Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਬ ਸਾਂਝਾ ਤਿਉਹਾਰ - ਹੋਲੀ ਪਰਸ਼ੋਤਮ ਲਾਲ ਸਰੋਏ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਸਰਬ ਸਾਂਝਾ ਤਿਉਹਾਰ - ਹੋਲੀ ਪਰਸ਼ੋਤਮ ਲਾਲ ਸਰੋਏ

ਹੋਲੀ ਨੂੰ ਰੰਗਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ’ਤੇ ਫਰਵਰੀ ਦੇ ਅੰਤ ਵਿਚ ਜਾਂ ਫਿਰ ਮਾਰਚ ਦੇ ਸ਼ੁਰੂ ਵਿਚ ਆਉਂਦਾ ਹੈ। ਹੋਲੀ ਦਾ ਇਕ ਪਰੰਪਾਗਤ ਆਰੰਭ ਜਾਂ ਪਿਛੋਕੜ ਹੈ। ਇਸ ਤਿਉਹਾਰ ਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਬੜੇ ਹੀ ਖ਼ਸ਼ੀ ਤੇ ਉਤਸ਼ਾਹ ਦੇ ਨਾਲ ਮਿਲਦੇ ਹਨ ਅਤੇ ‘ਹੈਪੀ ਹੋਲੀ’ ਆਦਿ ਜਿਹੀਆਂ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਖੁਸ਼ੀ-ਖੁਸ਼ੀ ਲੋਕ ਇੱਕ ਦੂਜੇ ਉੱਪਰ ਰੰਗ ਅਤੇ ਗੁਲਾਲ ਸੁੱਟਦੇ ਹਨ ਤੇ ਮਾਨਸਿਕ ਆਨੰਦ ਪ੍ਰਾਪਤ ਕਰਦੇ ਹਨ। ਹੋਲੀ ਨੂੰ ਭੋਜਪੁਰੀ ਭਾਸ਼ਾ ਵਿੱਚ ਫੱਗਵਾ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। ਇਸ ਦਾ ਕਾਰਨ ਇਸ ਤਿੳਹਾਰ ਫੱਗਣ ਦੇ ਮਹੀਨੇ ਵਿੱਚ ਮਨਾਇਆ ਜਾਣਾ ਹੋ ਸਕਦਾ ਹੈ।

ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੋਣ ਕਰਕੇ ਮਨੁੱਖ ਦੇ ਹਿਰਦੇ ਵਿੱਚ ਖ਼ਸ਼ੀ ਦਾ ਰੰਗ ਭਰ ਦਿੰਦਾ ਹੈ। ਇਹ ਤਿਉਹਾਰ ਇੱਕ ਬਹੁਤ ਹੀ ਪੁਰਾਣਾ ਤਿਉਹਾਰ ਹੈ। ਇਸ ਤਿਉਹਾਰ ਨੂੰ ‘ਹੋਲਿਕਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਾਲ ਇੱਕ ਇਤਿਹਾਸਕ ਪਿਛੋਕੜ ਵੀ ਜੁੜਿਆ ਹੋਇਆ ਹੈ। ਇਤਿਹਾਸਕਾਰਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਤਿਉਹਾਰ ਆਰੀਅਨ ਅਤੇ ਪੂਰਬੀ ਲੋਕਾਂ ਦੁਆਰਾ ਮਨਾਇਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਹੋਲੀ ਮਨਾਉਣ ਦੀ ਪਰੰਪਰਾ ਜ਼ੀਜਸ ਕਰਾਈਸਟ ਦੇ ਸਮੇਂ ਤੋਂ ਵੀ ਪਹਿਲਾਂ ਦੀ ਚੱਲੀ ਆ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਤਿਉਹਾਰ ਸ਼ਾਦੀ-ਸ਼ੁਦਾ ਔਰਤਾਂ ਦੀ ਖ਼ਸ਼ੀ ਦਾ ਇਜ਼ਹਾਰ ਕਰਨ ਦੀ ਇੱਕ ਰੀਤ ਹੈ। ਇਸ ਦਿਨ ਉਹ ਆਪਣੇ ਪਰਿਵਾਰ ਨਾਲ ਚੰਦਰਮਾ ਦੀ ਪੂਜਾ ਵੀ ਕਰਦੀਆਂ ਹਨ। ਇਸ ਦਿਨ ਚੰਦਰਮਾ ਦਾ ਪੂਰਨ ਰੂਪ ਵਿੱਚ ਉਪਜਣਾ ਬਸੰਤ ਰੁੱਤ ਦਾ ਵੀ ਸੰਕੇਤ ਹੈ। ਇਸ ਗੱਲ ਆਈ ਬਸੰਤ ਪਾਲਾ ਉਡੰਤ’ ਤੋਂ ਵੀ ਲੋਕ ਭਲੀ-ਭਾਂਤੀ ਜਾਣੂ ਹਨ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਆਮ ਤੌਰ ਤੇ ਲੋਕ ਹੋਲ਼ੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ਤੇ ਜਾਣਦੇ ਹਨ ਪਰ ਅਸਲ ਵਿਚ ਇਸ ਤਿਉਹਾਰ ਨੂੰ ਕੇਵਲ ਹਿੰਦੂ ਹੀ ਨਹੀਂ ਬਲਕਿ ਮੁਸਲਿਮ ਅਤੇ ਸਿੱਖ ਲੋਕ ਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਕਈ ਮੁਸਲਿਮ ਲੇਖਕ ਵੀ ਹੋਏ ਹਨ ਜਿਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਹੋਲੀ ਦੇ ਤਿਉਹਾਰ ਬਾਰੇ ਬੜੇ ਹੀ ਵਿਸਥਾਰ ਪੂਰਵਕ ਵਰਣਨ ਕੀਤਾ ਹੈ। ਇਸ ਤਿਉਹਾਰ ਨੂੰ ਹਰ ਉਮਰ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।

