ਲੰਘ ਗਿਆ ਸਾਲ 2015 ਵੀ ਪਿਛਲੇ ਸਾਲਾਂ ਦੀ ਤਰਾਂ,
ਦੇ ਗਿਆ ਕੁੱਝ ਕੌੜੇ, ਮਿੱਠੇ ਤੇ ਖੱਟੇ ਤਜੁਰਬੇ ਪਿਛਲੇ ਸਾਲਾਂ ਦੀ ਤਰਾਂ,
ਆਉ ਕਰੀਏ ਸੁਕਰਾਨਾ ਉਸ ਸੱਚੇ ਰੱਬ ਦਾ ਨਵੇਂ ਸਾਲ ਦੀ ਸੱਜਰੀ ਸਵੇਰ ਦਾ,
ਆਉ ਕਰੀਏ ਸਵਾਗਤ ਦਿਲ ਦੀਆਂ ਬਰੂਹਾਂ ਚੋਂ ਨਵੇਂ ਸਾਲ ਦੀ ਸੱਜਰੀ ਸਵੇਰ ਦਾ,
ਹੋ ਜਾਵੇ ਮਿਲਾਪ ਇਸ ਨਵੇਂ ਵਰੇ਼ ਚ ਵਿਛੜੇ ਪਿਆਰਿਆਂ ਦਾ ਇਹ ਦੁਆ ਹੈ ਮੇਰੀ,
ਖਿੜ ਜਾਵੇ ਖੁਸ਼ੀਆਂ ਦਾ ਵਿਹੜਾ ਸਾਰਿਆਂ ਦਾ ਇਹ ਦੁਆ ਹੈ ਮੇਰੀ,
ਆਉ ਕਰੀਏ ਆਗਾਜ਼ ਖੁਸ਼ੀਆਂ ਤੇ ਖੇੜਿਆਂ ਦੀ ਸੱਜਰੀ ਸਵੇਰ ਦਾ,
ਆਉ ਕਰੀਏ ਸਵਾਗਤ ਦਿਲ ਦੀਆਂ ਬਰੂਹਾਂ ਚੋਂ ਨਵੇਂ ਸਾਲ ਦੀ ਸੱਜਰੀ ਸਵੇਰ ਦਾ,
ਆ ਜਾਵੇ ਪਿਆਰ ਤੇ ਮੁਹੱਬਤ ਦਾ ਨਵਾਂ ਇਨਕਲਾਬ ਸਾਡੇ ਦਿਲਾਂ `ਚ ਇਹ ਦੁਆ ਹੈ,
ਢਹਿ ਜਾਵੇ ਜਾਤ-ਪਾਤ ਤੇ ਧਰਮਾਂ ਦੀ ਨਫ਼ਰਤਾਂ ਦੀ ਕੰਧ ਇਹ ਦੁਆ ਹੈ,
ਆਉ ਕਰੀਏ ਸਤਿਕਾਰ ਇਸ ਪਿਆਰ ਤੇ ਮੋਹ ਵਾਲੀ ਸੱਜਰੀ ਸਵੇਰ ਦਾ,
ਆਉ ਕਰੀਏ ਸਵਾਗਤ ਦਿਲ ਦੀਆਂ ਬਰੂਹਾਂ ਚੋਂ ਨਵੇਂ ਸਾਲ ਦੀ ਸੱਜਰੀ ਸਵੇਰ ਦਾ,
ਦੁਆ ਹੈ ਇਸ ਸਾਲ ਹੋ ਜਾਣ ਸਭ ਦੇ ਸੁਪਨੇ ਪੂਰੇ ,
ਪਿਛਲੇ ਸਾਲ ਰਹਿ ਗਏ ਸੀ ਜੋ ਸੁਪਨੇ ਅਧੂਰੇ,
ਆਉ`ਸੁੱਖਪਾਲ`ਕਰੀਏ ਆਗਾਜ਼ ਨਵੇਂ ਜਜ਼ਬੇ ਦੀ ਸੱਜਰੀ ਸਵੇਰ ਦਾ,
ਆਉ ਕਰੀਏ ਸਵਾਗਤ ਦਿਲ ਦੀਆਂ ਬਰੂਹਾਂ ਚੋਂ ਨਵੇਂ ਸਾਲ ਦੀ ਸੱਜਰੀ ਸਵੇਰ ਦਾ,
ਸੁੱਖਪਾਲ ਕੌਰ`ਸੁੱਖੀ`