Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Honour-killing ਦੇ ਮੁੱਦੇ ਤੇ ਵਿਚਾਰ ਚਰਚਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Honour-killing ਦੇ ਮੁੱਦੇ ਤੇ ਵਿਚਾਰ ਚਰਚਾ

ਅੱਜਕਲ ਕਨੇਡਾ ਵਿਚ Murder-cum-honour-killing ਦੇ ਕੇਸ ਦਾ trial ਚਲ ਰਿਹਾ ਹੈ. ਸਾਰੇ ਅਖਬਾਰ, magazine ਤੇ ਟੀ ਵੀ ਉਸੇ ਦੀਆਂ ਖਬਰਾਂ ਨਾਲ ਭਰੇ ਰਹਿੰਦੇ ਨੇ. 2009 ਵਿਚ ਹੋਏ ਇਸ ਹਤਿਆ ਕਾਂਡ ਨੇ ਸਮਾਜ ਦਾ ਉਹ ਰੂਪ ਪੇਸ਼ ਕੀਤਾ ਜਿਸ ਵਿਚ generation gap ਨੇ ਆਪਣਾ ਵਖਰਾ ਰੂਪ ਉਜਾਗਰ ਕੀਤਾ ਹੈ... ਤੇ ਨਾਲ ਈ ਪੇਸ਼ ਕੀਤਾ ਹੈ ਦੁਨੀਆ ਵਿਚ ਰੀਤੀ-ਰਿਵਾਜਾਂ ਦੇ ਕੌੜੇਪਨ ਦਾ ਇਹਸਾਸ, ਤੇ ਇਸ ਖੋਖਲੇਪਨ ਦਾ ਦੂਜਾ ਚਿਹਰਾ ਜੋ ਕਿਸੇ ਧਰਮ ਜਾਂ ਜਾਤ-ਪਾਤ ਨਾਲ ਸੰਬੰਧ ਨਹੀਂ ਰਖਦਾ; ਇਹ ਚਿਹਰਾ ਆਪਣੀ ਇਜ਼ਤ ਲਈ ਕਿਸੇ ਦੀ ਜਾਨ ਲੈਣ ਵਿਚ ਕੋਈ ਕਿਰਕ ਨਹੀਂ ਕਰਦਾ, ਭਾਵੇਂ ਉਹ ਜਾਨ ਕਿਸੇ ਆਪਣੀ ਦੀ ਹੀ ਕਿਉਂ ਨਾ ਹੋਵੇ. 

ਪਹਿਲਾਂ ਤੇ ਇਸਨੂੰ honour ਕਹਿਣਾ ਹੀ ਗਲਤ ਹੈ, ਜਿਹੜਾ ਰੀਤੀ-ਰਿਵਾਜ ਕਿਸੇ ਦੀ ਜਾਨ ਲੈ ਲਵੇ , ਕਿਸੇ ਤੋਂ ਜੀਣ ਦਾ ਹੱਕ ਖੋਹ ਲਾਵੇ... ਉਸਦਾ ਸੰਬੰਧ ਮਾਣ-ਮਰਿਆਦਾ ਜਾਂ ਸ਼ਾਨ ਨਾਲ ਨਹੀਂ ਸਿਰਫ ਅਹੰਕਾਰ ਨਾਲ ਹੋ ਸਕਦਾ ਹੈ. NDTV ਵਾਲਿਆਂ ਨੇ ਬਹੁਤ ਬਹਿਸ ਕਾਰਵਾਈ ਸੀ ਜਦ ਖਾਪ ਪੰਚਾਇਤਾਂ ਨੇ ਆਪਣੇ ਫੈਸਲੇ ਲਾਗੂ ਕਰਨੇ ਸ਼ੁਰੂ ਕੀਤੇ ਸਨ. ਕੋਈ ਵੀ ਸਰਕਾਰ ਇਸ ਮਸਲੇ ਵਿਚ ਹਥ  ਨਹੀਂ ਪਾਉਣਾ ਚਾਹੁੰਦੀ ਕਿਉਂਕਿ ਹਰ ਕਿਸੇ ਨੂੰ ਆਪਣਾ vote-bank ਪਿਆਰਾ ਹੈ, ਫਿਰ ਭਾਵੇ ਆਵਾਮ ਮਰੇ  ਜਾਂ ਜੀਵੇ ਕਿਸੇ ਨੇ ਕੀ ਲੈਣਾ? ਏਦਾਂ ਦੇ ਕੇਸ ਹਰਿਆਣੇ ਵਿਚ ਬਹੁਤ ਨੇ ਜਿਥੇ ਖਾਪ ਨੇ ਜ਼ਿੰਦਗੀ ਤੇ ਮੌਤ ਦੇ ਫੈਸਲੇ ਆਪਣੇ ਹਥ ਕੀਤੇ ਨੇ, ਕੁਝ ਜੋੜੇ ਸ਼ਹਿਰ ਛਡ ਕੇ ਜਾਣ ਲਈ ਮਜਬੂਰ ਹੋ ਗਏ. ਇਕ ਜੋੜਾ ਬੰਬੇ ਚਲਾ ਗਿਆ ਪਰ ਉਥੇ ਵੀ ਉਹਨਾਂ ਨੂੰ ਜਾਨ ਦਾ ਖਤਰਾ ਹੈ, ਧਮਕੀਆਂ ਮਿਲ ਰਹੀਆਂ ਨੇ.... ਤੇ ਜੀਣਾ ਦੂਭਰ ਹੋਇਆ ਪਿਆ ਹੈ. ਤਰਨ-ਤਾਰਨ ਵਿਚ ਇਕ ਪਿਓ ਨੇ ਆਪਣੀ ਧੀ ਤੇ ਉਹਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ ਸੀ, ਤੇ ਅੱਜ ਆਪ ਜੇਲ ਵਿਚ ਜ਼ਿੰਦਗੀ ਕਟ ਰਿਹਾ ਹੈ. ਕਿਤੇ ਇਹ ਮਸਲਾ ਇਕ ਗੋਤਰ ਦਾ ਹੈ ਤੇ ਕਿਤੇ ਦੂਜੀ ਜਾਤ ਦਾ... ਪਰ, ਪਰ ਕੀ ਇਹ ਦੋਨੇ ਕਾਰਣ ਕਿਸੇ ਦੀ ਮੌਤ ਦਾ ਸਬਬ ਬਣਨ ਕੇ ਲਾਇਕ ਹਨ, ਕੀ ਇਹ ਮਸਲੇ ਇੰਨੇ ਵੱਡੇ ਨੇ ਜਿੰਨਾ ਦਾ ਹਲ ਖੂਨ-ਖਰਾਬੇ ਤੋਂ ਬਿਨਾ ਨਹੀਂ ਹੋ ਸਕਦਾ ????

ਮੰਨ ਵੀ ਲਿਆ ਜਾਵੇ ਕਿ ਘਰ ਦੇ ਇਹਨਾਂ ਪ੍ਰੇਮੀ ਜੋੜਿਆਂ ਦੇ ਫੈਸਲੇ ਤੋਂ ਖੁਸ਼ ਨਹੀਂ ਸਨ, ਪਰ ਕਤਲ... ??? ਮੇਰੀ ਨਾਨੀ ਦਸਦੀ ਹੁੰਦੀ ਸੀ ਕੀ ਜਦ ਪੁਰਾਣੇ ਜ਼ਮਾਨੇ ਵਿਚ ਕਿਸੇ ਨੇ ਨਵੀਂ ਜੰਮੀ ਕੁੜੀ ਤੋਂ ਖਿਹਢ਼ਾ ਛੁਡਾਉਣਾ ਹੁੰਦਾ ਸੀ ਤਾਂ ਕੁੜੀ ਨੂੰ ਟੋਕਰੀ ਵਿਚ ਪਾ ਦਿੰਦੇ ਸੀ, ਹਥ ਵਿਚ ਰੂੰ ਦੀ ਪੂਣੀ ਫੜਾ ਦੇਣੀ ਤੇ ਮੁੰਹ ਨੂੰ ਗੁੜ ਲਾ ਦੇਣਾ.. ਤੇ ਕਹਿਣਾ.... "ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈੰ ਵੀਰੇ ਨੂੰ ਘੱਤੀਂ "... ਫਿਰ ਇਹ ਕੰਮ ਕੁਖ ਵਿਚ ਈ ਹੋਣ ਲਗ ਗਿਆ, ਭਰੂਣ ਹਤਿਆ ਨੇ  Globally ਸਾਡੀ image ਨੂੰ down ਕੀਤਾ... ਇਹ ਭਰੂਣ ਹਤਿਆ ਦੇ ਸੱਪ ਨੇ ਕਿੰਨੀਆਂ ਕੁ ਜਾਨਾਂ ਲਈਆਂ ਨੇ ਇਸਦਾ ਹਿਸਾਬ ਪਰਮਾਤਮਾ ਤੇ ਸਾਡੀ ਰੂਹ ਜਾਣਦੀ ਹੈ.  ਹੁਣ ਅਸੀਂ ਆਹ honour-killing ਦਾ ਜ਼ਰਿਆ ਲਭ ਲਿਆ... ਮਤਲਬ ਕੀ ਸਾਡੇ ਕੋਲ ਹਰੇਕ ਉਮਰ ਦੇ ਪੜਾ ਤੇ ਕੁੜੀ ਨੂੰ ਮਾਰ-ਮੁਕਾਉਣ ਦੇ ਤਰੀਕੇ ਮੌਜੂਦ ਨੇ... !!!
ਆਓ ਜ਼ਰਾ ਹੁਣ globally honour-killing ਵੱਲ  ਨਜ਼ਰ ਮਾਰ ਲਈਏ.. ਕਨੇਡਾ ਦੇ ਸ਼ਹਿਰ ਕੈਲਗਰੀ ਵਿਚ ਇਕ 18 ਸਾਲ ਦੀ ਮੁਸਲਿਮ ਬੱਚੀ ਨੇ ਹਿਜਾਬ (ਬੁਰਕਾ) ਪਾਉਣ ਤੋਂ ਨਾਹ ਕਰ ਦਿੱਤੀ, ਅਤੇ ਉਸਦੀ ਮਾਂ ਨੇ ਉਸੇ ਬੁਰਕੇ ਨਾਲ ਉਸਦਾ ਗੱਲਾ ਘੁੱਟ ਕੇ ਉਸਦੀ ਹਤਿਆ ਕਰ ਦਿੱਤੀ. Case ਚੱਲਿਆ ਪਰ religious terms based ਹੋਣ ਕਰਕੇ ਸਜ਼ਾ ਵਿਚ ਢਿੱਲ ਵਰਤੀ ਗਈ... ਬਥੇਰਾ ਰੌਲਾ ਪਿਆ ਪਰ ਧਰਮ ਦੇ ਨਾਮ ਤੇ ਸਾਡੇ ਦੇਸ਼ ਵਿਚ ਹੀ ਨਹੀਂ, ਵੱਡੇ ਵੱਡੇ ਮੁਲਕਾਂ ਵਿਚ ਵੀ ਫਾਇਦਾ ਚੁਕਿਆ ਜਾਂਦਾ ਹੈ. 

