Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਵਾ - ਸੁੱਚੀ ਰੱਬ ਦੀ ਦੁਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਹਵਾ - ਸੁੱਚੀ ਰੱਬ ਦੀ ਦੁਆ

Moon Reflecting at Lake - landscape, water, lake, reflecting, trees, moon, nature



      ਹਵਾ - ਸੁੱਚੀ ਰੱਬ ਦੀ ਦੁਆ


(Composed on The World Environment Day 2017) 


ਸਿਤਾਰੇ ਜੜੀ ਸਿਰ 'ਤੇ ਚੁੰਨੀ ਅੰਬਰੀ,

ਇਲਾਹੀ ਉਦ੍ਹਾ ਰੂਪ, ਖੁਸ਼ਬੋ ਸੰਦਲੀ,

ਕੂਲ਼ੇ ਪੱਤਿਆਂ ਦੇ ਪਿੰਡੇ ਨਾਲ ਖਹਿ ਕੇ,

ਕਲੀਆਂ ਨੂੰ ਕੁਝ ਹੌਲੀ ਜਿਹੀ ਕਹਿ ਕੇ,

ਜੰਗਲਾਂ ਤੇ ਬੇਲਿਆਂ ਦੁਆਲੇ ਘੁੰਮ ਕੇ,

ਪਾਣੀ ਵਿਚੋਂ ਝਾਕਦੇ ਚੰਨ ਨੂੰ ਚੁੰਮ ਕੇ,


  ਲੰਘੇ ਵੰਡਦੀ ਸੁਗੰਧੀਆਂ ਹਵਾ,

  ਧਰ ਝੂਮਦੀ, ਤੇ ਹੱਸਦਾ ਖੁਦਾ |

 

ਬੂਟਿਆਂ ਦੇ ਲੱਕਾਂ ਨੂੰ ਕਲਾਵੇ ਭਰਦੀ,

ਫੁੱਲਾਂ ਦੀਆਂ ਮਹਿਕਾਂ ਦੇ ਹਾਵੇ ਮਰਦੀ,

ਰੁਮਕੇ ਸਹਿਜ, ਕਦੇ ਜਾਵੇ ਸ਼ੂਕਦੀ,

ਰੁੱਖਾਂ ਦੀਆਂ ਖੋਖਰਾਂ 'ਚ ਰਾਗ ਫੂਕਦੀ,

ਧੁੱਪ-ਲੂਸੇ ਬਿਰਛਾਂ 'ਚ ਜਾਨ ਆ ਗਈ,

ਮੁੜ ਕੇ ਗੁਆਚੀ ਆਭਾ, ਸ਼ਾਨ ਆ ਗਈ,


ਵਗੇ ਬਣ ਸਿਲ੍ਹੀ ਪੁਰੇ ਦੀ ਹਵਾ,

ਧਰ ਮਉਲਦੀ, ਤੇ ਹੱਸਦਾ ਖੁਦਾ |

 

ਰੱਬ ਦੀ ਬਖ਼ਸ਼ ਨਾਲ ਰੱਖਦੀ ਈਮਾਨ,

ਤਾਹੀਂ ਇਦ੍ਹੇ ਦਮ ਤੇ ਜਿਉਂਦਾ ਏ ਜਹਾਨ,

ਸੁੱਖਾਂ ਦੀ ਮਰੀਚਿਕਾ ਦੇ ਪਿੱਛੇ ਦੌੜ ਨਾ,

ਕਰ ਧਰਤੀ ਦਾ ਰੂਪ ਤੇ ਸ਼ਿੰਗਾਰ ਚੌੜ ਨਾ,

ਰੁੱਖ ਤੇ ਮਨੁੱਖ ਜਿਵੇਂ ਨਹੁੰ ਅਤੇ ਮਾਸ,

ਇੱਕ ਕਲਬੂਤ, ਦੂਜਾ ਚੱਲਦੇ ਸੁਆਸ,


ਰੱਖੋ ਸਾਂਭ, ਸੁੱਚੀ ਰੱਬ ਦੀ ਦੁਆ,

ਧਰ ਰੋਵੇ ਨਾ, ਤੇ ਨੱਚੇ ਨਾ ਕਜ਼ਾ |

 

ਜਗਜੀਤ ਸਿੰਘ ਜੱਗੀ



ਨੋਟ:

