Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ

ਧਿਆਨ ਚੰਦ ਵਰਗੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ‘ਚ ਆਪਣਾ ਜੀਵਨ ਕੁਰਬਾਨ ਕਰ ਛੱਡਿਆ। ਉਨ੍ਹਾਂ ਦਾ ਜਜ਼ਬਾ-ਜਨੂੰਨ ਆਉਣ ਵਾਲੀ ਨਸਲ ਲਈ ਪ੍ਰੇਰਨਾਸ੍ਰੋਤ ਬਣੇ। ਭਾਰਤ ‘ਚ ਹਾਕੀ ਨੂੰ ਜੇ ਕੌਮੀ ਖੇਡ ਦਾ ਰੁਤਬਾ ਮਿਲਿਆ ਤਾਂ ਇਹ ਇਸ ‘ਤੇ ਕੋਈ ਅਹਿਸਾਨ ਨਹੀਂ, ਸਗੋਂ ਇਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹੀ ਇਸ ਸਭ ਕਾਸੇ ਦਾ ਆਧਾਰ ਹਨ। 3 ਦਸੰਬਰ 1979 ਦੀ ਇਕ ਸਵੇਰ। ਤੜਕੇ ਦੇ 4 ਵਜੇ ਇਕ 74 ਵਰ੍ਹਿਆਂ ਦਾ ਬਜ਼ੁਰਗ ‘ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ  ਸਾਇੰਸਿਜ਼ ਦਿੱਲੀ’ ਵਿਖੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਸੀ, ਕਿਸੇ ਨੂੰ ਕੀ ਪਤਾ, ਕਿਸੇ ਨੂੰ ਕੀ ਖਬਰ, ਦੇਸ਼ ਤਾਂ ਸੁੱਤਾ ਪਿਆ ਸੀ… ਤੇ ਫਿਰ ਕੁਝ ਸਮੇਂ ਬਾਅਦ ਇਸ ਬਜ਼ੁਰਗ ਦੇ ਮ੍ਰਿਤਕ ਸਰੀਰ ਨੂੰ ਆਪਣੇ ਜੱਦੀ ਪਿੰਡ ਤੇ ਘਰ ਲੈ ਜਾਣ ਲਈ ਇਕ ਸ਼ਖਸ ਦਿੱਲੀ ਦੀਆਂ ਸੜਕਾਂ ‘ਤੇ ਟੈਕਸੀ ਦੀ ਭਾਲ ਕਰਦਾ ਵੇਖਿਆ ਗਿਆ, ਜਿਸ ਦੀਆਂ ਅੱਖਾਂ ‘ਚ ਆਪਣੇ ‘ਬਾਊ ਜੀ’ ਲਈ ਹੰਝੂ ਸਨ ਪਰ ਉਹ ਬੇਵਸੀ ਦੇ ਆਲਮ ‘ਚ ਘਿਰਿਆ ਹੋਇਆ ਸੀ। ਆਖਿਰ ਕੌਣ ਸਨ ਇਹ ਪਿਓ ਤੇ ਪੁੱਤ, ਦੰਦਾਂ ਥੱਲੇ ਜੀਭ ਆ ਜਾਵੇਗੀ ਇਹ ਜਾਣ ਕੇ। ਇਕ ਸੀ ਭਾਰਤੀ ਖੇਡ ਜਗਤ ਦਾ ਪਿਤਾਮਾ ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਤੇ ਦੂਸਰਾ ਸੀ ਉਸ ਦਾ ਹਾਕੀ ਓਲੰਪੀਅਨ ਬੇਟਾ ਅਸ਼ੋਕ ਕੁਮਾਰ ਜਿਸ ਨੇ 1975 ਦਾ ਵਿਸ਼ਵ ਕੱਪ ਹਾਕੀ ਭਾਰਤ ਦੀ ਝੋਲੀ ‘ਚ ਪਵਾਉਣ ਲਈ ਜੇਤੂ ਗੋਲ ਦਾਗਿਆ ਸੀ। ਇਹ ਕੈਸਾ ਸਨਮਾਨ ਹੈ ਜੋ ਇਸ ਪਰਿਵਾਰ ਨੂੰ ਮਿਲਿਆ। ਤੁਸੀਂ ਭਾਰਤੀ ਹਾਕੀ ਦੀ ਡੁੱਬਣ ਦੀ ਗੱਲ ਕਰਦੇ ਹੋ, ਪਰ ਅਸੀਂ ਪੁੱਛਦੇ ਹਾਂ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਵਹਾ ਕੇ ਕਦੇ ਭਾਰਤੀ ਹਾਕੀ ਦਾ ਬੇੜਾ ਪਾਰ ਲਗਾਇਆ ਸੀ, ਅਸੀਂ ਉਨ੍ਹਾਂ ਦਾ ਕਦੇ ਹਾਲ ਪੁੱਛਿਆ। ਜਿਗਰ ਕੈਂਸਰ ਤੋਂ ਪੀੜਤ ਧਿਆਨ ਚੰਦ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੀ ਇਕ ਸਾਧਾਰਨ ਵਾਰਡ ‘ਚ ਦਾਖਲ ਹੋਣ ਤੋਂ  ਬਾਅਦ ਆਪਣੀ ਪਤਨੀ ਜਾਨਕੀ ਧਿਆਨ ਚੰਦ ਨੂੰ ਕਿਹਾ ਸੀ, ”ਜਦੋਂ ਮੈਂ ਮਰ ਜਾਵਾਂਗਾ ਤਾ ਪੂਰਾ ਵਿਸ਼ਵ ਸੋਗ ਮਨਾਏਗਾ ਪਰ ਭਾਰਤੀ ਨਹੀਂ, ਮੈਂ ਇਨ੍ਹਾਂ ਨੂੰ ਜਾਣਦਾ ਹਾਂ।” ਦੇਸ਼ ਦੀ ਇਸ ਮਹਾਨ ਖੇਡ ਹਸਤੀ ਨੂੰ ਇਕ ਸਾਧਾਰਨ ਵਾਰਡ ਹੀ ਕਿਉਂ ਨਸੀਬ ਹੋਈ, ਇਸ ‘ਸੋਨੇ ਦੀ ਚਿੜੀ’ ਕਹੇ ਜਾਣ ਵਾਲੇ ਭਾਰਤ ਦੇਸ਼ ‘ਚ ਆਪਣੇ ਲਿਵਰ ਕੈਂਸਰ ਦੇ ਇਲਾਜ ਲਈ, ਜਿਸ ਨੇ ਆਪਣੇ ਖੇਡ ਹੁਨਰ ਦੇ ਬਲਬੂਤੇ ਭਾਰਤੀ ਖੇਡ ਜਗਤ ਨੂੰ ਕਦੇ ਸੋਨੇ ਨਾਲ ਮਾਲੋਮਾਲ ਕਰ ਦਿੱਤਾ, ਐਸੀ ਸ਼ਖਸੀਅਤ ਲਈ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ।

