ਗੁਰ ਮੀਤਮਰ ਜਾਣੀ ਜਿੰਦ ਮਾਣ ਹੋ ਗਈ।ਨਖਸਮੀ ਹਾਉਮੈ ਸ਼ਾਨ ਹੋ ਗਈ।ਮੈਂ ਉਮਰਾਂ ਭਰ ਨਿਭਾਈ ਜਿਹੜੀ,ਵੇਖਕੇ ਅੱਥਰ ਕੁਰਬਾਨ ਹੋ ਗਈ।ਮੈਂ ਕਮਲੀ ਹੋ ਗਈ ਰਾਹ ਵੇਖਦੀ,ਮਿਲਦੇ ਸਾਰ ਅਰਮਾਨ ਹੋ ਗਈ।ਪੱਥਰ ਤਰਾਸ਼ ਕੇ ਬਾਹਰ ਜੋ ਕੱਢੀ,ਮੂਰਤ ਉਹ ਭਗਵਾਨ ਹੋ ਗਈ।ਤੂੰ ਬਖ਼ਸੀ ਜਿਹੜੀ ਬੁੱਧ ਨਿਮਾਣੀ,ਜੋ ਲਾਲਚ ਵਿੱਚ ਸ਼ੈਤਾਨ ਹੋ ਗਈ।ਰੂਹ ਦਾ ਕੀ ਉਸ ਸਫ਼ਰ ਮਕਾਉਣਾ,ਸੰਗ ਦੇਹਿ ਵੀ ਇਨਸਾਨ ਹੋ ਗਈ।ਸੋਚ ਮੁਹਬਤ ਦਿਲ ਸਿਕਦਾਰੀ,ਗੁਰ ਮੀਤ ਸੰਗ ਪ੍ਰਵਾਨ ਹੋ ਗਈ।