Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਹਿਸਾਬ ਲੈ ਲੈਣਗੇ

ਇਹ ਮੁੱਠੀ ਭਰ ਰਾਖ ਵਿੱਚ,
ਅੱਜੇ ਵੀ ਸੁੱਲਗਦੀ ਚੰਗਿਆੜੀ,
ਹਵਾ ਦੇ ਰੁਖ ਦੀ ਉਡੀਕ ਵਿੱਚ,
ਤਾਂਘਦੀ ਹੈ ਤੇਰੀ ਇੱਕ ਫੂਕ ਨੂੰ,
ਫੂਕ ਦੇਵੇਗੀ ਰਾਸਧਾਰੀਆਂ ਦਾ,
ਭਰਮ ਜਾਲ ਤੇ ਲੁੱਟ ਘਸੁੱਟ ਦੀ ਸਾਂਝ,
ਲੋੜ ਜਦ ਪਈ ਆਜ਼ਾਦ ਰਹਿਣ ਦੀ,
ਹਿਸਾਬ ਲੈ ਲੈਣਗੇ ਸਮਰੱਥ ਨੇ,
ਗਰਜ਼ ਤੇ ਲਾਲਚ ਕਰਕੇ,
ਬੇਵੱਸ ਨੇ ਵਿੱਸ ਘੋਲਦੇ ਲੋਕ,
ਮਹਿਸੂਸ ਤਾਂ ਕਰਦੇ ਨੇ,
ਅੱਜ ਨਹੀਂ ਤਾਂ ਕੱਲ ,
ਦੱਬੀ ਕੁਚਲੀ ਸੋਚ ਛੱਡ,

'ਮਚਣ ਦੀ ਬਸ ਲੋੜ ਹੈ,
ਭਸਮ ਕਰ ਦੇਣਗੇ ,
ਡਰਾਮੇ ਨਿਜ਼ਾਮ  ਨੂੰ...........

26 Aug 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਕੰਮਲ ਦੀ ਕਿਰਤ | ਕ੍ਰਾਂਤੀਕਾਰੀ ਸੋਚ ਨੂੰ ਦਿੱਤਾ ਕਾਵਿ ਰੂਪ |
ਇਕ ਨਿੱਕੀ ਜਿਹੀ ਬੇਨਤੀ ਚਿੰਗਾੜੀ = ਅਸਲ ਸ਼ਬਦ ਹੈ 'ਚਿਣਗ', 'ਚੰਗਿਆੜਾ',  ਕਾਵਿ ਵਿਚ 'ਚੰਗਿਆੜੀ' ਕੀਤਾ ਜਾ ਸਕਦਾ ਹੈ |
ਇਕ ਟਾਈਪ ਵਿਚ ਕਸਰ ਰਹਿ ਗਈ ਹੈ ਸ਼ਾਇਦ : ਫੂਕ 'ਦੀ' - ਜਾਂ, ਫੂਕ 'ਨੂੰ' ?
ਸੁਲਗਣ (ਸੁਲਗ ਤਾਂ ਪਹਿਲਾਂ ਹੀ ਰਹੀ ਹੈ), ਆਪ ਜੀ ਦਾ ਭਾਵ ਸ਼ਾਇਦ 'ਮਚਣ' ਤੋਂ ਸੀ ?
ਕਮੇਂਟ੍ਸ ਦਾ ਮੰਤਵ:  ਵਿਚਾਰਾਂ ਦੀ ਸਾਂਝ, ਅਤੇ ਕਾਵਿ ਵਿਚ ਪੜ੍ਹਦਿਆਂ ਕੋਈ ਨਜ਼ਰ ਚੜ੍ਹੀ ਅਸ਼ੁੱਧੀ ਦੇ ਬਾਰੇ ਧਿਆਨ ਦੁਆਉਣਾ  | 
ਗੁਸਤਾਖੀ, ਭੁੱਲ ਚੁੱਕ ਮਾਫ਼ |

ਸਿਆਸਤਦਾਨਾਂ ਦੀਆਂ ਹੋਛੀਆਂ ਹਰਕਤਾਂ ਪ੍ਰਤੀ ਆਮ ਜਨਤਾ ਦੀ ਮਨੋਸਥਿਤੀ ਅਤੇ ਸ਼ਕਤੀ ਨੂੰ ਦਿੱਤਾ ਸੁਚੱਜੇ ਢੰਗ ਨਾਲ ਕਾਵਿ ਰੂਪ | ਜੀਓ ਬਾਈ ਜੀ |

 

 

26 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਧੰਨਵਾਦ

26 Aug 2013

Reply