੰ ਘੁਣ ਵਾਂਗ ਖਾਈ ਜਾਂਦੇ ਨੇ।ਜੋ ਤਰੱਕੀ ਇਹਨਾਂ ੬੪ ਸਾਲਾਂ ਚ ਹੋਈ ਉਹ ਤਾ ਅੰਗਰੇਜ਼ਾ ਨੇ ਉਦੋਂ ਈ ਕਰ ਲਈ ਸੀ।ਜਿਹਨੂੰ ਦੇਖ ਕੇ ਲਗਦਾ ਹੈ ਕਿ ਸਾਡੇ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢ ਕੇ ਬਹੁਤ ਵੱਡੀ ਗਲਤੀ ਕੀਤੀ।ਸ਼ਾਇਦ ਅੰਗਰੇਜ਼ ਏਥੇ ਰਹਿ ਜਾਂਦੇ ਤਾ ਸਾਡਾ ਭਾਰਤ ਵੀ ਕਿਸੇ ਬਾਹਰਲੇ ਦੇਸ਼ ਵਾਂਗ ਹੁੰਦਾ।ਹੁਣ ਵੀ ਸਾਡੇ ਦੇਸ਼ ਦੇ ਨੌਜਵਾਨ ਬਾਹਾਰ ਜਾਕੇ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਆ,ਜੇ ਗੁਲਾਮੀ ਹੀ ਕਰਨੀ ਸੀ ਤਾ ਇਥੇ ਈ ਕਿਉਂ ਨਾ ਕਰ ਲੈਂਦੇ।ਜੋ ਕੰਮ ਅੰਗਰੇਜ਼ ਕਰ ਗਏ ਉੋਹਨਾਂ ਤੇ ਅੱਜ ਵੀ ਸਾਡਾ ਦੇਸ਼ ਨਿਰਭਰ ਹੈ।ਜਿਵੇਂ ਕਿ ਰੇਲ ਲਾਇਨਾਂ,ਜਿੰਨੀਆ ਵੀ ਰੇਲ ਲਾਈਨਾਂ ਵਿਛੀਆਂ ਉਹ ਅੰਗਰੇਜ਼ਾਂ ਦੀ ਦੇਣ ਨੇ,ਸਾਡੇ ਮਹਾਨ ਭਾਰਤ ਦੀ ਮਹਾਨ ਸਰਕਾਰ ਨੇ ਕਦੇ ਨਵੀ ਰੇਲ ਲਾਈਨ ਵਿਛਾਉਣ ਬਾਰੇ ਨੀ ਸੋਚਿਆ।ਬਸ ਉਹਨਾਂ ਨੂੰ ਈ ਰਿਪੇਅਰ ਕਰ ਰਹੇ ਆ।ਇਹਨਾ ੬੪ ਸਾਲਾਂ ਚ ਸਾਡੇ ਭਾਰਤ ਚ ਕਈ ਨਵੀਆਂ ਇਮਾਰਤਾਂ ਤੇ ਪੁਲ ਬਣੇ ਤੇ ਢਹਿ ਗਏ।ਕਈ ਤਾਂ ਬਣਦੇ ਬਣਦੇ ਹੀ ਢਹਿ ਢੇਰੀ ਹੋ ਗਏ,ਜਿਵੇਂ ਕਿ ਦਿੱਲੀ ਦਾ ਮੈਟਰੋ ਪੁਲ।ਜਿਹਦੇ ਥੱਲੇ ਦੱਬ ਕੇ ਕਈ ਗਰੀਬ ਮਰ ਗਏ।ਪਰ ਜੋ ਪੁਲ ਤੇ ਇਮਾਰਤਾਂ ਅੰਗਰੇਜ਼ਾਂ ਨੇ ਬਣਾਏ ਉਹਨਾਂ ਚੋਂ ਅੱਜ ਵੀ ਕਈ ਖੜੇ ਆ।ਫਿਰ ਵੀ ਕਹੀ ਜਾ ਰਹੇ ਕੇ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ।ਮੋਬਾਇਲਾਂ ਤੇ ਗੱਡੀਆਂ ਦੇ ਨਵੇ ਮਾਡਲਾਂ ਬਿਨਾਂ ਮੈਨੂੰ ਤਾਂ ਹੋਰ ਕੋਈ ਤਰੱਕੀ ਦਿਸਦੀ ਨੀ।