|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹੀਰ ਰਾਂਝਾ .. ਇੱਕ ਵਖਰਾ ਨਜ਼ਰੀਆ .. |
*ਰਾਂਝਾ ਆਖਦਾ ਹੀਰੇ ਰਹਿਮ ਕਰ ਏਨੀ ਪਥਰ ਦਿਲ ਕਾਹਤੋਂ ਬਣੀ ਹੋਈ ਏਂ ਤਖ਼ਤ ਹਜਾਰੇ ਦੇ ਲਾਡਲੇ ਪੁੱਤ ਉੱਪਰ ਕਿਓਂ ਮੌਤ ਬਣ ਕੇ ਤੂ ਤਣੀ ਹੋਈ ਏਂ..
*ਹੀਰ ਆਖਦੀ ਕਿਹੜੀ ਤੂੰ ਗੱਲ ਕਰੇਂ .. ਕਿਓ ਮੈਨੂੰ ਤਾਹਨੇ ਮਾਰਨਾ ਏਂ ਇਹ ਤਾਂ ਡਾਹਢੇ ਦੀਯਾਂ ਸਬ ਲਿਖੀਆਂ ਨੇ. ਅਸੀਂ ਸੱਤ ਬਚਨ ਆਖ ਸਾਰਨਾ ਏ
*ਕੀਤਾ ਮਜਨੂੰ ਮੈਨੂ, ਤੂੰ ਬਣੀ ਲਾ-ਇਲਾ ਤੇਰੇ ਵਿਚੋਂ ਖੁਦਾ ਦਾ ਦੀਦਾਰ ਹੋਵੇ ਓਹਨੇ ਕੀ ਲੈਣਾ ਮੰਦਰਾਂ ਮਸੀਤਾਂ ਤੋ ਜੀਹਦਾ ਰੱਬ ਹੀ ਆਪ ਦਿਲਦਾਰ ਹੋਵੇ
*ਨਾ.. ਨਾ ਆਖ ਰਾਂਝਾ ਖੁਦਾ ਮੈਨੂ ਕ੍ਯੀ ਕੀਤੇ ਹੋਏ ਨੇ ਪਾਪ ਮੈਂ ਜਦ ਤੂੰ ਸੈਂ ਜੰਡ ਥੱਲੇ ਸੌਂ ਚਲਿਆ ਤੇਰੇ ਤੀਰ ਤੋੜੇ ਸੀ ਆਪ ਮੈਂ ਆਪ ਤਰਕਸ਼ ਜੰਡ ਤੇ ਟੰਗਿਆ ਸੀ ਜਦ ਸੁਣੀ ਸੀ ਘੋੜਿਆਂ ਦੀ ਚਾਪ ਮੈਂ, ਧਰਤ ਮਰਨ ਲਈ ਨਾ ਥਾਂ ਦਿੰਦੀ ਨਾ ਅਸਮਾਨ ਹੀ ਸਿਰ ਤੋਂ ਉਠਦਾ ਏ.. ਕੇਹੜੇ ਖੂਹ ਚ ਜਾ ਕੇ ਛਾਲ ਮਾਰਾਂ, ਛਡ ਚੱਲੀ ਸੀ ਬੇਵਫਾਈ ਦੀ ਛਾਪ ਮੈਂ!
