Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁੰਡਾ - ਇਕ ਪਾਪੀ ਦੀ ਆਵਾਜ਼ ਵਿਚ ਉਸ ਦੀ ਕਾਹਣੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਗੁੰਡਾ - ਇਕ ਪਾਪੀ ਦੀ ਆਵਾਜ਼ ਵਿਚ ਉਸ ਦੀ ਕਾਹਣੀ

ਗੁੰਡਾ - ਇਕ ਪਾਪੀ ਦੀ ਆਵਾਜ਼ ਵਿਚ ਉਸ ਦੀ ਕਾਹਣੀ
ਰੂਪ ਢਿੱਲੋਂ

ਪਹਿਲਾ ਡਰਾਫਟ ..

ਜੇ ਕੁਝ ਕੰਮੀਆਂ ਲਾਗ ਦੀਆ ਜਰੂਰ ਦਸਣਾ ਤੇ ਮੈਂ ਅਗਲੇ ਡਰਾਫਟ ਚੋਂ ਸਾਫ ਕਰਦੰਗਾ....

 

ਸੰਗਲ਼ ਜਿਸਮ ਦੇ ਆਲ਼ੇ ਦੁਆਲ਼ੇ ਹਨ। ਬੇਦਮ ਬਦਨ; ਸਾਹ ਲੈਂਣਾ ਔਖਾ ਹੈ।

        ਮੈਨੂੰ ਕਸਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ਼ ਬੰਨ੍ਹ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਝ ਘੁੱਟਿਆ ਹੋਇਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜ੍ਹਕਾ ਚੋਂਦਾ ਸੀ, ਨਾਲ਼ੋ ਨਾਲ਼ ਸੀਰ ਫੁੱਟਦੀ ਸੀ। ਉਨ੍ਹਾਂ ਜਿਥੇ ਮੇਰੇ ਪਿੰਡੇ ਉੱਤੇ ਹੂਰੇ ਮਾਰੇ, ਉੱਥੇ ਸੋਟੇ ਦੀ ਮਾਰ ਦੇ ਜਖਮ ਵੀ ਸਨ। ਉਨ੍ਹਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲ੍ਹ ਦੀਆਂ ਨਹੀਂ। ਬੁੱਲ੍ਹ ਪਾਟੇ ਅਤੇ ਮਾਸ ਇਉਂ ਪੋਲਾ ਹੋਇਆ ਜਾਪਦਾ ਜਿਵੇਂ ਕਬਾਬ ਨਰਮ ਨਰਮ ਹੁੰਦਾ ਝੰਡ ਕਰਕੇ। ਇਹ ਹਾਲ ਉਸ ਵੇਲੇ ਮੇਰਾ ਸੀਗਾ।

        ਮੈਂ ਗੁਦਾਮ ਵਿਚ ਟੰਗਿਆ ਹੋਇਆ ਸੀ। ਮੇਰੇ ਆਲ਼ੇ ਦੁਆਲ਼ੇ ਚਾਰ ਗੁੰਡੇ ਖਲੋਏ ਸਨ। ਚਾਰ ਗਿੱਦੜ ਖੜ੍ਹੇ, ਝਈਆਂ ਲੈਂਦੇ।ਇੱਕ ਦੇ ਹੱਥਾਂ'ਚ ਬੈਸਬਾਲ ਬੈਟ ਹੈ। ਇੱਕ ਦੇ ਹੱਥਾਂ'ਚ ਕਰੌਬਾਰ ਹੈ। ਦੂਜਿਆਂ ਦੇ ਕੋਲ਼ ਠੂੰਗੇ ਮਾਰਨ ਵਾਲੇ ਲੋਹੇ ਦੇ ਹੜਬੁੱਚ ਦਸਤਾਨੇ ਹਨ। ਛੱਤ ਤੋਂ ਇੱਕ ਲਾਟੂ ਲਮਕਦਾ, ਜਿਸ ਤੋਂ ਕੋਣੇਦਾਰ ਰਿਸ਼ਮ ਸਿਰਫ ਮੇਰੇ ਉਪਰ ਚਮਕਦੀ ਹੈ। ਉਨ੍ਹਾਂ ਦੀਆਂ ਛਾਇਆਂ ਹੀ ਚਾਨਣ'ਚ ਦਿਸ ਦੀਆਂ ਨੇ। ਹਨੇਰੇ'ਚ ਹਜ਼ਮ ਹੋਏ ਨੇ, ਜਿਵੇਂ ਡਰਦੇ ਨੇ ਆਪਣੇ ਆਪ ਨੂੰ ਦੇਖਾਉਣ। 

     ਤੁਸੀਂ ਪਤਾ ਲੈਣੇ ਚਾਹੁੰਦੇ ਹੋ ਮੈਂ ਕਿੰਝ ਇਸ ਹਾਲ 'ਚ ਪੁੱਜਿਆ? ਚੱਲੋਂ ਮੈਂ ਦੱਸਦਾਂ…
27 Jun 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
draft no do--kee khial?

