Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਸ਼ੋਹਦੀ ਇਸਤਰੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਇੱਕ ਸ਼ੋਹਦੀ ਇਸਤਰੀ

In the spirit of ਬਾਗੀ ਬੱਤੀ, here is a mini kahani

 

do give me your thoughts...

 

 "ਚੂਰੀਏ, ਕੀ ਕਰਦੀ ਏ?"
ਉਸਦੀ ਆਵਾਜ ਅਖ਼ਬਾਰ ਦੇ ਪਿੱਛੋਂ ਆਈ, ਮੇਰੇ ਕੰਨਾਂ ਨੂੰ ਛਾਂਟਾ ਮਾਰਨ। ਬਾਥਰੂਮ ਦੇ ਸ਼ੀਸ਼ੇ ਵਿੱਚੋਂ ਮੈਨੂ  ਦਿਸਦਾ ਸੀ, ਬੈਠਕ ਵਿੱਚ ਅਖ਼ਬਾਰ ਦੇ ਓਲ੍ਹੇ; ਮੁੱਖ ਸਿਗਰਟ ਦੇ ਧੂੰਆਂ ਵਿੱਚ ਗੁੰਮਿਆਂ। ਜੱਟ ਆਪਣੇ ਸਿੰਘਾਸਣ ਉੱਤੇ ਬੈਠਾ ਸੀ। ਉਸਦੀ ਜੱਟੀ ਘਰ,ਬੇਖਬਰ। ਓਹ ਮੇਰੇ ਘਰ ਸੀ, ਪਰ ਫਿਰ ਵੀ ਰਾਜ ਕਰਦਾ, ਜਿੱਦਾਂ ਉਸਦੀ ਹੀ ਰਿਹਾਇਸ਼ ਸੀ!

ਮੈਂ ਆਪਣੇ ਚੇਹਰੇ ਵੱਲ ਤੱਕਿਆ; ਮੂੰਹ ਇੱਕ ਪਾਸੋਂ ਨੀਲਾ ਸੀ, ਅੱਖ ਲਾਲ, ਬੁੱਲ੍ਹ ਕਾਲੇ ਅਤੇ ਨੱਕ ਵਿੱਚੋਂ ਰੱਤ ਠੋਡੀ ਵੱਲ ਰਾਹ ਬਣਾਉਂਦੀ ਸੀ। ਜਿੱਦਾਂ ਪਾਣੀ ਦੇ ਲਹਿਰ ਨੇ ਚਟਾਨ ਨੂੰ ਢਾਹ ਦਿੱਤਾ, ਉਸ ਤਰ੍ਹਾਂ ਮੂੰਹ ਦਾ ਹਾਲ ਸੀ। ਜੱਟ ਦੀ ਕੀ ਗਲਤੀ ਸੀ? ਉਸਦਾ ਤਾਂ ਹੱਕ ਹੈਂ, ਰੱਬ ਦੇ ਅਸੂਲ ਨੇ, ਹੈ ਨਾ? ਰੱਬ ਨੇ, ਸਮਾਜ ਨੇ, ਮਾਂ ਨੇ ਬੇਵਫ਼ਾਈ ਮੇਰੇ ਨਾਲ ਕੀਤਾ।  ਇਸ ਔਕਾਤ ਵਿੱਚ ਕਿਓਂ ਮੇਰਾ ਜਨਮ ਹੋਇਆ? ਮੈਨੂ ਕਿਓਂ ਨਹੀਂ ਮਰਦ ਬਣਾਇਆ? ਬੱਸ ਅਨੰਦ ਲੈਣ ਲਈ ਮੇਰੇ ਕੋਲ ਹੀ ਆਓਂਦਾ, ਪਰ ਮੇਰੇ ਜਾਤ ਕਰਕੇ, ਮੇਰੇ ਲਿੰਗ  ਕਰਕੇ ਜਦ ਵੀ ਗੁਸਾ ਚੜ੍ਹਦਾ, ਆਪਣਾ ਹੱਕ ਸਮਝਦਾ ਹੱਥ ਪਾਈ ਕਰਨ। ਲੋਕਾਂ ਦੇ ਸਾਹਮਣੇ ਮੇਰੇ ਕੋਲ ਖੜ੍ਹਦਾ ਵੀ ਨਹੀਂ। ਘਰ ਵਾਲੀ ਨਾਲ ਕਿਵੇਂ ਹੈਂ?