ਜਨਾਬ ਇਹ ਧਿਆਨ ਚੰਦ ਦੀ ਨਹੀਂ ਹਾਕੀ ਦੀ ਵੀ ਵਿਡੰਬਨਾ ਹੈ। ਉਨ੍ਹਾਂ ਦੀ ਆਉਣ ਵਾਲੀ ਬਰਸੀ ਵੇਲੇ ਵੀ ਇਸ ਮਹਾਨ ਖਿਡਾਰੀ ਨੂੰ ਕਿਸੇ ਨੇ ਇਸ ਦੇਸ਼ ‘ਚ ਯਾਦ ਘੱਟ ਹੀ ਕਰਨੈ। 3 ਦਸੰਬਰ 2012 ਵਾਲੇ ਦਿਨ ਵੀ ਸਾਨੂੰ ਦੇਸ਼ ਦੇ ਕਿਸੇ ਪਾਸਿਓਂ ਕੋਈ ਐਸੀ ਖਬਰ ਘੱਟ ਹੀ ਮਿਲਣੀ ਕਿ ਕਿਸੇ ਨੇ ਮੇਜਰ ਧਿਆਨ ਚੰਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੋਣ, ਸ਼ਰਧਾਂਜਲੀ ਦਿੱਤੀ ਹੋਵੇ। ਹਾਕੀ ਦੀ ਮੁੜ ਸੁਰਜੀਤੀ ਦਾ ਪ੍ਰਣ ਲਿਆ ਹੋਵੇ। ਅਸੀਂ ਜਦੋਂ ਧਿਆਨ ਚੰਦ ਦੇ ਬੇਟੇ ਅਸ਼ੋਕ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕੀਤੀ ਇਸ ਸੰਦਰਭ ਤੋਂ ਤਾਂ ਉਨ੍ਹਾਂ ਕਿਹਾ ਕਿ ‘ਬਾਊ ਜੀ’ ਬਾਰੇ ਪ੍ਰਸ਼ੰਸਾ ਭਰਿਆ ਲੇਖ ਲਿਖਣ ਦੀ ਲੋੜ ਨਹੀਂ, ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਢਿੰਡੋਰਾ ਪਿੱਟਣ ਦੀ ਜ਼ਰੂਰਤ ਨਹੀਂ, ਇਥੇ ਜੇ ਉਨ੍ਹਾਂ ਨੂੰ ਅਵਾਮ ‘ਚ ਜਿਊਂਦਾ ਰੱਖਣਾ ਹੈ ਤਾਂ ਹਾਕੀ ਦੇ ਵਿਕਾਸ ਲਈ, ਇਸ ਦੀ ਲੋਕਪ੍ਰਿਯਤਾ ਲਈ ਦੁਹਾਈ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦੇ ‘ਬਾਊ ਜੀ’ ਉਨ੍ਹਾਂ ਬਾਰੇ ਕੀਤੀ ਪ੍ਰਸ਼ੰਸਾ ‘ਚ ਨਹੀਂ ਸਗੋਂ ਹਾਕੀ ‘ਚ, ਹਰ ਸਦੀ ਦੀ ਹਾਕੀ ‘ਚ ਜੀਊਣਗੇ।

