Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਸ਼ਰ ਕੀ ਕਰਦਾ ਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਹਸ਼ਰ ਕੀ ਕਰਦਾ ਆਂ

ਹਸ਼ਰ ਕੀ ਕਰਦਾ ਆਂ

 

ਭਰ ਸਰਦੀਆਂ ਦਾ ਮੌਸਮ ਸੀ । ਮੱਸਿਆ ਦੀ ਰਾਤ ਸੀ । ਕੜਾਕੇ ਦੀ ਠੰਡ ਪੈ ਰਹੀ ਸੀ । ਅੱਜ ਸਾਰਾ ਦਿਨ ਸੂਰਜ ਨੇ ਮੁੰਹ ਨਹੀਂ ਵਿਖਾਇਆ ਸੀ । ਰਾਤ ਨੂੰ ਧੁੰਦ ਬਹੁਤ ਗਾਹੜੀ ਹੋ ਗਈ ਸੀ । ਤਾਈ ਸੰਤ ਕੌਰ ਮੱਕਈ ਦੀਆਂ ਰੋਟੀਆ ਪੱਕਾ ਰਹੀ ਸੀ। ਸਾਰਾ ਟੱਬਰ ਚੁਲ੍ਹੇ ਦੁਆਲੇ ਬੈਠਾ ਸਾਗ ਨਾਲ ਰੋਟੀਆਂ ਖਾ ਰਹੇ ਸਨ। ਲਾਲਟਿਣ ਦੀ ਨਿੰਮੀ ਨਿੰਮੀ ਰੌਸ਼ਨੀ 'ਚ ਇੱਕ ਦੂਜੇ ਦੇ ਚੇਹਰੇ ਚਮਕ ਰਹੇ ਸਨ।  ਤਾਇਆ  ਹਰਨਾਮ ਸਿੰਘ ਚੌਤਰੇ ਲਾਗੇ ਡੱਠੇ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ ...ਬੋਲਿਆ... ਬੋਲੀਏ ਨਿਆਣਿਆਂ ਨੂੰ ਸਾਗ 'ਚ ਭੋਰਾ ਮੱਖਣੀ ਤਾਂ ਪਾ ਦਿਆ ਕਰ....ਤਾਇਆ ਤਾਈ ਨੂੰ ਹਮੇਸ਼ਾਂ ਬੋਲੀ ਕਹਿਕੇ ਆਵਾਜ਼ ਮਾਰਦਾ ਸੀ .....ਦਾਰੇ ਦੇ ਬਾਪੂ ਮੱਝ ਦਾ ਦੁੱਧ ਅਜੇ ਬੋਹਲਾ ਏ ...ਸੁੱਖ ਨਾਲ ਅਜੇ ਦੋ ਦਿਨ ਤਾਂ ਹੋਏ ਨੇ ਮੱਝ ਸੂਈ ਨੂੰ....ਅੱਜ ਤਾਂ ਸਾਰਿਆਂ ਨੂਂ ਬੋਹਲੀ ਪੀਣ ਨੂੰ ਮਿਲੂਗੀ....ਰੱਜ ਰੱਜ ਪੀਉ ਅਤੇ ਦਾਰਿਆ ਸਾਹਮਣੀ ਚਾਚੀ ਦੇ ਘਰ ਦੇ ਆਂਈ ...ਵੇ ਕਾਕਾ ਤੂੰ ਜਾ ਜਾਕੇ ਆਪਣੀ ਤਾਈ ਭਾਨੀ ਨੂੰ ਵੀ ਬੋਹਲੀ ਦੇ ਆ ਸਾਰਾ ਦਿਨ ਵਿਚਾਰੀ ਗੋਹਾ ਕੂੜਾ ਕਰਦੀ ਆ ....ਸਾਰੇ ਪਿੰਡ ਦੀ ਸੁੱਖ ਮੰਗਦੀ ਏ....  