ਸਿਤਾਰੇ ਜੜੀ ਸਿਰ 'ਤੇ ਚੁੰਨੀ ਅੰਬਰੀ = ਤਾਰਿਆਂ ਜੜੀ ਨੀਲੇ ਆਕਾਸ਼ ਦੀ ਚੁੰਨੀ; ਇਲਾਹੀ ਉਦ੍ਹਾ ਰੂਪ = ਹਵਾ ਦਾ ਰੂਪ ਰੱਬ ਵਰਗਾ ਹੈ, ਜਿਸਨੂੰ ਵੇਖਿਆ ਭਾਵੇਂ ਨਹੀਂ ਜਾ ਸਕਦਾ ਪਰ ਮਹਿਸੂਸ ਕੀਤਾ ਜਾ ਸਕਦਾ ਹੈ; ਖੁਸ਼ਬੋ ਸੰਦਲੀ = It (fresh and clean air) smells like sandal wood - ਭਾਵ, ਚੰਦਨ ਜਿਹੀ ਭਿੰਨੀ ਭਿੰਨੀ ਖ਼ੁਸ਼ਬੋ; ਧਰ ਝੂਮਦੀ, ਤੇ ਹੱਸਦਾ ਖੁਦਾਧਰਤੀ ਖੁਸ਼ੀ ਨਾਲ ਝੂਮਦੀ ਹੈ ਅਤੇ ਕਾਦਰ ਵੀ ਪ੍ਰਸੰਨ ਹੁੰਦਾ ਹੈ; ਰੁਮਕੇ ਸਹਿਜ, ਕਦੇ ਜਾਵੇ ਸ਼ੂਕਦੀ = ਹਵਾ ਕਦੇ ਹੌਲੀ ਹੌਲੀ ਰੁਮਕਦੀ (ਚਲਦੀ) ਹੈ, ਤੇ ਕਦੇ ਬੜੇ ਤੀਬਰ ਵੇਗ ਨਾਲ ਸ਼ਾਂ-ਸ਼ਾਂ ਦੀ ਆਵਾਜ਼ ਕਰਦੀ ਜਾਂਦੀ ਹੈ; ਖੋਖਰਾਂ 'ਚ ਰਾਗ ਫੂਕਦੀ = ਤੇਜ ਵਗਦੀ ਹਵਾ ਰੁੱਖਾਂ ਦੇ ਤਣਿਆਂ ਵਿਚ ਬਣੇ ਹੋਏ ਖੋਖਰਾਂ (cavities, ਖੱਡਿਆਂ) ਵਿਚ ਦੀ ਸੀਟੀ ਜਾਂ ਘੁੱਗੂ ਵਰਗੀ ਡਰਾਵਣੀ ਆਵਾਜ਼ ਕੱਢਦੀ ਜਾਂਦੀ ਹੈ; ਧਰ ਮਉਲਦੀ = ਧਰਤੀ ਹਰੀ ਭਰੀ ਹੋ ਉੱਠਦੀ ਹੈ, it flourishes; ਰੁੱਖ ਤੇ ਮਨੁੱਖ ਜਿਵੇਂ ਨਹੁੰ ਅਤੇ ਮਾਸ = ਭਾਵ ਰੁੱਖਾਂ ਅਤੇ ਮਨੁੱਖਾਂ ਵਿਚ ਡੂੰਘੀ ਸਾਂਝ ਅਤੇ ਸੰਬੰਧ ਹੈ; ਸੁੱਖਾਂ ਦੀ ਮਰੀਚਿਕਾ (mirage) ਦੇ ਪਿੱਛੇ ਦੌੜ ਨਾ = ਤਥਾਕਥਿਤ ਪ੍ਰਗਤੀ ਵਿਚ ਸੁੱਖ ਨਾਮਕ ਭੁਲੇਖੇ ਪਿੱਛੇ ਨਾ ਲੱਗ; ਕਰ...ਚੌੜ ਨਾ = ਖ਼ਰਾਬ ਨਾ ਕਰ; ਕਲਬੂਤ = ਸ਼ਰੀਰ, ਭਾਵ ਮਨੁੱਖ ਸ਼ਰੀਰ ਦੀ ਤਰਾਂ ਹੈ; ਦੂਜਾ ਚੱਲਦੇ ਸੁਆਸ = the others (trees) are essentially our breaths, or nature’s lungs, ਕਹਿਣ ਦਾ ਭਾਵ ਕਿ ਰੁੱਖ ਚਲਦੇ ਸੁਆਸਾਂ ਦੀ ਨਿਆਈਂ ਹਨ; ਸੁੱਚੀ ਰੱਬ ਦੀ ਦੁਆ = ਸਾਫ਼ ਹਵਾ ਜੋ ਰੱਬ ਦੀ ਅਣਮੁੱਲੀ ਦੇਣ ਹੈ; ਧਰ ਰੋਵੇ ਨਾ (ਧਰਤੀ ਪ੍ਰਦੂਸ਼ਣ ਕਰਕੇ ਕਸ਼ਟ ਨਾ ਝੱਲੇ), ਤੇ ਨੱਚੇ ਨਾ ਕਜ਼ਾ (ਅਤੇ pollution ਦੇ ਜਾਨ-ਲੇਵਾ ਪ੍ਰਭਾਵ ਨਾਲ ਮੌਤ ਦਾ ਨਾਚ ਨਾ ਹੋਵੇ)|

