ਆਖਿਰ ਦਿਲ ਦਾ ਡਰ ਮਾਰ ਗਿਆ
ਜਿੱਤਣ ਦੀ ਜੁਸਤਜ਼ੂ'ਚ ਹਾਰ ਗਿਆ ||
ਅਫਸੋਸ-ਅਫਸੋਸ ਬਸ ਇਸੇ ਗੱਲ ਦਾ ,
ਨਾ ਮੈ ਆਰ ਗਿਆ ਨਾ ਮੈਂ ਪਾਰ ਗਿਆ ||
ਹੀਰ ਨੂੰ ਪਾਉਣ ਦੀ ਚਾਹਤ ਦੇ ਪਿੱਛੇ,
ਰਾਝਾਂ ਬਾਰਾਂ ਸਾਲ ਬਗ ਚਾਰ ਗਿਆ ||
ਇੱਕ ਪੰਛੀ ਬੈਠਾ ਸੀ,ਇਸ ਬਨੇਰੇ ਤੇ ਵੀ ,
ਪਤਾ ਨਹੀ, ਕਿੱਥੇ ਮਾਰ ਉਡਾਰ ਗਿਆ ||
ਮੈਂ ਅੱਗੇ ਤੋਂ ਅੱਗੇ, ਵੱਧਦਾ ਹੀ ਗਿਆ,
ਤੂੰ ਤਾਂ ਸੱਜਣਾ ਵੱਖਤ ਵਿਚਾਰ ਗਿਆ ||
ਰੋਜ਼ ਭੁਲਣ ਦੀ ਕੀਤੀ ਕੋਸ਼ਿਸ਼ ਸੀ ਮੈ,
ਫਿਰ ਤੈਨੂੰ ਦਿਲ ਵਿਚ ਉਤਾਰ ਗਿਆ ||
ਤੇਰਾ ਸੁਪਨਾ ਸੀ ਆਕਾਸ਼,ਤੂੰ ਸੀ ਮੇਰਾ
ਘੇਰਲੂ ਤੰਗੀਆ ਤੋ ਹੋ ਲਾਚਾਰ ਗਿਆ ||
ਥੋੜ ਦਿਲੇ ਕਰਦੇ ਨੇ ਗੱਲ ਪਿਆਰਾਂ ਦੀ,
ਤਦ ਹੀ ਝੂਠਾ ਉਹਨਾ ਦਾ ਕਰਾਰ ਗਿਆ ||
"ਦਾਤਾਰ" ਨਹੀ ਮਰਦਾ ਸੀ ਉਝ ਮਾਰਿਆ,
ਕੋਈ ਆਪਣਾ ਪਿੱਠ ਤੇ ਕਰ ਵਾਰ ਗਿਆ ||
ਆਖਿਰ ਦਿਲ ਦਾ ਡਰ ਮਾਰ ਗਿਆ
ਜਿੱਤਣ ਦੀ ਜੁਸਤਜ਼ੂ'ਚ ਹਾਰ ਗਿਆ ||
ਅਫਸੋਸ-ਅਫਸੋਸ ਬਸ ਇਸੇ ਗੱਲ ਦਾ ,
ਨਾ ਮੈ ਆਰ ਗਿਆ ਨਾ ਮੈਂ ਪਾਰ ਗਿਆ ||
ਹੀਰ ਨੂੰ ਪਾਉਣ ਦੀ ਚਾਹਤ ਦੇ ਪਿੱਛੇ,
ਰਾਝਾਂ ਬਾਰਾਂ ਸਾਲ ਬਗ ਚਾਰ ਗਿਆ ||
ਇੱਕ ਪੰਛੀ ਬੈਠਾ ਸੀ,ਇਸ ਬਨੇਰੇ ਤੇ ਵੀ ,
ਪਤਾ ਨਹੀ, ਕਿੱਥੇ ਮਾਰ ਉਡਾਰ ਗਿਆ ||
ਮੈਂ ਅੱਗੇ ਤੋਂ ਅੱਗੇ, ਵੱਧਦਾ ਹੀ ਗਿਆ,
ਤੂੰ ਤਾਂ ਸੱਜਣਾ ਵੱਖਤ ਵਿਚਾਰ ਗਿਆ ||
ਰੋਜ਼ ਭੁਲਣ ਦੀ ਕੀਤੀ ਕੋਸ਼ਿਸ਼ ਸੀ ਮੈ,
ਫਿਰ ਤੈਨੂੰ ਦਿਲ ਵਿਚ ਉਤਾਰ ਗਿਆ ||
ਤੇਰਾ ਸੁਪਨਾ ਸੀ ਆਕਾਸ਼,ਤੂੰ ਸੀ ਮੇਰਾ
ਘੇਰਲੂ ਤੰਗੀਆ ਤੋ ਹੋ ਲਾਚਾਰ ਗਿਆ ||
ਥੋੜ ਦਿਲੇ ਕਰਦੇ ਨੇ ਗੱਲ ਪਿਆਰਾਂ ਦੀ,
ਤਦ ਹੀ ਝੂਠਾ ਉਹਨਾ ਦਾ ਕਰਾਰ ਗਿਆ ||
"ਦਾਤਾਰ" ਨਹੀ ਮਰਦਾ ਸੀ ਉਝ ਮਾਰਿਆ,
ਕੋਈ ਆਪਣਾ ਪਿੱਠ ਤੇ ਕਰ ਵਾਰ ਗਿਆ ||