ਚੰਗਾ ਮੈਂ ਮੱਝ ਅੰਦਰ ਬੰਨ ਦਿਆਂ ਬੜੀ ਠੰਡ ਹੋ ਗਈ ਆ...ਤਾੈ ਨੇ ਰੋਟੀ ਖਾ ਕੇ ਥਾਲੀ ਵਿੱਚ ਹੱਥ ਧੋਤੇ ਅਤੇ ਆਪਣੀ ਮੱਝ ਨੂੰ ਢਾਰ੍ਹੇ ਹੇਠ ਜਾ ਬੰਨ ਕੇ, ਰੋਜ਼ ਦੀ ਤਰ੍ਹਾਂ ਮੱਝ ਦੇ ਪਿੱਠ ਤੇ ਹੱਥ ਫੇਰਿਆ ਉਸਦਾ ਮੱਥਾ ਚੁੰਮਿਆ ਅਤੇ ਪੱਠਿਆ ਦੀ ਖੁਰਲੀ ਹੱਥ ਮਾਰਕੇ ਸਿਰਕੀਆਂ ਥੱਲੇ ਸੁੱਟ ਦਿਤੀਆਂ । ਤਾਏ ਨੇ ਮੱਝ ਵਾਲੇ ਢਾਰੇ ਵਿੱਚ ਆਪਣਾ ਅਜੇ ਬਿਸਤਰਾ ਸਿੱਧਾ ਕੀਤਾ ਹੀ ਸੀ ਕਿ ਤਾਈ ਨੇ ਆਵਾਜ਼ ਮਾਰੀ...ਮੈਂ ਕਿਹਾ ਦਾਰੇ ਦੇ ਬਾਪੂ ਅੰਦਰ ਆਂਈ ਕੁੜੀ ਦੇ ਵਿਆਹ ਦੀ ਸਲਾਹ ਕਰ ਲਈਏ......ਤਾਏ ਨੇ ਪਰਨਾ ਸਿਰ ਤੇ ਲਪੇਟਿਆ ਅਤੇ ਸਾਰਾ ਟੱਬਰ ਪਰਲੇ ਕਮਰੇ 'ਚ ਇੱਕਠੇ ਬੈਠ ਗਏ...ਅੱਧੀ ਰਾਤ ਤੱਕ ਸਲਾਹਾਂ ਹੁੰਦੀਆਂ ਰਹੀਆਂ.....ਚੰਗਾਂ ਚੰਗਾ ਜਿਵੇਂ ਕਹੋਗੇ ਉਂਵੇਂ ਹੀ ਕਰ ਲਾ ਗੇ....ਕਹਿ ਤਾਇਆ ਢਾਰੇ ਵੱਲ ਚਲੇ ਗਿਆ।

                                   ਮਾਰੇ ਗਏ ਉਏ ਦਾਰਿਆ ਭੱਜੀਂ ..ਆਪਣੀ ਮੱਝ ਕਿੱਧਰ ਗਈ ਉਏ .... ਭੱਜੋ....ਤਾਏ ਦਾ ਰੌਲਾ ਸੁਣਕੇ ਸਾਰਾ ਟੱਬਰ ਕਮਰੇ ਵਿੱਚੋ ਭੱਜ ਆਇਆ ...ਤਾਈ ਚੁੰਨੀ ਘਸੀਟਦੀ ਬਾਰਰ ਨੂੰ ਭੱਜੀ.....ਸਾਰੇ ਹੈਰਾਨ ਸਨ...ਮੱਝ ਕੌਣ ਲੈ ਗਿਆ,,,,.ਸਾਰੇ ਜਿਵੇਂ ਸੁੰਨ ਹੋ ਗਏ ਸਨ ...ਆਂਢ ਗੁਆਢ ਇੱਕਠਾ ਹੋ ਗਿਆ...ਸਾਰੇ ਪਾਸੇ ਸਨਾਟਾ ਜਿਹਾ ਛਾ ਗਿਆ....ਗੁਰੇ ਭਲਵਾਨ ਨੇ ਆਉਂਦਿਆਂ ਤਾਏ ਨੂੰ ਹੌਸਲਾ ਦਿਤਾ...ਹਰਨਾਮ ਸਿਆਂ ਘਬਰਾ ਨਾ ਮੱਝ ਇੱਥੇ ਹੀ ਕਿਤੇ ਹੋਣੀ ਹੈ ...