ਨੋਟ:
ਸਿਤਾਰੇ ਜੜੀ ਸਿਰ ਤੇ ਚੁੰਨੀ ਅੰਬਰੀ = ਤਾਰਿਆਂ ਜੜੀ ਨੀਲੇ ਆਕਾਸ਼ ਦੀ ਚੁੰਨੀ; ਇਲਾਹੀ ਉਦ੍ਹਾ ਰੂਪ = ਹਵਾ ਦਾ ਰੂਪ ਰੱਬ ਵਰਗਾ ਹੈ, ਜਿਸਨੂੰ ਵੇਖਿਆ ਭਾਵੇਂ ਨਹੀਂ ਜਾ ਸਕਦਾ ਪਰ ਮਹਿਸੂਸ ਕੀਤਾ ਜਾ ਸਕਦਾ ਹੈ; ਰੁਮਕੇ ਸਹਿਜ, ਕਦੇ ਜਾਵੇ ਸ਼ੂਕਦੀ = ਹਵਾ ਕਦੇ ਹੌਲੀ ਹੌਲੀ ਰੁਮਕਦੀ ਹੈ, ਤੇ ਕਦੇ ਬੜੇ ਤੀਬਰ ਵੇਗ ਨਾਲ ਸ਼ਾਂ-ਸ਼ਾਂ ਦੀ ਆਵਾਜ਼ ਕਰਦੀ ਜਾਂਦੀ ਹੈ; ਖੋਖਰਾਂ 'ਚ ਰਾਗ ਫੂਕਦੀ = ਤੇਜ ਵਗਦੀ ਹਵਾ ਰੁੱਖਾਂ ਦੇ ਤਣਿਆਂ ਵਿਚ ਬਣੇ ਹੋਏ ਖੋਖਰਾਂ (cavities, ਖੱਡਿਆਂ) ਵਿਚ ਦੀ ਸੀਟੀ ਜਾਂ ਘੁੱਗੂ ਵਰਗੀ ਡਰਾਵਣੀ ਆਵਾਜ਼ ਕੱਢਦੀ ਜਾਂਦੀ ਹੈ; ਧਰ ਮਉਲਦੀ = ਧਰਤੀ ਹਰੀ ਭਰੀ ਹੋ ਉੱਠਦੀ ਹੈ; ਰੁੱਖ ਤੇ ਮਨੁੱਖ ਜਿਵੇਂ ਨਹੁੰ ਅਤੇ ਮਾਸ = ਭਾਵ ਰੁੱਖਾਂ ਅਤੇ ਮਨੁੱਖਾਂ ਵਿਚ ਡੂੰਘੀ ਸਾਂਝ ਅਤੇ ਸੰਬੰਧ ਹੈ; ਸੁੱਖਾਂ ਦੀ ਮਰੀਚਿਕਾ ਦੇ ਪਿੱਛੇ ਦੌੜ ਨਾ = ਤਥਾਕਥਿਤ ਪ੍ਰਗਤੀ ਵਿਚ ਸੁੱਖ ਨਾਮਕ ਭੁਲੇਖੇ ਪਿੱਛੇ ਨਾ ਲੱਗ; ਕਰ...ਚੌੜ ਨਾ = ਖ਼ਰਾਬ ਨਾ ਕਰ; ਕਲਬੂਤ = ਸ਼ਰੀਰ, ਭਾਵ ਮਨੁੱਖ ਸ਼ਰੀਰ ਦੀ ਤਰਾਂ ਹੈ; ਦੂਜਾ ਚੱਲਦੇ ਸੁਆਸ = the others (trees) are essentially our breaths, or nature’s lungs, ਕਹਿਣ ਦਾ ਭਾਵ ਕਿ ਰੁੱਖ ਚਲਦੇ ਸੁਆਸਾਂ ਦੀ ਨਿਆਈਂ ਹਨ; ਸੁੱਚੀ ਰੱਬ ਦੀ ਦੁਆ = ਸਾਫ਼ ਹਵਾ ਜੋ ਰੱਬ ਦੀ ਅਣਮੁੱਲੀ ਦੇਣ ਹੈ; ਧਰ ਰੋਵੇ ਨਾ (ਧਰਤੀ ਪ੍ਰਦੂਸ਼ਣ ਕਰਕੇ ਕਸ਼ਟ ਨਾ ਝੱਲੇ), ਤੇ ਨੱਚੇ ਨਾ ਕਜ਼ਾ (ਅਤੇ ਮੌਤ ਦਾ ਨਾਚ ਨਾ ਹੋਵੇ)|