ਖਾਣ ਪੀਣ ਦੀਆਂ ਚੀਜ਼ਾ ਮਹਿੰਗੀਆਂ ਹੋ ਰਹੀਆਂ ਤੇ ਮੋਬਾਇਲ ਤੇ ਕੰਪਿਊਟਰ ਸਸਤੇ ਹੋ ਰਹੇ ਆ।ਹਜ਼ਾਰਾਂ ਟਨ ਅਨਾਜ਼ ਗੋਦਾਮਾਂ ਚ ਰੁਲ ਰਿਹਾ,ਸੜ ਰਿਹਾ, ਪਰ ਕਿਸੇ ਗਰੀਬ ਨੂੰ ਨਈਂ ਦੇਣਾ ਤਾਂ ਜੋ ਉਹ ਆਪਣਾ ਢਿੱਡ ਭਰ ਲਵੇ।ਸਾਰਾ ਸਾਲ ਤਾ ਇਹ ਰੌਲਾ ਰਹਿੰਦਾ ਕਿ ਪਾਣੀ ਘੱਟ ਰਿਹਾ,ਇਸਦੀ ਵਰਤੋਂ ਘੱਟ ਕਰੋ, ਪਰ ਬਰਸਾਤਾ ਵੇਲੇ ਉਹੀ ਪਾਣੀ ਲੋਕਾਂ ਦੇ ਘਰਾਂ ਚ ਵੜ ਜਾਂਦਾ।ਜੇ ਸਰਕਾਰਾਂ ਨੂੰ ਪਾਣੀ ਦਾ ਇੰਨਾ ਈ ਫਿਕਰ ਏ ਤਾਂ ਬਰਸਾਤਾਂ ਵੇਲੇ ਪਾਣੀ ਨੂੰ ਸਾਂਭਦੇ ਕਿਉਂ ਨਈਂ ਤਾਂ ਜੋ ਲੋੜ ਵੇਲੇ ਪਾਣੀ ਨੂੰ ਲੋੜ ਵਿੱਚ ਲਿਆਂਦਾ ਜਾ ਸਕੇ।ਜਦੋਂ ਹੜ ਆਉਂਦਾ ਤਾਂ ਇਹ ਮੰਤਰੀ ਤਾਂ ਆਪਣੇ ਹੈਲੀਕਾਪਟਰ ਚ ਬੈਠ ਕੇ ਉਪਰੋਂ ਉਪਰੋਂ ਈ ਸਥਿਤੀ ਦਾ ਜਾਇਜ਼ਾ ਲੈ ਲੈਂਦੇ ਆ ਤੇ ਫੇਰ ਟੀ ਵੀ ਤੇ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਆ ਪਰ ਆਮ ਜਨਤਾ ਨੂੰ ਕੁਝ ਪੱਲੇ ਨੀ ਪੈਂਦਾ।ਆਮ ਜਨਤਾ ਤਾਂ ਹੈਲੀਕਾਪਟਰ ਰਾਹੀਂ ਸੁੱਟੇ ਜਾਂਦੇ ਰਸਦ ਦੇ ਪੈਕਟ ਉਡੀਕਦੀ ਰਹਿੰਦੀ ਏ।ਭਗਤ ਸਿੰਘ ਹੁਣਾਂ ਨੇ ਅੰਗਰੇਜ਼ ਹਾਕਮਾਂ ਨੂੰ ਤਾਂ ਭਾਰਤ ਚੋਂ ਕੱਢ ਦਿੱਤਾ,ਪਰ ਜੇਹੜੇ ਹਾਕਮ ਹੁਣ ਸਾਡਾ ਖੂਨ ਚੂਸ ਰਹੇ ਆ ਇਹਨਾਂ ਨੂੰ ਕਿੱਥੇ ਕੱਢੀਏ।

26 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob 22

26 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bilkul sahi likheya hai

nale sochan layi majboor kar dita

05 Nov 2010

Reply