ਲੱਭ ਲੈਂਦੇ ਆਂ...ਤਾਈ ਤਾਂ ਜਿਵੇਂ ਪਾਗਲ ਹੋ ਗਈ ਹੋਵੇ...ਵੇ ਮੁਲਕਾ ਅਸੀਂ ਲੁੱਟੇ ਗਏ...ਵੇ ਤੁਹਾਡਾ ਕੱਖ ਨਾ ਰਹੇ ...ਮੇਰੇ ਪੁੱਤਾਂ ਦੇ ਮੂੰਹੋਂ ਦੱਧ ਖੋ ਲਿਆ....ਸਾਰਾ ਪਿੰਡ ਤਾਏ ਦੀ ਬੜੀ ਇਜ਼ਤ ਕਰਦਾ ਸੀ......ਇਹ ਸੁਣਦੇ ਸਾਰ ਕਿ ਤਾਏ ਦੀ ਮੱਝ ਚੋਰੀ ਹੋ ਗਈ.. ਸਾਰੇ ਪਿੰਡ ਦੇ ਚੌਂਹ ਪਾਸੀਂ ਆਪੋ ਧਾਪੀ ਵਾਹਰਾਂ ਲੈ ਕੇ ਨਿਕਲ ਪਏ...ਤਾਏ ਦੇ ਗੁਆਂਢੀ ਸੱਮਾਂ ਵੀ ਛੱਪੜ ਵੱਲੋਂ ਆਉਂਦਾ ਮਿਲ ਪਿਆ...ਵਾਹਰ ਜਦ ਲੰਬੜਾਂ ਦੇ ਕਮਾਦ ਦੇ ਖੇਤ ਨੂੰ ਮੁੜੀ ਤਾਂ ਸੱਮੇ ਨੇ ਉੱਚੀ ਸਾਰੇ ਆਵਾਜ਼ ਦਿਤੀ ...ਇੱਧਰ ਉਏ ਖੜਾਕ ਹੋਇਆ ਜੇ...ਅਤੇ ਨਾਲ ਹੀ ਦੂਸਰੇ ਪਾਸੇ ਨੂੰ ਵਾਹਰ ਲੈਕੇ ਭੱਜ ਉੱਠਿਆ ..ਸਾਰੇ ਉਸਦੇ ਪਿੱਛੇ ਹੋ ਤੁਰੇ। ਪਿੱਛੇ ਰਹਿ ਗਈ ਤਾਈ ਜਦ ਛੱਪੜ ਵਾਲੀ ਪੁੱਲੀ ਕੋਲ ਪੁੱਜੀ ਤਾਂ ਅੱਗੋਂ ਮੋਢੇ ਤੇ ਕਹੀ ਧਰੀ ਆਉਂਦਾ ਮੰਗਲ ਸਿੰਘ ਮਿਲਿਆ...ਤਾਈ ਨੂੰ ਪ੍ਰੇਸ਼ਾਨ ਅਤੇ ਰੌਂਦੀ ਵੇਖ ਕੇ ਤਾਈ ਨੂੰ ਪੁੱਛਿਆ...ਨਾਮ੍ਹੋ ਕੀ ਹੋਇਆ...ਵੇ ਮੰਗਲ ਸਿਆਂ ਮੈਂ ਲੁੱਟੀ ਗਈ..ਵੇ ਕੋਈ ਸਾਡੀ ਮੱਝ ਖੌਹਲ ਕੇ ਲੈ ਗਿਆ ਈ ..ਤਾਈ ਨੇ ਰੋਂਦਿਆਂ ਦੱਸਿਆ...ਉਹ ਕੰਜਰਦੇ ਤੇਰੀ ਵੀ ਮੱਝ ਵੀ ਲੈ ਗਏ...ਜਾਹ ਜਾਕੇ ਸੌਂ ਸਵੇਰੇ ਤੇਰੀ ਮੱਝ ਮਿਲ ਜਾੳੂ....ਵੇ ਕੌਣ ਲੈ ਗਏ...ਮੁੜੂ ਕਿਵੇਂ...ਜਾ ਜਾ ਕਮਲੀ ਤੂੰ ਕੀ ਲੈਣੈ..  ਤੈਨੂੰ ਕਿਹਾ ਨਾ ...ਮੱਝ ਆ ਜਾੳੂ ਤੂੰ ਜਾਹ... ਤੁਸੀ ਵੀ ਜਾਓ ਸਾਰੇ ਜਾਓ ..ਮੰਗਲ ਸਿੰਘ ਨੇ ਵਾਹਰ ਵੱਲ ਇਸ਼ਾਰਾ ਕਰਦਿਆਂ ਕਿਹਾ.....