ਇਸ ਤਿਉਹਾਰ ਨੂੰ ਬੜਾ ਹੀ ਪੁਰਾਣਾ ਤਿਉਹਾਰ ਮੰਨਿਆ ਜਾਂਦਾ ਹੈ। ਪੁਰਾਣੇ ਮੰਦਰਾਂ ਦੀਆਂ ਕੰਧਾਂ ’ਤੇ ਕੀਤੀ ਗਈ ਮੂਰਤੀਕਾਰੀ ਇਸ ਤਿਉਹਾਰ ਦੇ ਪੁਰਾਣਾ ਤਿਉਹਾਰ ਹੋਣ ਦਾ ਸਬੂਤ ਹੈ। 16 ਵੀਂ ਸਦੀ ਸਦੀ ’ਚ ਵਿਜੇ ਨਗਰ ਦੀ ਰਾਜਧਾਨੀ ’ ਹੈਮਪੀ ’ ਦੇ ਮੰਦਰ ਦੀ ਕੰਧ ਉੱਪਰ ਲੱਗੀ ਹੋਈ ਤਖ਼ਤੀ ਉੱਤੇ ਖ਼ਸ਼ੀ ਦਾ ਇਜ਼ਹਾਰ ਕਰਦਾ ਹੋਇਆ ਹੋਲੀ ਦਾ ਇਕ ਦ੍ਰਿਸ਼ ਵੀ ਇਸ ਦੇ ਪੁਰਾਣਾ ਹੋਣ ਦਾ ਹੀ ਇੱਕ ਸਬੂਤ ਹੈ। ਇਸੇ ਤਰਾਂ ਭਾਰਤ ਵਿੱਚ ਮੰਦਰਾਂ ਦੀਆਂ ਕੰਧਾਂ ਉਪਰ ਕੀਤੀ ਗਈ ਹੋਲ਼ੀ ਦੀ ਪੇਂਟਿੰਗ ਵੀ ਇਸ ਤਿਉਹਾਰ ਦੇ ਪ੍ਰੰਪਰਾਗਤ ਮਹੱਤਵ ਨੂੰ ਦਰਸਾਉਂਦੀ ਹੈ।

