|
|
|
|
|
|
Home > Communities > Punjabi Poetry > Forum > messages |
|
|
|
|
|
ਹਾਂ ਮੈਂ ਕੌਣ |
ਅਕਸਰ ਹਾਂ ਮੈਂ ਕੌਣ ਸੋਚਦਾ |
ਜਵਾਬ ਨੂੰ ਹਰ ਵੇਲੇ ਖੋਜਦਾ ||
ਕਿੱਥੋਂ ਆਇਆ ਕਿੱਥੇ ਜਾਣਾ | ਕੌਣ ਮੇਰਾ ਮੈਂ ਕਿਸ ਦਾ ਹੋਣਾ ||
ਬੂੰਦ ਹਾਂ ਬਾਰਿਸ਼ ਦੇ ਪਾਣੀ ਦੀ | ਜਾਂ ਕਲੀ ਹਾਂ ਮੈਂ ਟਾਹਣੀ ਦੀ || ਬਣਤਰ ਕਿਸੇ ਘੁਮਿਆਰ ਦੀ | ਜਾਂ ਰਚਨਾ ਕਿਸੇ ਸ਼ਾਇਰ ਦੀ ||
ਕੀ ਵਜੂਦ ਮੇਰਾ ਇਸ ਸੰਸਾਰ ਤੇ | ਜਦ ਤੁਰ ਗਏ ਸਾਰੇ ਹਾਰ ਕੇ || ਇਸੇ ਉਲਝਣ ਵਿੱਚ ਉਲਝਿਆ | ਅੰਦਰੋਂ ਅੰਦਰੀਂ ਹਾਂ ਗੁੰਝਲੀਆਂ ||
ਕਦੇ ਹਾਸੇ ਨੂੰ ਦਿਲ ਤੇ ਘੜਦਾ | ਕਦੇ ਗ਼ਮਾਂ ਦੇ ਸੇਕ ਵਿੱਚ ਸੜਦਾ || ਨੱਚ ਰਿਹਾ ਵਾਂਗ ਕਠਪੁਤਲੀ ਦੇ | ਖੇਡ ਰਿਹਾ ਅਣਦੇਖੀ ਸੂਤਲੀ ਤੇ ||
ਧਰਮ ਕਿਰਤ ਕਰਨ ਨੂੰ ਕਹਿੰਦਾ | ਨਾਲ ਕਮਾਇਆ ਕੁੱਝ ਨਾ ਜਾਂਦਾ || ਹੈ ਸਬ ਇਸ ਦੁਨੀਆ ਤੇ ਮਿਥਿਆ | ਹੋਣਾ ਕੁਦਰਤ ਦਾ ਹੀ ਲਿਖਿਆ ||
ਕਦੇ ਜੀਣ ਲਈ ਰਿਸ਼ਤੇ ਬਣਾਉਂਦਾ | ਕਦੇ ਰਿਸ਼ਤੇ ਤੋੜ ਜਿੰਦ ਮੁਕਾ ਜਾਂਦਾ || ਮੈਂ ਮਿੱਟੀ ਮਿੱਟੀ ਕਮਾ ਹੋ ਜਾਣਾ ਮਿੱਟੀ | ਇਹ ਖੇਡ ਨਹੀਂ ਜਾਣੀ ਮੈਥੋਂ ਜਿੱਤੀ ||
ਸੋਚਾਂ ਵਿੱਚ ਰੋਜ਼ ਖ਼ੁਦ ਨੂੰ ਫਰੋਲਦਾ | ਕੱਲਾ ਬੈਠ ਮਨ ਦਾ ਬੂਹਾ ਖੋਲ੍ਹਦਾ || ਅਕਸਰ ਹਾਂ ਮੈਂ ਕੌਣ ਸੋਚਦਾ | ਜਵਾਬ ਨੂੰ ਹਰ ਵੇਲੇ ਖੋਜਦਾ ||
ਮਨਿੰਦਰ ਸਿੰਘ "ਮਨੀ"
|
|
06 Mar 2017
|
|
|
|
bohat khubb likhea..............
|
|
12 Mar 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|