ਸਾਰੇ ਪਿੰਡ ਨੂੰ ਮੁੜ ਪਏ...ਪਰ ਤਾਏ ਤੇ ਤਾਈ ਨੂੰ ਨੀਂਦ ਕਿੱਥੇ...ਸਾਰੀ ਰਾਤ ਅੱਖਾਂ ਵਿੱਚ ਨਿਕਲ ਗਈ,,,ਪਹੁ ਫੁੱਟਾਲਾ ਹੋ ਗਿਆ ...ਪਰ ਮੱਝ ਨਾ ਮੁੜੀ ...ਸਾਰੇ ਪ੍ਰੇਸ਼ਾਨ ਸਨ...ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆ ਰਹੇ ਸਨ....ਤਾਈ ਸਾਰੀ ਰਾਤ ਹੱਥ ਜੋੜ ਅਰਦਾਸਾਂ ਕਰਦੀ ਰਹੀ......ਕੋਈ ਕਹੇ ਮੰਗਲ ਸਿੰਘ ਗੱਲ ਟਾਲ ਗਿਆ....ਕੋਈ ਕਹੇ ਇਹ ਮੰਗਲ ਸਿੰਘ ਦੀ ਸ਼ਰਾਰਤ ਤਾਂ ਨਹੀਂ ....ਕੋਈ ਗੱਲ ਕਰੇਭਈ ਮੱਝ ਕਿਤੇ ਸੂਈ ਥੋੜਾ ਸੀ ਜੋ ਲੱਭਦੀ ਨਾ...ਐਵੇ ਮੰਗਲ ਸਿੰਘ ਦੇ ਆਖੇ ਲਗ ਮੱਝ ਲੱਭਣੀ ਛੱਡ ਦਿਤੀ...ਅਚਾਨਕ ਦਰਵਾਜੇ ਦੇ ਬਾਹਰ ਖੜਾਕ ਹੋਇਆ....ਦਾਰੇ ਦੇ ਬਾਪੂ ਬਾਹਰ ਵੇਖ..ਤਾਈ ਨੇ ਬੇਧਿਆਨੇ ਆਵਾਜ਼ ਮਾਰੀ .. ਤਾਏ ਨੇ ਬਾਹਰਲਾ ਦਰਵਾਜ਼ਾ ਖੋਹਲਿਆ ਤੇ ਬਾਹਰ ਮੱਝ ਵੇਖ ਕੇ ਬੋਲਿਆ .....ਬੋਲੀਏ ਭੱਜ ਆਹ ਵੇਖ ਆਪਣੀ ਮੱਝ ਆ ਗਈ.  ਤਾਏ ਨੇ ਮੱਝ ਦਾ  ਮੱਥਾ ਚੁੰਮਿਆ...ਮੱਝ ਦੀਆਂ ਅੱਖਾਂ ਵਿੱਚੋ ਅਥੱਰੂ ਵਹਿੰਦੇ ਵੇਖ ਤਾਇਆ ਭਾਵਕ ਹੋ ਗਿਆ...ਮੱਝ ਦੇ ਪਿੰਡੇ ਤੇ ਪਈਆਂ ਲਾਸਾਂ ਨੇ ਸਾਰਿਆ ਦਾ ਮਨ ਵਲੂੰਦਰ ਦਿਤਾ.....ਪਰ ਮੱਝ ਦੇ ਮੁੜਣ ਨਾਲ ਸਾਰੇ ਖੁਸ਼ ਸਨ..ਸਾਰੇ ਮੰਗਲ ਸਿੰਘ ਦੀ ਤਰੀਫ਼ ਕਰ ਰਹੇ ਸਨ...ਘਰ ਵਿੱਚ ਸ਼ਾਂਤੀ ਹੋਣ ਲਗੀ। ਤਾਏ ਨੇ ਰਾਤ ਦੇ ਪਏ ਪੱਠਿਆ ਵਿੱਚ ਹੱਥ ਮਾਰਦਿਆਂ ਬੋਲਿਆ ..ਬੋਲੀਏ ਵੰਡ ਲੈ ਕੇ ਆਈਂ ਪੱਠਿਆ ਤੇ ਪਾਈਏ..   ਦਿਨ ਦਾ ਚੜ੍ਹਾ ਹੋ ਗਿਆ...ਬਸ ਫੇਰ ਕੀ ਸੀ ਸਾਰਾ ਪਿੰਡ ਪਤਾ ਲੈਣ ਆਇਆ....ਸਾਰਾ ਦਿਨ ਆਵਾ ਜਾਈ ਬਣੀ ਰਹੀ।.    ਤਾਇਆ ਅਜੇ ਪੱਠੇ ਲੈ ਕੇ ਵਾਪਸ ਨਹੀਂ ਮੁੜਿਆ ਸੀ । ਸ਼ਾਮ ਦਾ ਵਕਤ ਸੀ ਘੁਸਮੁਸਾ ਜਿਹਾ ਹੋ ਰਿਹਾ ਸੀ । ਤਾਏ ਦੇ ਘਰ ਪੁਲਸ ਵਾਲੇ ਆਏ...ਸਿਪਾਹੀ ਨੇ ਦਰਵਾਜ਼ੇ ਨੂੰ ਡੰਡੇ ਨਾਲ ਖੜਕਾਉਂਦਿਆਂ ਬਾਹਰੋਂ ਆਵਾਜ਼ ਮਾਰ ਕੇ ਬੋਲਿਆ....ਉਏ ਨਾਮੇ ਦਾ ਘਰ ਏਹੀ ਆ..ਤਾਈ ਨੇ ਝੱਟ ਦੇਈ ਦਰਵਾਜ਼ਾ ਖੋਹਲਿਆ ਅਤੇ ਪੁਲਸ ਵੇਖਕੇ ਘਬਰਾ ਕੇ ਬੋਲੀ ...ਆਹੋ ਸਰਦਾਰ ਜੀ ਏਹੋ ਈ ਆ....ਕੀ ਗੱਲ ਸੁੱਖ ਆ..... ਦੱਸਦੇ ਆਂ ਕਾਹਲੀ ਕਾਹਦੀ ਆ...ਥਾਣੇਦਾਰ ਬੜੇ ਰੋਹਬ ਨਾਲ ਬੋਲਿਆ...ਆਪੇ ਮੱਝ ਚੋਰੀ ਕਰਵਾ ਲਈ ਆਪੇ ਲੱਭ ਲਈ ..ਕੋਈ ਇਤਲਾਹ ਨਹੀਂ..ਅਸੀਂ ਕਾਹਦੇ ਲਈ ਥਾਣੇ ਖੋਹਲਕੇ ਬੈਠੇ ਆਂ....ਛੇਤੀ ਦੱਸ ਕਿੱਥੇ ਆ ਨਾਮ੍ਹਾ ਵੱਡੇ ਥਾਣੇਦਾਰ ਸੱਦਿਆ ਏ ਥਾਣੇ... ਤਾਈ ਦੀ ਖੰਨਿਉ ਗਈ…ਛੇਤੀ ਦੱਸ ਕਿੱਥੇ ਆ ਨਾਮ੍ਹਾ ਵੱਡੇ ਥਾਣੇਦਾਰ ਸੱਦਿਆ ਏ ਥਾਣੇ... ਤਾਈ ਦੀ ਖੰਨਿਉ ਗਈ.....ਹੌਲੀ ਜਹੀ ਬੋਲੀ ਲੈ ਹੁਣ ਨਵਾਂ ਸਿਆਪਾ ਸਹੇੜ ਲਿਆ ਸੂ...ਸਾਨੂੰ ਕੀ ਪਤਾ ਸੀ ਭਈ ਤੁਹਾਨੂੰ ਵੀ ਦੱਸਣਾ ਸੀ..ਮੱਝ ਗੁਆਚੀ.. ਲੱਭ ਗਈ.....ਕੀ ਕਿਹਾ ਬਡੜੀਏ ..ਤੈਨੂੰ ਨਹੀਂ ਪਤਾ..ਇਹ ਜੁਰਮ ਆਂ....ਤਾਈ ਨੇ ਮੰਜਾ ਡਾਹ ਦਿਤਾ ਤੇ ਬੋਲੀ ..ਸਰਦਾਰ ਜੀ ਚਾਹ ਪੀਓਗੇ ਕਿ ਦੁੱਧ ਲਿਆਂਵਾਂ...ਗੁਆਚੀ ਲੱਭੀ ਮੱਝ ਤੇ ਪੁੱਛਦੀ ਏਂ ਚਾਹ...ਹੌਲਦਾਰ ਬੋਲਿਆ...