ਸੱਥ ਵਿੱਚ ਰੌਲਾ ਸੁਣਕੇ ਮੈਂ ਵੀ ਘਰੋਂ ਬਾਹਰ ਸੱਥ ਵਿੱਚ ਆ ਗਿਆ।ਬਿਸ਼ਨ ਸਿੰਘ ਉੱਚੀ ਉੱਚੀ ਬੋਲ ਰਿਹਾ ਸੀ। ਉਸ ਦੀ ਢੱਠੀ ਪੱਗ ਵੇਖ ਲਗਦਾ ਸੀ ਕਿ ਹਾਲਾਤ ਠੀਕ ਨਹੀਂ ਸਨ। ਉਹ ਪਿੰਡ ਦਾ ਸੁੱਲਝਿਆ ਹੋਇਆ ਪੜ੍ਹਇਆ ਅਤੇ ਸਰਕਾਰੇ ਦਰਬਾਰੇ ਪਹੁੰਚ ਹੀ ਨਹੀਂ ਸਗੋਂ ਉਸ ਦੀ ਕਹੀ ਹੁਕਮ ਹੁੰਦਾ,ਉੱਚ ਪਾਏ ਦੇ ਸਾਰੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਨੇਤਾ,ਬਾਬੇਅਤੇ ਚੰਦਾ ਲੈਣ ਵਾਲੇ ਉਸਦੀ ਪੈਂਦ ਵਲ ਬਹਿੰਦੇ ।ਕੋਈ ਉਸਦੀ ਕਹੀ ਟਾਲ ਨਹੀਂ ਸਕਦਾ,ਉਸ ਅੱਗੇ ਬੋਲਣਾ ਤਾਂ ਜਿਵੇਂ ਸ਼ੇਰ ਦੇ ਮੂੰਹ ਹੱਥ ਪਾਉਣਾ। ਗੱਲ ਕੀ ਬਾਬਾ ਬੋਹੜ ਸੀ ਬਿਸ਼ਨ ਸਿੰਘ।ਉਸਨੇ ਆਪਣੀ ਪਹੁੰਚ ਸਦਕਾ ਆਪਣੀ ਔਲਾਦ ਨੂੰ ਉੱਚ ਔਹਦਿਆਂ ਤੇ ਲਗਵਾ ਲਿਆ ਸੀ। ਘਰੋਂ ਸੌਖੇ ਖਾਂਦੇ ਪੀਂਦੇ ਬਿਸ਼ਨ ਸਿੰਘ ਦੀ ਇਹ ਹਾਲਤ ਵੇਖ ਸਾਰੇ ਪ੍ਰੇਸ਼ਾਨ ਸਨ ਪਰ ਬੋਲਦਾ ਕੋਈ ਨਹੀਂ ਸੀ।ਮੈਂ ਕਰਤਾਰਸਿੰਘ ਨੂੰ ਪੁੱਛਿਆ ਕੀ ਗੱਲ ਹੋਈ। ਮੈਨੂੰ ਬਾਹ ਤੋ ਫੜਕੇ ਪਾਸੇ ਖੜ੍ਹਕੇ ਬੋਲਿਆ ਤੈਂੂੰ ਨਹੀਂ ਪਤਾ ਬਿਸ਼ਨ ਸਿੰਘ ਦੇ ਮੁੰਡੇ ਸਮੈਕ ਪੀਣ ਅਤੇ ਧੰਦਾ ਕਰਨ ਲੱਗ ਪਏ ਨੇ ਉਹਨਾਂ ਨੂੰ ਕੋਈ ਰੋਕਦਾ ਨਹੀਂ। ਉਹਨਾਂ ਦੀ ਪਹੁੰਚ ਹੁਣ ਉਪਰ ਤੱਕ ਹੋ ਗਈ ਹੈ । ਰਾਤੀਂ ਬਿਸ਼ਨ ਸਿੰਘ ਵਲੋਂ ਸਮਝਾਉਣ ਤੇ ਸਾਰਿਆਂ ਨੇ ਕੁੱਟ ਕੱਢਿਆ। ਉਸ਼ਨੇ ਥਾਣੇ ਟੈਲੀਫੂਨ ਕੀਤਾ ਪਰ ਉਹਨਾਂ ਇਹ ਕਹਿਕੇ ਟਾਲ ਦਿਤਾ ...ਇਹ ਤੇਰੇ ਘਰ ਦਾ ਮਾਮਲਾ ਹੈ ਸਾਨੂੰ ਹੁਕਮ ਹੈ ਕੋਈ ਕਾਰਵਾਈ ਨਹੀਂ ਕਰਨੀ...ਤਾਂ ਹੀ ਪਰੇਸ਼ਾਨ ਹੈ।ਮੈਂ ਅੱਗੇ ਹੋ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਉਹ ਫਿੱਸ ਪਿਆ...ਮੈਂ ਆਪਣਾ ਘਰ ਆਪ ਬਰਬਾਦ ਕਰ ਲਿਆ। ਮੈਨੂੰ ਸਮਝ ਨਾ ਆਈ ਮੇਰੇ ਘਰ ਨੂੰ ਸੰਨ ਲਗੀ ਸੀ ਮੈਨੂੰ ਖਾਂਦੇ ਰਹੇ ਮੈਨੂੰ ਵਰਤਦੇ ਰਹੇ ਪਰ.....ਪੱਗ ਨੂੰ ਹੱਥ ਪਾ ਕੇ ਉੱਚੀ ਉੱਚੀ ਰੌਣ ਲਗ ਪਿਆ ...ਬੜੇ ਗੱਸੇ ਵਿੱਚ ਬੋਲਿਆ ਇਹ ਸੱਭ ਕੁੱਝ ਰਾਜਨੀਤਿਕ ਅਧੋਗੱਤੀ ਦੇ ਨਾਲ ਨਾਲ ਸਮਾਜਿਕ ਅਧੋਗੱਤੀ ਦਾ ਮੰਜ਼ਰ ਹੈ ਅਤੇ ਸਭਿਆਚਾਰ ਦੀ ਕਾਮਿਕ ਪ੍ਰੀਭਾਸ਼ਾ ਨੇ ਇਸ ਤੇ ਬੱਲਦੀ ਤੇ ਤੇਲ ਵਾਲਾ ਕੰਮ ਕੀਤਾ ਹੈ ਅਤੇ ਇਹਨਾਂ ਹਾਲਾਤਾਂ ਦਾ ਰੱਜਕੇ ਫਾਇਦਾ ਧਰਮ ਦੀ ਕਾਰੋਬਾਰੀ ਸੋਚ ਨੈ ਉੱਠਿਆ ਹੈ ਅੱਜ ਪਹਿਲੀ ਵਾਰ ਬਿਸ਼ਨ ਸਿੰਘ ਨੂੰ ਬੋਲਦਿਆਂ ਵੇਖਕੇ ਸਾਰੇ ਹੈਰਾਨ ਹੋ ਗਏ। ਉਹ ਡੌਰ ਭੌਰਾ ਸਾਰਿਆ ਵੱਲ ਵੇਖਦਾ ਮੱਥੇ ਨੂੰ ਹੱਥ ਮਾਰਦਾ ਫਿਰਨੀ ਵੱਲ ਤੁਰ ਗਿਆ।
ਚੱਪੇ ਚੱਪੇ ਪਹਿਰੇ ,ਸਹਿਜ ਤੱਕ ਜਾਣ ਲਈ।ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਸਾਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