Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਮਸਫਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਹਮਸਫਰ

 

ਦੋਸਤੋ ਇਹ ਰਚਨਾ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ  ਚਾਹੂੰਗੀ ਕਿ ਕਿਸ ਸਥਿਤੀ ਵਿੱਚ ਮੈਂ ਇਹ ਰਚਨਾ ਲਿਖੀ।ਪਿਛਲੇ ਸਾਲ ਮੇਰੇ ਮਾਤਾ ਜੀ ਕੈਂਸਰ ਨਾਲ ਜੂਝਦੇ ਹੋਏ ਪੂਰੇ ਹੋ ਗਏ।ਅਸੀਂ ਦੋ ਹੀ ਭੈਣ ਭਰਾ ਹਾਂ।ਮੈਂ ਕਨੇਡਾ ਤੇ ਵੀਰ ਅਸਟਰੇਲੀਅਾ।ਅਸੀਂ ਤੇ ਮੁੜ ਆਏ ਅਾਪਣੇ ਪਰਿਵਾਰਾਂ ਵਿੱਚ ਤੇ ਪਿਤਾ ਜੀ ਇਕੱਲੇ ਰਹਿ ਗਏ ਉਸ ਖਾਲੀ ਘਰ ਵਿੱਚ।ਇਕ ਰਾਤ ਮੈਂ ਸੌਂ ਨਾ ਸਕੀ ਕਿ ਪਿਤਾ ਜੀ ਕੀਹਦੇ ਨਾਲ ਦੁੱਖ ਸੁੱਖ ਕਰਦੇ  ਹੋਣਗੇ,ਸ਼ਾਇਦ ਓਹਨਾਂ ਨੂੰ ਉਮਰ ਦੇ ਪਿਛਲੇ ਪਹਿਰ ਹਸਸਫਰ ਦੀ ਲੋੜ ਜ਼ਿਆਦਾ ਸੀ।ਸੋ ਓਹਨਾਂ ਦੇ ਹਵਾਲੇ ਤੋਂ ਤੁਹਾਡੀ ਨਜ਼ਰ ਇਹ ਰਚਨਾ ਪੇਸ਼ ਕਰਦੀ ਹਾਂ:-


ਤੂੰ ਸੀ ਘਰ ਘਰ ਸੀ
ਪੁੱਤ-ਪੁੱਤ ਸੀ,ਧੀ-ਧੀ ਸੀ
ਤੂੰ ਢੱਕਣਾ ਜਾਣਦੀ ਸੀ
ਤੂੰ ਰੱਖਣਾ ਜਾਣਦੀ ਸੀ
ਤੂੰ ਕੋਲ ਅਾਣ ਬਹਿੰਦੀ ਸੀ
ਦੁੱਖ ਸੁੱਖ ਕਰਦੀ ਸੀ
ਪੁੱਤ ਦੀਆਂ ਰੀਝਾਂ ਤੇ
ਧੀ ਦੇ ਦੁੱਖ ਵੰਡਦੀ ਸੀ

ਅੱਜ ਤੂੰ ਨਹੀਂ 
ਤੇਰਾ ਘਰ-ਘਰ ਨਹੀਂ
ਕੌਣ ਢੱਕੇ ਕੌਣ ਰੱਖੇ
ਪੁੱਤ ਨੂੰ ਸੁੱਖ ਸਾਂਝ ਕੌਣ ਪੁੱਛੇ
ਧੀ ਦੇ ਦੁੱਖ ਕੌਣ ਵੰਡੇ
ਪੁੱਤ ਵੀ ਚੁੱਪ ਚੁੱਪ ਰਹੇ ਤੇ
ਧੀ ਵੀ ਝੱਕਦੀ ਕੁਝ ਨਾ ਕਹੇ

ਤੂੰ ਸੀ ਜਦ ਹਿੰਮਤ ਸੀ
ਤੂੰ ਸੀ ਜਦ ਜਵਾਨੀ ਸੀ
ਤੂੰ ਸੀ ਜਦ ਜ਼ਿਦਗੀ ਦੀ
ਗੁੱਡੀ ਅਸਮਾਨੀ ਸੀ
ਅੱਜ ਤੂੰ ਨਹੀਂ ਜਦ
ਉਮਰ ਢੱਲ ਗਈ ਹੈ
ਹਿੰਮਤ ਹਰ ਗਈ ਹੈ
ਤੇ ਜ਼ਿੰਦਗੀ ਦੀ ਡੋਰ 
ਸਾਥ ਛੱਡ ਗਈ ਹੈ

ਤੂੰ ਅੱਜ ਲੋੜੀਂਦੀ ਹੈਂ ਹਮਸਫਰ
ਮੈਂ ਇਕੱਲਾ ਕਰਦਾ ਹਾਂ ਜਦ
ਕੰਧਾਂ ਨਾਲ ਗੱਲਾਂ
ਤੂੰ ਅੱਜ ਲੋੜੀਂਦੀਂ ਹੈਂ ਹਮਸਫਰ
ਕਿ ਜਦ ਮੈਂ ਥੱਕ ਚੁੱਕਾ ਹਾਂ
ਜ਼ਿੰਦਗੀ ਦੀ ਦੌੜ ਵਿੱਚ