*ਨਾ ਹੀਰੇ ਮੇਰੀਏ ਨਾ ਕਹਿਰ ਕਮਾ ਮੇਰੇ ਖੁਦਾ ਤੇ ਨਾ ਤੂੰ ਤੋਹਮਤ ਲਾ ਮੇਰੀ ਖਾਤਰ ਤੂੰ ਕਚੇ ਨੂੰ ਝਨਾਂ ਚ ਰੋੜਿਆ ਤੂੰ ਤੀਰ ਨਹੀਂ ਮੇਰਾ ਮਾਣ ਸੀ ਤੋੜਿਆ.. ਅੰਤ ਅੱਤ ਦਾ ਹੁੰਦਾ ਮੌਤ ਸਦਾ ਤੂੰ ਤਾਂ ਅੱਤ ਤੋਂ ਸੀ ਹੀਰੇ ਮੈਨੂ ਮੋੜਿਆ.. ਇਹ ਤਾਂ ਹੋਣੀ ਸੀ ਜੋ ਹੋਣੋਂ ਕਦੇ ਨਾ ਟਲ ਸਕਦੀ ਮੇਰੇ ਮਾਣ ਦਾ ਹੋਣਾ ਸੀ ਅੰਤ ਇਹੀ.. ਅਖੀਰ ਰੂਹ ਪਰਮਾਤਮ ਚ ਰਲ ਸਕਦੀ..
*ਮੇਰੀ ਭਟਕਣ ਦਾ ਨਾ ਕੋਈ ਅੰਤ ਹੋਇਆ
ਅੰਤ ਹੋਇਆ ਸਦਾ ਮੇਰੀ ਖੁਦ ਦਾ ਏ ਭਟਕਣ ਓਹੀ ਰਹੀ ਹਰ ਜਨਮ ਵਿਚ, ਫਰਕ ਪਿਆ ਸਿਰਫ ਮੇਰੇ ਬੁੱਤ ਦਾ ਏ.. ਕਿਤੇ ਸੱਸੀ ਥਲਾਂ ਚ ਸੜ ਚੱਲੀ ਕਿਤੇ ਤੀਰ ਤੋੜਤੇ ਸਾਹਿਬਾ ਨੇ . ਕਿਤੇ ਸੋਹਨੀ ਝਨਾ ਵਿਚ ਡੁੱਬ ਚੱਲੀ ਕਿਤੇ ਖੁਦ ਨੂੰ ਮੁਕਾ ਲਿਆ ਲੈਲਾ ਨੇ .. ਹਰ ਜਨਮ ਚ ਮੈਨੂ ਇਸ਼ਕ਼ ਹੋਇਆ ਹਰ ਜਨਮ ਚ ਵੰਝਲੀ ਤੇਰੀ ਸੁਣਦੀ ਰਹੀ.. ਇਸ ਦੁਨਿਆ ਤੇ ਹੋਏ ਭਾਵੇਂ ਲਖ ਕੈਦੋਂ , ਤੇਰੀ ਖਾਤਰ ਮੈਂ ਸਬ ਨੂੰ ਜਰਦੀ ਰਹੀ.. ਮੁੜ ਜਨਮ ਲੈਣਾ ਹੈ ਤੇਰੀ ਖਾਤਰ ਇਹੀ ਸੋਚ ਸੱਜਨ ਮੈਂ ਮਰਦੀ ਰਹੀ ..ਮੈਂ ਮਰਦੀ ਰਹੀ..!
|
|
10 Jul 2011
|
|
|
|
|
|
|
Vakhri kism da heer ranjha pesh kita
very good
|
|
10 Jul 2011
|
|
|
|
|
heer-ranjhe da nava roop ....... bahut khoob ji.......be continue...
|
|
10 Jul 2011
|
|
|
|
|
|
|
|
|
ਵਾਹ ਜੀ ਵਾਹ ,,,,,,,,,,,,ਕਮਾਲ ਕਰਤੀ ਲਿਖਣ ਵਾਲੀ ਤਾਂ ,,,ਜਿਓੰਦੇ ਵਸਦੇ ਰਹੋ ,,,
|
|
11 Jul 2011
|
|
|
|
|
Bahut Sohna hai jee....Share karan layi DHAMWAAD ae Cheema Jee....!!
|
|
11 Jul 2011
|
|
|
|
|
bful.. eh tuhadi khud di rachna...
kaabil-e-tareef hai....
thanks for sharing....!!
|
|
12 Jul 2011
|
|
|
|
|
|
|
|
|
|
 |
 |
 |
|
|
|