 

25 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's a precious poetry,............marvalous,...........lyrics are so fantastic,..........written so well sir g,............amazing,...........rooh khush ho gayi aap g di kavita parh ke,.............bohat hi behtreen harf likhe haan,...........a poetry with a wonderful meaning in itself,............as a reader i m so glad to read it again and again,............God Bless u sir g........Duawaan

27 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਖੁਸ਼ਆਮਦੀਦ ਸੁਖਪਾਲ ਬਾਈ ਜੀ,
ਆਪ ਨੇ ਕਿਰਤ ਲਈ ਸਮਾਂ ਹੀ ਨਹੀਂ ਕੱਢਿਆ, ਬਲਕਿ ਇਸਨੂੰ ਹਮੇਸ਼ਾ ਦੀ ਤਰਾਂ ਦਿਲ ਖੋਲ੍ਹ ਕੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਨਾਲ ਵੀ ਨਵਾਜ਼ਿਆ ਹੈ | ਇਸ ਸਭ ਲਈ ਬਹੁਤ ਬਹੁਤ ਧੰਨਵਾਦ |
ਹਮੇਸ਼ਾ ਇਸੇ ਤਰਾਂ ਪੜ੍ਹਦੇ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਹੱਸਦੇ ਵੱਸਦੇ ਰਹੋ |   

ਖੁਸ਼ਾਮਦੀਦ ਸੁਖਪਾਲ ਬਾਈ ਜੀ,


ਆਪ ਨੇ ਕਿਰਤ ਲਈ ਸਮਾਂ ਹੀ ਨਹੀਂ ਕੱਢਿਆ, ਬਲਕਿ ਇਸਨੂੰ ਹਮੇਸ਼ਾ ਦੀ ਤਰਾਂ ਦਿਲ ਖੋਲ੍ਹ ਕੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਨਾਲ ਵੀ ਨਵਾਜ਼ਿਆ ਹੈ | ਇਸ ਸਭ ਲਈ ਬਹੁਤ ਬਹੁਤ ਧੰਨਵਾਦ |


ਹਮੇਸ਼ਾ ਇਸੇ ਤਰਾਂ ਪੜ੍ਹਦੇ ਲਿਖਦੇ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |


ਹੱਸਦੇ ਵੱਸਦੇ ਰਹੋ |   


28 Oct 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਬਹੁਤ ਹੀ ਖੂਬ ਜਗਜੀਤ ਸਿੰਘ ਜੀ
ਤੁਹਾਡੇਆਂ ਖਿਆਲਾ ਨੇ ਇਸ ਕਿਰਤ ਵਿਚ ਜਾਨ ਫੂਕ ਦਿੱਤੀ ਹੈ
ਗੱਲਾਂ ਵਿਚ ਡਾਢਾ ਅਸਰ ਐ

ਤੇ ਕੁੱਜ ਗੱਲਾਂ ਨੂੰ ਵਿਸਤਾਰ ਨਾਲ ਦੱਸਣ ਲਯੀ ਬੋਹਤ ਬੋਹਤ ਧੰਨਵਾਦ ਜੀ...
ਸਮ੍ਜਣ ਵਿਚ ਬੋਹਤ ਆਸਾਨੀ ਹੋਈ ਜੀ |