ਚੱਲ ਚੱਲ... ਸਾਡੇ ਕੋਲ ਟਾਇਮ ਨਹੀਂ ਹੋਰ ਵੀ ਕਈ ਕੰਮ ਨੇ...ਤੂੰ ਦੱਸ ਨਾਮ੍ਹਾਂ ਕਿੱਥੇ ਆ...ਤਾਈ ਨੇ ਚਾਰ ਕੜੇ ਵਾਲੇ ਗਲਾਸ ਦੁੱਧ  ਲੈ ਆਂਦੇ .ਤਾਏ ਨੇ ਪੱਠਿਆਂ ਦੀ ਪੰਡ ਸਿਰ ਤੋਂ ਸੁੱਟੀ ..ਮੁੰਹ ਪੂੰਝਦਿਆਂ ਪੁਲਸ ਨੂੰ ਦੁੱਧ ਪੀਦਿਆਂ ਵੇਖਕੇ ਬੋਲਿਆ...ਸਰਦਾਰ ਜੀ ਸੁੱਖ ਆ...ਚੱਲ ਥਾਣੇ ਦੱਸਦੇ ਆਂ ...ਵੱਡਾ ਚੌਧਰੀ,...ਸਿਪਾਹੀ ਨੇ ਦਬਕਾ ਮਾਰ ਕੇ ਤਾਏ ਨੂੰ ਬਾਹੋਂ ਫੜ ਬਾਹਰ ਨੂੰ ਲੈ ਤੁਰੇ......   .ਕੋਈ ਗੱਲ ਤਾਂ ਦੱਸੋ ਮੈਂ ਕੀਤਾ ਕੀ ਏ....ਚੱਲ ਥਾਣੇ ਸੱਭ ਪਤਾ ਲਗ ਜਾਉ ...ਪੁਲਸ ਵਾਲਿਆਂ ਨੇ ਤਾਏ ਨੂੰ ਝੱਟ ਜੀਪ ਚ ਬੈਠਾਇਆ ਅਤੇ ਥਾਣੇ ਨੂੰ ਲੈ ਗਏ....ਤਾਈ ਦੀ ਮੁਸੀਬਤ ਹੋਰ ਵੱਧ ਗਈ...ਉਹ ਭੱਜੀ ਭੱਜੀ ਸਰਪੰਚ ਦੇ ਘਰ ਗਈ...ਸਰਪੰਚ ਸ਼ਹਿਰ ਗਿਆ ਸੀ...ਰਾਤ ਸਿਰ ਤੇ ਆ ਰਹੀ ਸੀ...ਤਾਈ ਨੇ ਗੁਰੇ ਭਲਵਾਨ ਨੂੰ ਕਿਹਾ ਗੁਰਿਆ ਜਾਹ ਪਤਾ ਤਾਂ ਕਰ ਤੇਰੇ ਤਾਏ ਨੂੰ ਕਾਹਦੇ 'ਚ ਲੈ ਗਏ ਪੁਲਸ ਵਾਲੇ। ਘੰਟੇ ਕੁ ਬਾਅਦ ਗੁਰੇ ਨੇ ਥਾਣਿਓ ਆ ਕੇ ਦੱਸਿਆ ਕਿ ਉਸਨੂੰ ਮੁਨਸ਼ੀ ਨੇ ਦੱਸਿਆ ਕਿ ਸੱਮੇ ਨੇ ਮੁਖਬਰੀ ਕੀਤੀ ਮੱਝ ਬਾਰੇ.....ਪਰ ਮੇਰਾ ਨਾਂ ਨਾ ਲਈ.....ਪਿੰਡ ਦੇ ਸਾਰੇ ਮੋਹਤਬਰ ਥਾਣੇ ਗਏ ਪਰ ਥਾਣੇਦਾਰ ਨੇ ਕੋਈ ਗੱਲ ਨਹੀਂ ਸੁਣੀ..ਅਤੇ ਕਹਿਣ ਲਗਾ ਕਿ......ਹਾਂ ਜੇ ਤੁਸੀ ਚਾਹੋ ਤਾਂ ਇਸਦੀ ਰੋਟੀ ਘਰੋਂ ਭੇਜ ਦਿਉ....ਜਦ ਮੋਹਤਬਰ ਥਾਣਿਓ ਤੁਰਨ ਲਗੇ ਤਾਂ ਗੁਰੇ ਨੂੰ ਆਵਾਜ਼ ਮਾਰ ਕੇ ਛੋਟੇ ਥਾਣੇਦਾਰ ਨੇ ਕਿਹਾ..ਸਾਡੀ ਖਾਤਰ ਕਿਸਨੇ ਕਰਨੀ ਹੈ...