|
|
| ਹੱਥਾਂ ਦੀ ਮਹਿੰਦੀ |
ਹੱਥਾਂ ਦੀ ਮਹਿੰਦੀ
ਪੰਚਤੰਤਰ ਵਰਗੀ ਮੇਰੀ ਜ਼ਿੰਦਗੀ, ਪੜ੍ਹ ਪੜ੍ਹ ਆਵੇ ਸਕੂਨ, ਵਾਰੀ ਜਦ ਆਵੇ ਜੀਣ ਦੀ, ਤੂੰ ਕੌਣ ਅਤੇ ਮੈਂ ਕੌਣ। ਰੂਹਾਂ ਦੇ ਨਾਲ ਰੂਹ ਦੀਆਂ ਸਾਂਝਾ, ਇਕ-ਮਿਕ ਹੋ ਕੇ ਅੰਤਰ ਵਾਸਾ , ਰੂਹਾਂ ਨਾਲੋਂ ਟੁੱਟਦੇ ਰਿਸ਼ਤੇ ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟ ਨਾ ਸਾਨੂੰ,, ਕਲੀਆਂ ਦੀ ਮੈਂ ਸੋਚ ਬਣਾ ਕੇ, ਪੱਥਰਾਂ ਦੇ ਮੈਂ ਬਣਾਏ ਵਾਸ, ਹੱਥਾਂ ਦੀ ਮਹਿੰਦੀ ਦਾ ਵੇਖ, ਸੋਚਿਆ ਤੇਰਾ ਨਾਂ ਮਹਿਕ, ਇੱਕ ਬੂੰਦ ਤੇਹ ਦੀ ਖਾਤਰ, ਸਮੇਟ ਲਿਆ ਸਾਗਰ ਸਾਰਾ, ਮਿ੍ਗ ਤਿ੍ਸ਼ਨਾ ਮੇਰਾ ਮੁਕਦਰ, ਭੱਟਕਣ ਦੀ ਮੰਜ਼ਿਲ ਨਾ ਕੋਈ, ਮੋਤੀ ਭਰਪੂਰ ਸੁਰਤ ਮੀਤ ਹੋਈ, ਸਾਗਰ ਉਮੰਡ ਅਸਮਾਨੀ ਚੜਿਆ, ਬਣ ਫਿਰ ਬੂੰਦ ਧਰਤ ਤੇ ਆਵੇ. ਤੂੰ ਤਾਂ ਦਰਦ ਦੇ ਦਰਿਆ ਚ ਠਿੱਲ ਪਿਆ, ਕਿਨਾਰੇ ਤੇ ਬੈਠ ਅਸੀਂ ਸ਼ਿਕਵਾ ਬਣ ਗਏ।
|
|
19 Aug 2013
|