30 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੰਡੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਇਸ ਨਿੱਕੀ ਜਿਹੀ ਕਿਰਤ ਨੂੰ ਨਵਾਜਿਆ ਹੈ |
ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਅਤੇ ਪੜ੍ਹਦੇ ਰਹੋ ਤਵੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ |
ਜਿਉਂਦੇ ਵੱਸਦੇ ਰਹੋ |  

ਜੰਡੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਇਸ ਨਿੱਕੀ ਜਿਹੀ ਕਿਰਤ ਨੂੰ ਨਵਾਜਿਆ ਹੈ |


ਇਸੇ ਤਰਾਂ ਸੋਹਣਾ ਸੋਹਣਾ ਲਿਖਦੇ,  ਪੜ੍ਹਦੇ ਰਹੋ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ |


ਜਿਉਂਦੇ ਵੱਸਦੇ ਰਹੋ |  

 

27 Nov 2017

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਕਲਾਤਮਕ .. ਬਹੁਤ ਹੀ ਸੋਹਣਾ ਲਿਖਿਆ ਸਰ ....
ਤੇ ਸਭ ਤੋਂ ਵਧੀਆ ਗੱਲ ਤੁਸੀਂ ਜੋ ਹੇਠਾਂ ਸ਼ਬਦਾਂ ਦਾ ਅਰਥ ਦੱਸ ਦਿੰਦੇ ਹੋ .. ਉਹ ਸਾਡੇ ਵਰਗਿਆਂ ਦੀ ਬੜੀ ਵੱਡੀ ਮਦਦ ਹੋ ਜਾਂਦੀ ...  :)

ਕਲਾਤਮਕ .. ਬਹੁਤ ਹੀ ਸੋਹਣਾ ਲਿਖਿਆ ਸਰ ....

 

ਤੇ ਸਭ ਤੋਂ ਵਧੀਆ ਗੱਲ ਤੁਸੀਂ ਜੋ ਹੇਠਾਂ ਸ਼ਬਦਾਂ ਦਾ ਅਰਥ ਦੱਸ ਦਿੰਦੇ ਹੋ .. ਉਹ ਸਾਡੇ ਵਰਗਿਆਂ ਦੀ ਬੜੀ ਵੱਡੀ ਮਦਦ ਹੋ ਜਾਂਦੀ ...  :)

 

Its really great to have you here.

 

28 Nov 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਅਮੀਂ ਬਾਈ, ਸਾਡੇ ਧੰਨਭਾਗ !

 

ਮਹਾਪੁਰਸ਼ਾਂ ਦਾ ਜੋਗੀ ਫੇਰਾ ਲੱਗ ਜਾਂਦਾ ਫ਼ੋਰਮ ਤੇ | ਬਹੁਤ ਖੁਸ਼ੀ ਹੁੰਦੀ ਹੈ ਇਹ ਵੇਖ ਕੇ ਕਿ ਸਿਰਫ ਰੁੱਖ ਲਗਾਉਣ ਤੱਕ ਹੀ ਸੀਮਤ ਨਹੀਂ ਹੋ ਤੁਸੀਂ - ਤੁਹਾਡਾ ਗੇੜਾ ਲੱਗਣ ਨਾਲ ਇਸ ਸੋਹਣੇ ਸੱਚ ਦੀ ਪ੍ਰੌੜਤਾ ਹੋ ਜਾਂਦੀ ਆ ਬਈ ਬੂਟਾ ਲਾਕੇ ਭੁੱਲਣ ਵਾਲੀ ਕੋਈ ਗੱਲ ਨੀ ਹੈ | ਬਲਕਿ ਤੁਸੀਂ ਦੌਰੇ ਦੇ ਦੌਰਾਨ ਫਲਦੀ ਫੁਲਦੀ ਬਗੀਚੀ ਦੀ ਖਬਰ ਲੈ ਜਾਂਦੇ ਹੋ; ਅਤੇ ਲੰਘਦੇ ਲੰਘਦੇ ਕਿਰਤਾਂ ਤੇ ਵੀ ਬਣਦੀ ਤਣਦੀ ਨਜ਼ਰਸਾਨੀ ਕਰ ਜਾਂਦੇ ਹੋ | ਬਹੁਤ ਸੋਹਣੀ ਫੀਲਿੰਗ ਆਉਂਦੀ ਆ |

 

ਇਕ ਵਾਰ ਫਿਰ ਧੰਨਵਾਦ ਅਤੇ ਜੀ ਆਇਆਂ ਨੂੰ |

 