ਇਸ ਤਿਉਹਾਰ ਨਾਲ ਬਹੁਤ ਸਾਰੀਆਂ ਪੌਰਾਣਕ ਕਥਾਵਾਂ ਤੇ ਕਹਾਵਤਾਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਖ਼ਾਸ ਕਰਕੇ ਬੰਗਾਲ ਤੇ ਉੜੀਸਾ ਵਿੱਚ ਹੋਲੀ ਦਾ ਉਤਸਵ ਚੈਤਨਿਯਾ ਮਹਾਪ੍ਰਭੂ ਦੇ ਜਨਮ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ’ ਹੋਲ਼ੀ’ ਦਾ ਸ਼ਾਬਦਿਕ ਅਰਥ ’ ਜਲਣਾ ਜਾਂ ਸੜਨਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ’ ‘ਬਰਨਿੰਗ ’ ਕਿਹਾ ਜਾਂਦਾ ਹੈ। ਇਸ ਸ਼ਬਦ ਦੀ ਵਿਆਖਿਆ ਕਰਨ ਲਈ ਬਹੁਤ ਸਾਰੀਆਂ ਕਥਾਵਾਂ ਹਨ ਜਿਨਾਂ ਵਿੱਚੋਂ ਰਾਜਾ ’ ਹਿਰਨਾਕਸ਼ਪ’ ( ਹਰਨਾਖ਼ਸ਼ ) ਦੀ ਕਥਾ ਬਹੁਤ ਹੀ ਪ੍ਰਸਿੱਧ ਹੈ। ਹਿਰਨਾਕਸ਼ਪ ਇੱਕ ਰਾਖ਼ਸ਼ਸ਼ ਰਾਜਾ ਸੀ ਜੋ ਕਿ ਪੂਰੀ ਦੁਨੀਆ ’ਤੇ ਰਾਜ ਕਰਨਾ ਚਾਹੁੰਦਾ ਸੀ। ਆਪਣੇ ਰਾਜ ਵਿੱਚ ਵੀ ਉਹ ਚਾਹੁੰਦਾ ਸੀ ਕਿ ਹਰ ਕੋਈ ਉਸ ਹੀ ਪੂਜਾ ਕਰੇ। ਪਰ ਉਸ ਲਈ ਨਿਰਾਸ਼ਾਵਾਦੀ ਗੱਲ ਇਹ ਹੋਈ ਕਿ ਉਸ ਦਾ ਆਪਣਾ ਪੁੱਤਰ ਪ੍ਰਲਾਦ ਵਿਸ਼ਨੂੰ ਭਗਤ ਬਣ ਗਿਆ ਸੀ ਤੇ ਉਸ ਨੇ ਆਪਣੇ ਪਿਤਾ ਦੀ ਪੂਜਾ ਕਰਨ ਦੀ ਗੱਲ ਨੂੰ ਨਹੀਂ ਸਵੀਕਾਰਿਆ। ਇਸ ’ਤੇ ਉਹ ਬਹੁਤ ਹੀ ਕ੍ਰੋਧਿਤ ਹੋਇਆ। ਉਸ ਨੇ ਆਪਣੇ ਪੁੱਤਰ ਨੂੰ ਮਰਵਾਉਣ ਦੇ ਕਈ ਯਤਨ ਕੀਤੇ। ਉਸ ਦੇ ਭਗਤ ਪ੍ਰਲਾਦ ਨੂੰ ਮਾਰਨ ਦੇ ਸਾਰੇ ਯਤਨ ਜਦ ਅਸਫਲ ਹੋ ਗਏ ਤਾਂ ਆਖਿਰਕਾਰ ਉਸ ਨੇ ਆਪਣੀ ਭੈਣ ਹੋਲਿਕਾ ਨੂੰ ਆਦੇਸ਼ ਦਿੱਤਾ ਕਿ ਉਹ ਭਗਤ ਪ੍ਰਲਾਦ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਜਾਵੇ। ਹਰਨਾਖ਼ਸ਼ ਇਸ ਗੱਲ ਨੂੰ ਭਲੀ-ਭਾਂਤੀ ਜਾਣਦਾ ਸੀ ਕਿ ਹੋਲਿਕਾ ਨੂੰ ਇਹ ਵਰਦਾਨ ਪ੍ਰਾਪਤ ਹੈ ਕਿ ਅੱਗ ਵਿੱਚ ਪ੍ਰਵੇਸ਼ ਕਰਨ ’ਤੇ ਅੱਗ ਹੋਲਿਕਾ ਨੂੰ ਛੂਹ ਵੀ ਨਹੀਂ ਸਕੇਗੀ। ਵਿਸ਼ਵਾਸਘਾਤੀ ਹੋਲਿਕਾ ਭਗਤ ਪ੍ਰਲਾਦ ਨੂੰ ਬਹਿਲਾ-ਫੁਸਲਾ ਕੇ ਬਲਦੀ ਹੋਈ ਅਗਨੀ ’ ਚ ਪ੍ਰਵੇਸ਼ ਕਰ ਗਈ ਤੇ ਭਗਤ ਪ੍ਰਲਾਦ ਨੂੰ ਆਪਣੀ ਗੋਦੀ ’ਚ ਬਿਠਾ ਲਿਆ। ਉਸ ਨੂੰ ਇਸ ਗੱਲ ਦਾ ਤਾਂ ਪਤਾ ਸੀ ਕਿ ਅਗਨੀ ਉਸ ਨੂੰ ਛੂਹ ਨਹੀਂ ਸਕੇਗੀ ਇਹ ਵਰਦਾਨ ਉਸ ਨੂੰ ਪ੍ਰਾਪਤ ਹੈ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਅਗਨੀ ਉਸ ਨੂੰ ਤਦ ਨਹੀਂ ਛੂਹੇਗੀ ਜਦ ਉਹ ਇਕੱਲੀ ਅਗਨੀ ’ਚ ਪ੍ਰਵੇਸ਼ ਕਰੇਗੀ। ਉਸ ਨੇ ਭਗਤ ਪ੍ਰਲਾਦ ਨੂੰ ਲੈ ਕੇ ਅਗਨੀ ਵਿਚ ਪ੍ਰਵੇਸ਼ ਕੀਤਾ ਸੀ, ਇਸ ਕਰਕੇ ਉਹ ਤਾਂ ਅੱਗ ਵਿੱਚ ਸੜ ਕੇ ਸੁਆਹ ਹੋ ਗਈ ਪਰ ਭਗਤ ਪ੍ਰਲਾਦ ਸੱਚਾ ਭਗਤ ਹੋਣ ਕਰਕੇ ਅਗਨੀ ਉਸਨੂੰ ਛੂਹ ਵੀ ਨਹੀਂ ਸਕੀ। ਇਹ ਹੋਲੀ ਤਿਉਹਾਰ ਦਾ ਨਾਮ ਹੋਲਿਕਾ ਤੋਂ ਲਿਆ ਗਿਆ ਹੈ ਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਨਾਲ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਸੱਚੇ ਭਗਤ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ। ਹੋਲੀ ਨਾਲ ਸੰਬੰਧਤ ਇੱਕ ਹੋਰ ਕਥਾ ਪੂਦਨਾ ਦਾਈ ਦੀ ਜੁੜੀ ਹੋਈ ਹੈ, ਜੋ ਕਿ ਛੋਟੇ ਬੱਚਿਆਂ ਨੂੰ ਆਪਣਾ ਜ਼ਹਿਰੀਲਾ ਦੁੱਧ ਪਿਆ ਕੇ ਮੌਤ ਦੇ ਘਾਟ ਉਤਾਰ ਦਿੰਦੀ ਸੀ। ਰਾਜੇ ਕੰਸ ਨੇ ਜਦ ਪੂਦਨਾ ਦਾਈ ਨੂੰ ਕ੍ਰਿਸ਼ਨ ਜੀ ਮਹਾਰਾਜ ਨੂੰ ਮਾਰਨ ਲਈ ਭੇਜਿਆ ਤਾਂ ਕ੍ਰਿਸ਼ਨ ਮਹਾਰਾਜ ਨੇ ਪੂਦਨਾ ਦਾਈ ਦਾ ਸਾਰਾ ਖ਼ੂਨ ਚੂਸ ਲਿਆ ਤੇ ਪੂਦਨਾ ਦਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਲੋਕ ਜੋ ਤਿਉਹਾਰਾਂ ਨੂੰ ਰੁੱਤਾਂ ਦੇ ਪੱਖ ਤੋਂ ਦੇਖਦੇ ਹਨ ਉਨਾਂ ਦਾ ਵਿਚਾਰ ਹੈ ਕਿ ਪੂਦਨਾ ਦਾਈ ਦਾ ਸੰਬੰਧ ਠੰਢ ਨਾਲ ਹੈ ਜਦ ਕਿ ਉਸ ਦਾ ਅੰਤ ਹੋਣ ਤੋਂ ਭਾਵ ਠੰਢ ਦਾ ਅੰਤ ਹੋਣ ਤੋਂ ਹੈ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਹੋਲੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪ੍ਰਾਤਿਕ ਵੰਡ ਹੋਣ ਕਰਕੇ ਅਲੱਗ-ਅਲੱਗ ਪ੍ਰਾਂਤਾਂ ਵਿੱਚ ਹੋਲੀ ਨੂੰ ਅਲੱਗ-ਅਲੱਗ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕ੍ਰਿਸ਼ਨ ਮਹਾਰਾਜ ਜੀ ਦੇ ਜਨਮ ਸਥਾਨ ’ਤੇ ਹੋਲੀ ਨੂੰ ਲੱਠਮਾਰ ਹੋਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਵਿੱਚ ਇਹ ਰੀਤ ਹੈ ਕਿ ਔਰਤਾਂ ਦੇ ਹੱਥ ਵਿੱਚ ਸੋਟੀ ਹੁੰਦੀ ਹੈ ਤੇ ਆਦਮੀ ਆਪਣੇ ਆਪ ਨੂੰ ਉਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਰੰਗ ਸੁੱਟਣ ਦੀ ਪਰੰਪਰਾ ਦਾ ਆਰੰਭ ਕ੍ਰਿਸ਼ਨ ਜੀ ਮਹਾਰਾਜ ਨੇ ਰਾਧਾ ਉੱਪਰ ਰੰਗ ਸੁੱਟ ਕੇ ਸ਼ੁਰੂ ਕੀਤਾ।