ਸੋ ਅੱਜ ਵੇਲਾ ਹੈ ਇਹ ਵਿਚਾਰਨ ਦਾ ਕਿ ਧਿਆਨ ਚੰਦ ਵਰਗੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ‘ਚ ਆਪਣਾ ਜੀਵਨ ਕੁਰਬਾਨ ਕਰ ਛੱਡਿਆ। ਉਨ੍ਹਾਂ ਦਾ ਜਜ਼ਬਾ-ਜਨੂੰਨ ਆਉਣ ਵਾਲੀ ਨਸਲ ਲਈ ਪ੍ਰੇਰਨਾਸ੍ਰੋਤ ਬਣੇ। ਭਾਰਤ ‘ਚ ਹਾਕੀ ਨੂੰ ਜੇ ਕੌਮੀ ਖੇਡ ਦਾ ਰੁਤਬਾ ਮਿਲਿਆ ਤਾਂ ਇਹ ਇਸ ‘ਤੇ ਕੋਈ ਅਹਿਸਾਨ ਨਹੀਂ, ਸਗੋਂ ਇਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹੀ ਇਸ ਸਭ ਕਾਸੇ ਦਾ ਆਧਾਰ ਹਨ। ਜਿਸ ਖੇਡ ਨੇ ਗੁਲਾਮ ਤੇ ਆਜ਼ਾਦ ਭਾਰਤ ਦੀ ਪਹਿਲੀ ਵਾਰ ਵਿਸ਼ਵ ਖੇਡ ਜਗਤ ‘ਚ ਪਛਾਣ ਬਣਾਈ, ਅੱਜ ਉਸ ਦੀ ਆਪਣੀ ਪਛਾਣ ਹੀ ਕਿਉਂ ਦਾਅ ‘ਤੇ ਲੱਗੀ ਹੋਈ ਹੈ? ਮੀਡੀਆ, ਸਰਕਾਰ, ਕਾਰਪੋਰੇਟ ਜਗਤ ਤੇ ਬਾਕੀ ਲੋਕਾਂ ਨੂੰ ਪੰਜਾਬ ਦੇ ਸਾਬਕਾ ਡੀ. ਜੀ.ਪੀ. ਸ਼੍ਰੀ ਅਸ਼ਵਨੀ ਕੁਮਾਰ ਦੇ ਕੌਮੀ ਖੇਡ ਹਾਕੀ ਪ੍ਰਤੀ ਜਜ਼ਬੇ ਤੇ ਸ਼ਰਧਾ ਤੋਂ ਕੁਝ ਸਿੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਬੜੇ ਚਾਅ ਨਾਲ ‘ਹਾਕੀ’ ਰੱਖਿਆ ਸੀ ਤਾਂ ਕਿ ਉਹ ਭਾਰਤੀ ਬੱਚੀ ਭਾਰਤ ਦੀ ਕੌਮੀ ਖੇਡ ਲਈ ‘ਰਾਜਦੂਤ’ ਬਣੇ।