ਰਾਜ਼ੀ ਰਹੋ | ਹੱਸਦੇ ਵੱਸਦੇ ਰਹੋ |

11 Jan 2018

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਵੀਰ ਜੀ ਬਹੁਤ ਹੀ ਅਨੰਦਮਈ ਕਵਿਤਾ ਹੈ ਪੜ੍ਹ ਕੇ ਹਲੂਣਾ ਜਿਹਾ ਆਉਦਾਂ ਏ ਕਿ ਕਿਉ ਅਸੀ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਦੇ ਹਾਂ।
12 Jan 2018

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨਦੀਪ ਬਾਈ ਮੈਂ ਅੱਜਤੱਕ ਐਨਾ ਅਲੱਗ ਅਤੇ ਵਿੱਲਖਣ ਕਮੈਂਟ ਨਹੀਂ ਪੜ੍ਹਿਆ - 
'ਪੜ੍ਹ ਕੇ ਹਲੂਣਾ ਜਿਹਾ ਆਉਦਾਂ ਏ'; 
'ਕਿਉ ਅਸੀ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਦੇ ਹਾਂ?' 
ਬਸ ਇਹੀ ਤਾਂ ਲਿਖਣ ਦਾ ਕਾਰਨ ਹੈ ਕਿ ਜੋ ਰੁੱਖ ਸਾਥੋਂ ਕੁਝ ਨਹੀਂ ਮੰਗਦੇ...ਬਸ ਦਿੰਦੇ ਹੀ ਦਿੰਦੇ ਹਨ...ਪ੍ਰਾਣ ਵਾਯੂ ਦੇ ਕੇ ਸਾਨੂੰ ਜੀਵਨ ਬਖਸ਼ਦੇ ਹਨ...
ਅਸੀਂ ਉਨ੍ਹਾਂ ਨੂੰ ਕਿਉਂ ਨਹੀਂ ਜੀਣ ਅਤੇ ਫਲਣ ਫੁੱਲਣ ਦਿੰਦੇ ? 
ਕੀਹ ਸਾਡਾ ਸਹਿਹੋਂਦ ਚੱਜ ਇੰਨਾ ਨੀਵਾਂ ਹੋ ਗਿਆ ਹੈ ?
ਰੱਬ ਸਾਨੂ ਸੁਮੱਤ ਬਖਸ਼ੇ ! 
ਜਿਉਂਦੇ ਵੱਸਦੇ ਰਹੋ; ਰੱਬ ਰਾਖਾ !  

ਗਗਨਦੀਪ ਬਾਈ, ਮੈਂ ਅੱਜਤੱਕ ਐਨਾ ਅਲੱਗ ਅਤੇ ਵਿੱਲਖਣ ਕਮੈਂਟ ਨਹੀਂ ਪੜ੍ਹਿਆ - 


'ਪੜ੍ਹ ਕੇ ਹਲੂਣਾ ਜਿਹਾ ਆਉਦਾਂ ਏ'; 

'ਕਿਉ ਅਸੀ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਦੇ ਹਾਂ?' 


ਬਸ ਇਹੀ ਤਾਂ ਲਿਖਣ ਦਾ ਕਾਰਨ ਹੈ ਕਿ ਜੋ ਰੁੱਖ ਸਾਥੋਂ ਕੁਝ ਨਹੀਂ ਮੰਗਦੇ...ਬਸ ਦਿੰਦੇ ਹੀ ਦਿੰਦੇ ਹਨ...ਪ੍ਰਾਣ ਵਾਯੂ ਦੇ ਕੇ ਸਾਨੂੰ ਜੀਵਨ ਬਖਸ਼ਦੇ ਹਨ...

ਅਸੀਂ ਉਨ੍ਹਾਂ ਨੂੰ ਕਿਉਂ ਨਹੀਂ ਜੀਣ ਅਤੇ ਫਲਣ ਫੁੱਲਣ ਦਿੰਦੇ ? 


ਕੀਹ ਸਾਡਾ ਸਹਿਹੋਂਦ ਚੱਜ ਇੰਨਾ ਨੀਵਾਂ ਹੋ ਗਿਆ ਹੈ ?

 

ਰੱਬ ਸਾਨੂ ਸੁਮੱਤ ਬਖਸ਼ੇ !


ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ !  


ਜਿਉਂਦੇ ਵੱਸਦੇ ਰਹੋ; ਰੱਬ ਰਾਖਾ !  

 

12 Jan 2018

Reply