ਗੁੰਡਾ
ਰੂਪ ਢਿੱਲੋਂ


ਸੰਗਲ਼ ਜਿਸਮ ਦੇ ਆਲ਼ੇ ਦੁਆਲ਼ੇ ਸਨ। ਬੇਦਮ ਬਦਨ; ਸਾਹਾਂ ਤੋਂ ਸੱਖਣਾ।


ਮੈਨੂੰ ਕਸਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ਼ ਬੰਨ੍ਹ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਝ ਘੁੱਟਿਆ ਹੋਇਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜ੍ਹਕਾ ਚੋਂਦਾ ਸੀ, ਨਾਲ਼ੋ ਨਾਲ਼ ਸੀਰ ਫੁੱਟ ਪਈ ਸੀ। ਉਨ੍ਹਾਂ ਦੇ ਹੱਥੋਂ ਮੇਰਾ ਸਾਰਾ ਪਿੰਡਾ ਹੂਰਿਆਂ ਤੇ ਹਥਿਆਰਾਂ ਦੀ ਮਾਰ ਨਾਲ਼ ਜ਼ਖਮੀ ਹੋਇਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲ੍ਹ ਦੀਆਂ ਨਹੀਂ ਸਨ। ਬੁੱਲ੍ਹ ਪਾਟੇ ਅਤੇ ਮਾਸ ਝੰਡ ਕੀਤੇ ਕਬਾਬ ਵਾਂਗ ਪੋਲਾ ਹੋ ਗਇਆ।ਇਹ ਹਾਲ ਸੀਗਾ ਮੇਰਾ ਉਸ ਵੇਲੇ।


ਮੈਂ ਗੁਦਾਮ ਵਿਚ ਟੰਗਿਆ ਹੋਇਆ ਸੀ। ਮੇਰੇ ਆਲ਼ੇ ਦੁਆਲ਼ੇ ਚਾਰ ਗੁੰਡੇ ਖਲੋਏ ਸਨ। ਚਾਰ ਗਿੱਦੜ ਖੜ੍ਹੇ ਸਨ, ਝਈਆਂ ਲੈਂਦੇ।ਇੱਕ ਦੇ ਹੱਥਾਂ'ਚ ਬੇਸਬਾਲ ਬੈਟ ਸੀ। ਇੱਕ ਦੇ ਹੱਥਾਂ'ਚ ਕਰੋਬਾਰ ਸੀ। ਦੂਜਿਆਂ ਦੇ ਕੋਲ਼ ਠੁੰਗਾਂ ਮਾਰਨ ਵਾਲੇ ਲੋਹੇ ਦੇ ਹੜਬੁੱਚ ਦਸਤਾਨੇ ਹਨ। ਛੱਤ ਤੋਂ ਇੱਕ ਲਾਟੂ ਲਮਕਦਾ, ਜਿਸ ਤੋਂ ਕੋਣੇਦਾਰ ਰਿਸ਼ਮ ਸਿਰਫ ਮੇਰੇ ਉਪਰ ਚਮਕਦੀ ਸੀ। ਉਨ੍ਹਾਂ ਦੇ ਪਰਛਾਵੇਂ ਹੀ ਚਾਨਣ'ਚ ਦਿਸਦੇ ਸਨ। ਹਨੇਰੇ'ਚ ਹਜ਼ਮ ਹੋਏ ਸਨ, ਜਿਵੇਂ ਡਰਦੇ ਹੋਣ ਆਪਣੇ ਆਪ ਨੂੰ ਦੇਖਾਉਣ ਤੋਂ। 
ਤੁਸੀਂ ਜਾਣਨਾ ਚਾਹੁੰਦੇ ਹੋ ਮੈਂ ਕਿੰਝ ਇਸ ਹਾਲ 'ਚ ਪੁੱਜਿਆ? ਚੱਲੋਂ ਮੈਂ ਦੱਸਦਾਂ…

27 Jun 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
02 Jul 2013

Reply