ਕ੍ਰਿਕਟ ਦੀ ਚਕਾਚੌਂਧ ‘ਚ ਗੁਆਚੇ ਭਾਰਤੀਆਂ ਨੂੰ ਹੋਸ਼ਮੰਦ ਹੋਣ ਦੀ ਲੋੜ ਹੈ। ਉਹ ਭੁੱਲ ਗਏ ਹਨ ਕਿ ਧਿਆਨ ਚੰਦ ਅਤੇ ਹਾਕੀ ਦੀ ਖੇਡ ਕਰਕੇ ਹੀ ਕਦੇ ਯੂਰਪੀਨ ਅਖਬਾਰਾਂ ਨੇ ਲਿਖਿਆ ਸੀ ਕਿ ਹਾਕੀ ਦੇ ਮੈਦਾਨ ‘ਤੇ ਭਾਰਤੀਆਂ ਦੀ ਜੁਝਾਰੂ ਭਾਵਨਾ ਦੇਖ ਕੇ ਪਤਾ ਲੱਗਦੈ ਕਿ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਦੀ ਭਾਰਤੀਆਂ ਦੀ ਕਿਹੋ ਜਿਹੀ ਲੜਨ ਸ਼ਕਤੀ ਤੇ ਸਮਰੱਥਾ ਹੈ। ਕਿਸੇ ਕਵੀ ਨੇ ਭਾਵੁਕ ਹੋ ਕੇ ਕਿਹਾ ਸੀ, ”ਕੁਛ ਬਾਤ ਹੈ ਐਸੀ ਕਿ ਹਸਤੀ ਮਿਟਤੀ ਨਹੀਂ ਹਮਾਰੀ’ ਪਰ ਹਾਕੀ ਦੇ ਖੇਤਰ ‘ਚ ਸਾਡੀ ਹਸਤੀ ਜਿਹੜੀ ਮਿਟਦੀ ਜਾ ਰਹੀ ਹੈ, ਉਸ ਬਾਰੇ ਸੰਜੀਦਗੀ ਨਾਲ ਰਲ ਮਿਲ ਕੇ ਕੁਝ ਕਰੀਏ। ਸਾਡਾ ਦੇਸ਼ ‘ਹਾਕੀ ਦਾ ਦੁਸ਼ਮਣ’ ਹੀ ਕਿਉਂ ਬਣਦਾ ਗਿਆ ਤੇ ਬਣਦਾ ਜਾ ਰਿਹੈ। ਧਿਆਨ ਚੰਦ ਦੀ ਇਸ ਬਰਸੀ ‘ਤੇ ਪ੍ਰਣ ਕਰੀਏ ਕਿ ਧਿਆਨ ਚੰਦ ਦੇ ਦਿਨਾਂ ਦਾ ਸੁਨਹਿਰੀ ਕਾਲ ਵਾਪਸ ਲਿਆਉਣ ਲਈ ਸਾਰੇ ਹੰਭਲਾ ਮਾਰਾਂਗੇ। ਉਸ ਮਹਾਨ ਖਿਡਾਰੀ ਨੂੰ ਕਿਸੇ ਖਾਸ ਦਿਨ ਤਾਂ ਯਾਦ ਕਰੀਏ। ਧਿਆਨ ਚੰਦ ਦੀ ਜੁਝਾਰੂ ਭਾਵਨਾ ਤੇ ਜਨੂੰਨ ਨੂੰ ਧਿਆਨ ‘ਚ ਰੱਖੀਏ।

24 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਜੀ......tfs......

25 Jan 2013

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਧਨਵਾਦ ਜੀ...................

29 Jan 2013

Reply