ਸੋਚਦਾ ਹਾਂ!!!
ਕਾਸ਼ ਮੈਂ ਤੁਰ ਜਾਂਦਾ ਤੇ
ਤੂੰ ਕੁਝ ਸਾਲ ਹੋ ਜੀਵ ਜਾਂਦੀ
ਮੈਂ ਨਹੀਂ ਜੀ ਸਕਦਾ ਇਕੱਲਾ
ਮੈਂ ਕਮਜ਼ੋਰ ਮਰਦ ਹਾਂ
ਤੂੰ ਔਰਤ ਸੀ ਹਿੰਮਤ ਸੀ
ਤਾਕਤ ਸੀ ਸਹਿਨਸ਼ਕਤੀ ਸੀ

ਤੂੰ ਜੀਅ ਲੈਣਾ ਸੀ
ਮੇਰੇ ਬਿੰਨ ਕੁਝ ਸਾਲ
ਤੂੰ ਇਉ ਂ ਮੇਰੇ ਵਾਂਗ 
ਸ਼ਿਕਾਇਤ ਨਾ ਕਰਦੀ
ਬਸ ਜੀਉ ਂ ਲੈਂਦੀ
ਮੇਰੇ ਬਿੰਨ ਹਰ ਹਾਲ
ਕੁਝ ਸਾਲ.........




 



 



 

 

20 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮਾਪੇ ਤੁਰ ਜਾਣ ਪਿਛੋਂ ਪੁੱਤਾਂ ਨੂ ਘਰ ਖੁਲਾ ਤੇ ਧੀਆਂ ਨੂ ਖਾਲੀ ਖਾਲੀ
ਲਗਦਾ ਹੈ !!

Aap dee rachna bahut umda hai
Bahut feel hai ki kinjh vaderi umar vich jaake humsafar dee lod
Kini vadh jandi hai or jadon ikk chala janda hai tan doosre layi duniya khaali ho jandi hai.
Bahut sohne ehsaas shabdan ch paroye ne Navpreet jee
Jeo godblessu
21 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks GUrpreet ji

21 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵੰਡਰਫੁੱਲ !!! ਕਹੂੰਗਾ ਮੈਂ ਇਸ ਕਿਰਤ ਨੂੰ | ਜ਼ਿੰਦਗੀ ਦੀ ਕਿਤਾਬ ਦੇ ਵਰਕੇ ਤੋਂ ਲਿਆ ਸਬਜੈਕਟ ਬੇਰੰਗ ਕਿੱਦਾਂ ਹੋ ਸਕਦਾ ਹੈ ? ਬਹੁਤ ਹੀ ਜੀਵੰਤ ਰਚਨਾ | ਉਦਾਸੀ, ਸੋਜ਼, ਤਾਂਘ, ਵਿਗੋਚੇ ਅਤੇ ਤੌਖਲੇ ਦੀ ਭਾਵਨਾ ਨਾਲ ਭਰੀ ਹੋਈ ਹੈ ਇਹ ਕਾਵਿ ਰਚਨਾ |
ਸਾਂਝੀ ਕਰਨ ਲਈ ਸ਼ੁਕਰੀਆ ਨਵਪ੍ਰੀਤ ਜੀ |

ਵੰਡਰਫੁੱਲ !!! ਕਹੂੰਗਾ ਮੈਂ ਇਸ ਕਿਰਤ ਨੂੰ | ਜ਼ਿੰਦਗੀ ਦੀ ਕਿਤਾਬ ਦੇ ਵਰਕੇ ਤੋਂ ਲਿਆ ਸਬਜੈਕਟ ਬੇਰੰਗ ਕਿੱਦਾਂ ਹੋ ਸਕਦਾ ਹੈ ? ਬਹੁਤ ਹੀ ਜੀਵੰਤ ਰਚਨਾ | ਉਦਾਸੀ, ਸੋਜ਼, ਤਾਂਘ, ਵਿਗੋਚੇ ਅਤੇ ਤੌਖਲੇ ਦੀ ਭਾਵਨਾ ਨਾਲ ਭਰੀ ਹੋਈ ਹੈ ਇਹ ਕਾਵਿ ਰਚਨਾ |


ਸਾਂਝੀ ਕਰਨ ਲਈ ਸ਼ੁਕਰੀਆ ਨਵਪ੍ਰੀਤ ਜੀ | 

 

ਜਿਉਂਦੇ ਵੱਸਦੇ ਰਹੋ |

 

24 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht boht shukriya jagjit ji

24 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

asal ch humsafar di jarurat jis wele sab to jyada hundi hai os wele ohna de jaan da wela aa janda.

te oh ikalapan andro ander kha janda hai....

bahut dard hai is likhat ch

very well written.... a nice composition

stay blessed 

tfs

02 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

tere hundeyan ghar- GHAR si ...

 

TU jee laina si mere bin ....

 

kinne doonghe valvle chhohe ne tuhadi kalam ne ..

 

stay blessed!

07 Mar 2015

Reply