" ਓਏ ਪਾਨੋ ਪੀਣ ਲਈ ਲਿਆ", ਜਿਵੇਂ ਕੁਝ ਹੋਇਆ ਨਹੀਂ, ਜਿਵੇਂ ਮੈਨੂ ਕੁਟਿਆ ਨਹੀਂ।  ਕਿਓਂ ਮੈਂ ਹੋਰ ਸਹਿਵਾ? ਮੈਂ ਸ਼ੀਸ਼ਾ ਖੋਲ੍ਹ ਦਿੱਤਾ ( ਅਲਮਾਰੀ ਦਾ ਤਾਕ ਸੀ); ਉਸਦੇ ਪਿੱਛੇ ਕਈ ਕੁਝ ਸੀ। ਇੱਕ ਕੰਘੀ, ਦੰਦਮਾਂਜਣਾ, ਪਾਊਡਰ ਅਤੇ ਸੁਰਖੀ। ਕਿਓਂ ਸਹਿਵਾ? ਇੰਨ੍ਹਾਂ ਦੇ ਪਿੱਛੇ ਕੈਂਚੀ ਲੁਕੀ ਸੀ; ਮੇਰੀਆਂ ਅੱਖਾਂ ਕੈਂਚੀ
ਦੀ ਨਜ਼ਰ ਨਾਲ ਮਿਲ ਗੀਆਂ। ਕੈਂਚੀ ਨੇ ਮੈਨੂੰ ਭਰਮਾਇਆ।  ਮੈਂ ਚੱਕ ਕੇ ਸ਼ੀਸ਼ਾ ਬੰਦ ਕਰ ਦਿੱਤਾ; ਉਸਦੇ ਪਾਰੇ ਕੱਚ ਵਿੱਚੋਂ ਧੂੰਆਂ ਪਿੱਛੇ ਅਸੁਰ ਅਖ਼ਬਾਰ ਪੜ੍ਹਦਾ ਦਿਸਦਾ ਸੀ। ਕੈਂਚੀ ਨੇ ਮੈਨੂੰ ਵੀਰਤਾ ਦਿੱਤਾ; ਘੁਸਰ-ਮੁਸਰ ਕੇ ਕਿਹਾ " ਤੂੰ ਵੀ ਇਨਸਾਨ ਹੋ, ਤੇਰੇ ਵੀ ਹੱਕ ਨੇ। ਤੇਰਾ ਘਰ ਹੈਂ। ਆਜਾ ਓਹਨੂੰ ਵੇਖਿਆਈਏ!"।

ਕੈਂਚੀ ਦੀ ਆਵਾਜ ਅਰੁਕ ਸੀ। "ਹੱਦ ਹੋ ਗਈ!"। ਕੈਂਚੀ ਫੜਕੇ, ਮੂੰਹ ਸਾਫ ਕਰਕੇ, ਘੁੰਮਕੇ ਬੋਲੀ " ਪਾਣੀ ਲਿਚਉਂਦੀ ਏ ਜੀ"। ਮੇਰੀ ਟੂਹੀ ਪਿੱਛੇ ਕੈਂਚੀ ਹਸਕੇ ਲਿਸ਼ਕੀ।

ਅਖ਼ਬਾਰ ਹੇਠਾ ਕੀਤਾ, " ਕਿਥੇ ਐ?", ਧੂੰਆਂ ਵਿੱਚੋ ਸ਼ਰਾਬ 'ਤੇ ਤਮਾਖੂ ਨੇ ਪੁੱਛ ਗਿੱਛ ਕੀਤਾ।ਕਿਓਂ ਮੈਂ ਹੋਰ ਸਹਿਵਾ? ਮੇਰੇ ਲਈ, ਇੱਕ ਸ਼ੋਹਦੀ ਇਸਤਰੀ, ਕੈਂਚੀ ਨੇ ਉੱਤਰ ਦੇ ਦਿੱਤਾ।

08 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

rupinder g lagda tusi vakhra sahitak roop kad he deina..........

 

kahani da visha bahut he parbhaavshaali hai....yan injh keh lao k asal zindgi de bahut najdeek wala........

 

jad eh mini kahani padni shuru kiti tan ajit kaur and amrita pritam damag ch ghera paun lagian............ajit kaur dian kahanian....naam c shayad.."faaltu aurat"......

par tusi ek baghi surr paida kar k sach much ek nava tajurba kita hai......

 

awesome..........

 

bus ek request hai k likhan samay ghatnavan and patran nu bahuta uljayea na karo......

 

tuhada nava sahitak roop yakeenan kamyab hai........

likhde rehna...

08 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob ji..!!!!!

 

sahi keha hardeep ji ne.. ke tusi lai e auna nvaaN roop...!!

 

09 Jul 2010

Reply