ਮੁਰਗਾ ਅਤੇ ਦੋ ਬੋਤਲਾਂ ਦਾਰੂ...ਬਸ... ਗੁਰਾ ਮੁਸਕਰਾਇਆ ਅਤੇ ਪੰਜ ਸੌ ਉਸਦੇ ਹੱਥ ਥਮਾਏ...ਰਾਤ ਤਾਂ ਘਰ ਲੈ ਜਾਣ ਦਿਉ ਸਰਦਾਰ ਜੀ ਨਾਮ੍ਹੇ ਨੂੰ...ਨਾ ਨਾ ਵੱਡਾ ਥਾਣੇਦਾਰ ਬਹੁਤ ਸਖਤ ਹੈ....ਸਾਰੀ ਰਾਤ ਨਾਮ੍ਹੇ ਨੇ ਹਵਾਲਾਤ ਵਿੱਚ ਗੁਜਾਰੀ...ਸਾਰੀ ਰਾਤ ਤਾਏ ਦਾ ਸਾਰਾ ਪ੍ਰੀਵਾਰ ਤੜਫਦਾ ਰਿਹਾ..ਰੋਟੀ ਨਹੀਂ ਪੱਕੀ ਉਹਨਾਂ ਦੇ ਘਰ...ਤਾਈ ਪ੍ਰੇਸ਼ਾਨ ਸੀ ਕਿ ਨਾਮ੍ਹੇ ਨੇ ਐਸਾ ਕੀਤਾ ਹੈ । ਰਾਤ ਲੰਘ ਗਈ ।.ਕੋਈ ਗੱਲ ਨੇਪਰੇ ਨਾ ਚੜ੍ਹਦੀ ਵੇਖਕੇ...ਤਾਈ ਨੇ ਆਪਣੇ ਵੱਡੇ ਫੌਜੀ ਮੁੰਡੇ ਨੂੰ ਤਾਰ ਦੇਣ ਦਾ ਮਨ ਬਣਾਇਆ।ਪਤਾ ਨਹੀਂ ਕਿਵੇਂ ਵੱਡੇ ਥਾਣੇਦਾਰ ਨੂੰ ਪਤਾ ਲਗ ਗਿਆ...ਤਾਏ ਨੂੰ ਝੱਟ ਦੇਣੀ ਥਾਣੇ ਤੋਂ ਬਾਹਰ ਬੋਹੜ ਹੇਠਾਂ ਬਿਠਾ ਦਿਤਾ...ਤਾਇਆ ਹੈਰਾਨ ਸੀ ਕਿ ਕੀ ਹੋ ਰਿਹਾ ਹੈ। ਭਾਈਆ ਤੂੰ ਇੱਥੇ ਕਿਵੇਂ..ਮਾਮੇ ਨੱਥਾ ਸਿੰਘ ਨੰਬਰਦਾਰ ਨੇ ਮੋਢਿਆਂ ਤੋਂ ਹਲੂਣ ਕੇ ਹੈਰਾਨੀ ਨਾਲ ਪੁੱਛਿਆ...ਤਾਇਆ ਫਿੱਸ ਪਿਆ... ਮਾਮੇ ਨੇ ਤਾਏ ਨੂੰ ਗਲਵਕੜੀ ਵਿੱਚ ਲੈ ਕੇ ਬੋਲਿਆ...ਗੱਲ ਤਾਂ ਦੱਸ ਭਾਈਆ.....  .ਵੇਖ ਫਿਰ ਹਸ਼ਰ ਕੀ ਕਰਦਾ ਆਂ....ਤਾਏ ਨੇ ਬੁਸਕਦਿਆ ਸਾਰੀ ਗੱਲ ਦੱਸੀ....ਬਸ ਫਿਰ ਕੀ ਸੀ ਮਾਮੇ ਨੇ ਥਾਣੇਦਾਰ ਨੂੰ ਆਵਾਜ਼ ਮਾਰੀ ਤੇ ਬੋਲਿਆ ..ਸਾਰੀ ਉਮਰ ਤੁਹਾਡੇ ਸਿਆਪੇ ਕੀਤੇ...ਤੁਹਾਡੀਆਂ ਸਾਰੀਆਂ ਸ਼ਕਾਇਤਾਂ ਵਿੱਚ ਬਚਾ ਲਈ ਅੱਗੇ ਆਏ...ਸੱਚ ਕਹਿੰਦੇ ਨੇ ਲੋਕ ਭਈ ਗਰਜ਼ ਵੇਲੇ ਗੱਧੇ ਨੂੰ ਬਾਪ ਬਣਾ ਲੈਂਦੇ ਓ...