ਇਸੇ ਤਰਾਂ ਦੁਲੰਦੀ ਹੋਲੀ ਹਰਿਆਣਾ ਵਿੱਚ ਹੈ। ਮਹਾਰਾਸ਼ਟਰ ਦੇ ਲੋਕ ਹੋਲੀ ਤਿਉਹਾਰ ਨੂੰ ਰੰਗ-ਪੰਚਵੀਂ ਦੇ ਨਾਂ ਨਾਲ ਜਾਣਦੇ ਹਨ। ਬੰਗਾਲ ਵਿੱਚ ਇਸ ਤਿਉਹਾਰ ਨੂੰ ਬਸੰਤ ਉਤਸਵ ਤੇ ਪੰਜਾਬ ਵਿੱਚ ਹੋਲਾ ਮੁਹੱਲਾ ਕਹਿ ਕੇ ਬੁਲਾਇਆ ਜਾਂਦਾ ਹੈ। ਹੋਲਾ ਮੁਹੱਲਾ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਇਕ ਹੋਰ ਨਾਮ ਫਾਗੂ ਪੂਰਨਿਮਾ ਵੀ ਹੈ।

ਪੁਰਾਤਨ ਸਮੇਂ ਤੇ ਅੱਜ ਦੀ ਹੋਲੀ ਵਿੱਚ ਕਾਫੀ ਅੰਤਰ ਆ ਗਿਆ ਹੈ। ਪੁਰਾਤਨ ਸਮੇਂ ਵਿਚ ਹੋਲੀ ਦੇ ਦਿਨ ਕਈ ਧਾਰਮਿਕ ਰਸਮਾਂ ਵੀ ਕੀਤੀਆਂ ਜਾਂਦੀਆਂ ਸਨ। ਪੂਜਾ ਅਰਚਨਾ ਕੀਤੀ ਜਾਂਦੀ ਸੀ। ਹੋਲਿਕਾ ਦਾ ਹਨ ਦੀ ਰੀਤ ਬਹੁਤ ਪ੍ਰਚੱਲਤ ਸੀ। ਇਹ ਰੀਤ ਅੱਜ ਕੱਲ ਆਲੋਪ ਹੁੰਦੀ ਜਾ ਰਹੀ ਹੈ।

