ਗੁਆਚੇ ਖਿਆਲ
ਮੁੱਦਤਾਂ ਦਾ ਸੰਤਾਪ ਹੈ ਗੁਲਾਮੀ,
ਗੁਲਾਮੀ ਦਾ ਸੰਤਾਪ ਹੈ ਗ਼ਫ਼ਲਤ,
ਫ਼ਰਜ਼ਾਂ ਅਧਿਕਾਰਾਂ ਪ੍ਰਤੀ ਬੇਧਿਆਨੀ,
ਬੇਧਿਆਨੀ ਅਕਸਰ ਜੁਰਮ ਪੈਦਾ ਕਰਦੀ ਹੈ,
ਜੁਰਮ ਸਹਿਣ ਦੀ ਆਦਤ ਨੇ ਕੀਤਾ ਡਰਪੋਕ,
ਸਿਰ ਚੁੱਕਣ ਦੀ ਬਜਾਏ ਕੋਹਲੂ ਦੇ ਬੈਲ ਵਾਂਗ,
ਮੁੱਦਤਾਂ ਤੋਂ ਉਡੀਕ ਕਰਦੇ ਰਹੇ ਦੋ ਟੁੱਕਰ,
ਭਰਿਸ਼ਟ, ਬੇਇਮਾਨ, ਜ਼ਲੀਲ ਅਖਵਾ,
ਮਿੱਟੀ ਦੇ ਖਡੌਣੇ ਖਰੀਦ ਨਿਆਣੇ ਵਰਚਾਉਂਦੇ,
ਗੁਆਚੇ ਅਤੀਤ ਧੁੰਦਲੇ ਭਵਿੱਖ ਅੰਧਲੇ ਵਰਤਮਾਨ ਨੇ,
ਅੱਖੋਂ ਅੰਨੇ,ਕੰਨੋਂ ਬੋਲੇ ਗੂੰਗੇ ਸੁੰਘਦੇ ਅਵਾਰਾ ਕੁੱਤੇ ਦੀ ਤਰ੍ਹਾਂ
ਹੁਜ਼ਰੇ ਨੂੰ ਨਹੀ ਹੋਣ ਦੇਂਦੀ ਸਾਫ਼ ਗੁਲਾਮੀ,
ਜਦ ਕਦੇ ਜਾਗਦੇ ਧੁੰਦਲੇ ਸੱਚ ਲਈ ਸ਼ਹੀਦ ਹੋ ਜਾਂਦੇ,
ਸੰਤਾਪ ਹੱਸਦਾ ਹੋਰ ਭਾਲਦਾ ਸ਼ਿਕਾਰ...........
ਗੁਰਮੀਤ ਸਿੰਘ ਐਡਵੋਕੇਟ
ਗੁਆਚੇ ਖਿਆਲ
ਮੁੱਦਤਾਂ ਦਾ ਸੰਤਾਪ ਹੈ ਗੁਲਾਮੀ,
ਗੁਲਾਮੀ ਦਾ ਸੰਤਾਪ ਹੈ ਗ਼ਫ਼ਲਤ,
ਫ਼ਰਜ਼ਾਂ ਅਧਿਕਾਰਾਂ ਪ੍ਰਤੀ ਬੇਧਿਆਨੀ,
ਬੇਧਿਆਨੀ ਅਕਸਰ ਜੁਰਮ ਪੈਦਾ ਕਰਦੀ ਹੈ,
ਜੁਰਮ ਸਹਿਣ ਦੀ ਆਦਤ ਨੇ ਕੀਤਾ ਡਰਪੋਕ,
ਸਿਰ ਚੁੱਕਣ ਦੀ ਬਜਾਏ ਕੋਹਲੂ ਦੇ ਬੈਲ ਵਾਂਗ,
ਮੁੱਦਤਾਂ ਤੋਂ ਉਡੀਕ ਕਰਦੇ ਰਹੇ ਦੋ ਟੁੱਕਰ,
ਭਰਿਸ਼ਟ, ਬੇਇਮਾਨ, ਜ਼ਲੀਲ ਅਖਵਾ,
ਮਿੱਟੀ ਦੇ ਖਡੌਣੇ ਖਰੀਦ ਨਿਆਣੇ ਵਰਚਾਉਂਦੇ,
ਗੁਆਚੇ ਅਤੀਤ ਧੁੰਦਲੇ ਭਵਿੱਖ ਅੰਧਲੇ ਵਰਤਮਾਨ ਨੇ,
ਅੱਖੋਂ ਅੰਨੇ,ਕੰਨੋਂ ਬੋਲੇ ਗੂੰਗੇ ਸੁੰਘਦੇ ਅਵਾਰਾ ਕੁੱਤੇ ਦੀ ਤਰ੍ਹਾਂ
ਹੁਜ਼ਰੇ ਨੂੰ ਨਹੀ ਹੋਣ ਦੇਂਦੀ ਸਾਫ਼ ਗੁਲਾਮੀ,
ਜਦ ਕਦੇ ਜਾਗਦੇ ਧੁੰਦਲੇ ਸੱਚ ਲਈ ਸ਼ਹੀਦ ਹੋ ਜਾਂਦੇ,
ਸੰਤਾਪ ਹੱਸਦਾ ਹੋਰ ਭਾਲਦਾ ਸ਼ਿਕਾਰ...........
ਗੁਰਮੀਤ ਸਿੰਘ ਐਡਵੋਕੇਟ