ਸੱਚ ਤੁਸੀਂ ਪੁਲਸ ਵਾਲੇ ਸੱਕੇ ਬਾਪ ਦੇ ਮਿੱਤ ਨਹੀਂ....ਅਜੇ ਤਾਂ ਬੜੇ ਮਾਮਲੇ ਬਾਕੀ ਨਹੀਂ ਨੇ.....ਤੁਹਾਡੀ ਤਾਂਹੀ ਲੋਕ ਇਜ਼ਤ ਨਹੀਂ ਕਰਦੇ....ਗ਼ਰੀਬ ਅਤੇ ਸੱਚਾ ਅਤੇ ਇਜ਼ਤਦਾਰ ਥਾਣੇ ਆਉਣ ਤੋਂ ਡਰਦੈ....ਤਾਏ ਵੱਲ ਇਸ਼ਾਰਾ ਕਰਕੇ ਬੋਲਿਆ ਇਸਨੂੰ ਕਾਹਦੇ 'ਚ ਲੈ ਕੇ ਆਇਆ ਏ... ਕੀ ਜੁਰਮ ਕੀਤਾ ਏ ਇਸਨੇ....ਸਿਰਫ ਇਹੀ ਇਹ ਮੇਹਨਤੀ ਈਮਾਨਦਾਰ ਅਤੇ ਗ਼ਰੀਬ ਆ ...ਨੰਬਰਦਾਰਾ ਗੱਲ ਤਾਂ ਸੁਣ ਥਾਣੇਦਾਰ ਬੋਲਿਆ..ਸਾਨੂੰ ਕੀ ਪਤਾ ਸੀ ਕਿ ਤੇਰਾ ਭਣਵਈਆ ਏ...ਵਰਨਾ ਅਸੀਂ ਲਿਆਉਂਦੇ..ਅੱਛਾ ਜੋ ਮੇਰਾ ਭਣਵਈਆ ਨਹੀਂ ਉਸ ਨਾਲ ਤੁਸੀਂ ਜੋ ਮਰਜ਼ੀ ਕਰੋ..ਅੰਦਰ ਕਰ ਦਿਉ..ਝੂੱਠੇ ਕੇਸ ਪਾ ਦਿਉ ...ਬਸ ਇਸੇ ਕਰਕੇ ਵਰਦੀ ਦਿਤੀ ਏ ਸਰਕਾਰ ਨੇ....ਚਾਪਲੂਸੀ ਕਰੀ ਜਾਉ ਰੁਤਬੇ ਪਾਈ ਜਾਉ ਅਤੇ ਮਨਮਰਜ਼ੀਆਂ ਕਰਦੇ ਰਹੋ ....ਪਤਾ ਈ ਇਹ ਉਹੀ ਵਰਦੀ ਏ ਜਿਸਨੂੰ ਸਲਾਮਾਂ ਹੁੰਦੀਆਂ ਸਨ ...ਇੱਕ ਸਿਪਾਹੀ ਸਾਰੇ ਪਿੰਡ ਨੂੰ ਇੱਕਠੇ ਕਰ ਲੈਂਦਾ ਸੀ ..  .ਤੇ ਹੁਣ......ਚੱਲ ਛੱਡ ...ਤੁਹਾਡੇ ਤੇ ਕੀ ਅਸਰ ਹੋਣੈ...ਏਨੇ ਕਨੂੰਨ, ਏਨੇ ਆਹੁਦੇ, ਏਨੀਆਂ ਤਨਖਾਹਾਂ  ਅਤੇ ਏਨੀਆਂ ਸਹੂਲਤਾਂ.....ਤੁਹਾਡੇ ਵਰਗਿਆਂ ਕਰਕੇ ਕੋਈ ਕਦਰ ਨਹੀਂ ਰਹੀ...ਨੰਬਰਦਾਰ ਤਾਏ ਹਰਨਾਮ ਸਿੰਘ ਨੂੰ ਨਾਲ ਲੈ ਕੇ ਪਿੰਡ ਨੂੰ ਤੁਰ ਪਿਆ……….

 

                                                     >>>>>>>>>>>>>>

 

16 Aug 2015

Reply