ਹੋਲੀ ਦੇ ਕੁਦਰਤੀ ਰੰਗਾਂ ਦਾ ਨਿਰਮਾਣ ਆਪਣੇ ਘਰਾਂ ਵਿੱਚ ਹੀ ਕੀਤਾ ਜਾ ਸਕਦਾ ਹੈ। ਇਹ ਰੰਗ ਸਸਤੇ ਵੀ ਹੁੰਦੇ ਹਨ। ਇਨਾਂ ਦਾ ਨਿਰਮਾਣ ਘਰਾਂ ਵਿਚ ਹਲਦੀ, ਚੰਦਨ ਦੀ ਲੱਕੜ ਤੇ ਮਹਿੰਦੀ ਆਦਿ ਤੋਂ ਹੋ ਸਕਦਾ ਹੈ। ਹੋਲੀ ਵਿਚ ਕੁਦਰਤੀ ਰੰਗਾਂ ਦੇ ਮਹੱਤਵ ਨੂੰ ਪੁਰਾਤਨ ਲੋਕ ਬਹੁਤ ਭਲੀ-ਭਾਂਤੀ ਜਾਣਦੇ ਸਨ। ਉਨਾਂ ਦਾ ਮੰਨਣਾ ਸੀ ਕਿ ਇਹ ਰੰਗ ਸਾਡੀ ਚਮੜੀ ਲਈ ਲਾਹੇਵੰਦ ਹਨ ਤੇ ਵਾਲਾਂ ਨੂੰ ਚਮਕਦਾਰ ਬਣਾਉਂਦੇ ਹਨ। ਅੱਜਕੱਲ ਹੋਲੀ ਵਿੱਚ ਜਿਹੜੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਨਾਂ ਵਿੱਚ ਰਸਾਇਣਿਕ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਸਾਡੀ ਸਿਹਤ ਤੇ ਚਮੜੀ ਤੇ ਬੁਰਾ ਪ੍ਰਭਾਵ ਪਾਉਂਦੇ ਹਨ।

ਹੋਲੀ ਵਿੱਚ ਹੋਲੀ ਦੇ ਗੀਤਾਂ ਦਾ ਬਹੁਤ ਮਹੱਤਵ ਹੈ। ਫਿਲਮੀ ਦੁਨੀਆਂ ਨੇ ਹੋਲੀ ਤਿਉਹਾਰ ਸਬੰਧੀ ਗੀਤ-ਸੰਗੀਤ ਤੇ ਨਾਚ ਆਦਿ ਨੂੰ ਬੜਾ ਹੀ ਮਹੱਤਵ ਦਿੱਤਾ ਹੈ। ਕਈ ਗੀਤ ਫਿਲਮਾਏ ਗਏ ਹਨ।

ਇਹ ਹਰ ਉਮਰ ਦੇ ਲੋਕਾਂ ਦਾ ਤਿਉਹਾਰ ਹੈ। ਇਸ ਦਿਨ ਕਈ ਰੰਗਾਂ ਦੀਆਂ ਦੁਕਾਨਾਂ ਸਜ਼ੀਆਂ ਹੁੰਦੀਆਂ ਹਨ ਲੋਕ ਇਸ ਰੰਗ ਨੂੰ ਪਿਸਤੋਲਾਂ ਜਾਂ ਪਿਚਕਾਰੀਆਂ ਆਦਿ ਵਿੱਚ ਭਰ ਕੇ ਇੱਕ ਦੂਜੇ ਉੱਤੇ ਸੁੱਟਦੇ ਹਨ। ਕੁਝ ਲੋਕ ਆਪਣਿਆਂ ਹੱਥਾਂ ਦੀਆਂ ਮੁੱਠਾਂ ਭਰ ਭਰ ਕੇ ਇੱਕ ਦੂਜੇ ਉੱਪਰ ਸੁੱਟਦੇ ਹਨ।

ਕੁਝ ਲੋਕ ਰੰਗਾਂ ਨਾਲ ਇੱਕ ਦੂਜੇ ਦੇ ਮੱਥੇ ’ਤੇ ਟਿੱਕਾ ਲਾਉਂਦੇ ਹਨ। ਕੁਝ ਇੱਕ ਪਰੰਪਰਾ ਦੂਜੇ ਦੇ ਕੱਪੜਿਆਂ ਨੂੰ ਵੀ ਰੰਗ ਦਿੰਦੇ ਹਨ। ਇਸ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ।

ਪਰਸ਼ੋਤਮ ਲਾਲ ਸਰੋਏ

13 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah jee wah....inni jaankaari ikathi karke share karan layi bahut bahut SHUKRIYA...keep it up..!!

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

thnks balihar bhaji

13 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia jannkari bai ji ........thanx 

13 Mar 2011

Reply