02 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਦੂਜਾ ਕੇਸ ਜਿਸਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ ਉਹ ਦਰਿੰਦਗੀ ਦੀ ਹੱਦ ਪਾਰ ਕਰ ਦਿੰਦਾ ਹੈ. ਮੁਹੰਮਦ ਸ਼ਾਫਿਆ ਆਪਣੀ ਬੀਵੀ (ਯਾਹਯਾ) ਅਤੇ 7 ਬੱਚਿਆਂ ਨਾਲ 2007 ਵਿਚ ਕਨੇਡਾ ਆਇਆ ਸੀ, ਪਹਿਲੀ ਬੀਵੀ (ਰੋਨਾ) ਜਿਸਦੇ ਕੋਈ ਬਚਾ ਨਹੀਂ ਸੀ, ਨੂੰ ਅਫਗਾਨਿਸਤਾਨ ਹੀ ਰਹਿਣਾ ਪਿਆ ਸੀ, ਕਿਉਂਕਿ ਕਨੇਡਾ ਦੇ ਕਾਨੂਨ ਮੁਤਾਬਿਕ ਇਕ ਸਮੇਂ ਇਕ ਹੀ ਕਾਨੂਨਨ ਬੀਵੀ ਹੋ ਸਕਦੀ ਹੈ. ਸ਼ਾਫਿਆ ਦੇ 7 ਬੱਚਿਆਂ ਵਿਚੋਂ ਵੱਡਾ ਮੁੰਡਾ ਹਾਮਿਦ (ਹੁਣ 20 ਸਾਲ), ਤੇ 3 ਕੁੜੀਆਂ (ਜੈਨਬ-19 ਸਾਲ, ਸ਼ਿਹਰ-17 ਸਾਲ ਤੇ ਗੀਤੀ-13 ਸਾਲ) ਨੇ ਜੋ ਇਸ ਕੇਸ ਦਾ ਹਿੱਸਾ ਨੇ. ਬਾਕੀ ਬੱਚਿਆਂ ਦੇ ਨਾਮ, gender ਤੇ ਉਮਰ ਗੁਪਤ ਰਖੇ ਗਏ ਹਨ . 
ਘਰ ਦਾ ਮਾਹੌਲ violent ਸੀ, ਸ਼ਾਫਿਆ ਆਪ ਦੁਬਈ ਵਿਚ business ਕਰਦਾ ਸੀ ਇਸ ਲਈ ਘਰ ਦਾ ਸਾਰਾ control ਹਾਮਿਦ ਦੇ ਹਥ ਵਿਚ ਸੀ, ਜਿਸ ਕਰਕੇ domestic violence ਦੀਆਂ ਵੀ reports ਆਈਆਂ ਸੀ. ਵੱਡੀ ਬੇਟੀ ਜੈਨਬ ਨੇ ਪਾਕਿਸਤਾਨੀ ਮੁੰਡੇ ਨਾਲ ਵਿਆਹ ਕਰਵਾਉਣ ਲਈ ਘਰ ਗੱਲ ਕੀਤੀ ਪਰ ਰੌਲਾ ਪੈ ਗਿਆ, ਉਹਨੇ ਗੁੱਸੇ ਵਿਚ ਆ ਕੇ women shelter ਕਾਲ ਕੀਤੀ ਤੇ ਜੈਨਬ secure custody ਵਿਚ ਆ ਗਈ. ਸ਼ਾਫਿਆ ਥੋੜੇ ਦਿਨਾਂ ਬਾਅਦ ਉਸਨੂੰ ਮਨਾ ਕੇ ਘਰ ਲੈ ਆਇਆ ਪਰ ਦਿਲ ਵਿਚ ਟੀਸ ਲੱਗੀ ਰਹੀ. ਸ਼ਿਹਰ ਥੋੜੀ modern ਸੀ, ਪੇਹਰਾਵਾ ਤੇ ਬੋਲ ਚਾਲ ਕਨੇਡਾ ਵਾਲੀ ਸੀ ਤੇ ਜੈਨਬ ਨੂੰ ਹਲ੍ਲਾ ਸ਼ੇਰੀ ਦਿੰਦੀ ਸੀ. ਬਾਅਦ ਵਿਚ ਪਤਾ ਲੱਗਿਆ ਕਿ ਉਸਦਾ ਇਕ boy-friend ਸੀ, ਪਰ ਘਰ ਦਿਆਂ ਤੋਂ ਚੋਰੀ ਸੀ, ਉਸ ਮੁੰਡੇ ਦੀਆਂ details ਵੀ unspoken ਨੇ. ਗੀਤੀ ਨੇ ਸਕੂਲ ਵਿਚ ਆਪਣੇ teachers ਨੂੰ ਕਈ ਵਾਰ ਆਪਣੇ ਘਰ ਦੇ ਮਾਹੌਲ ਬਾਰੇ ਦਸਿਆ ਸੀ, ਉਸਨੇ 1 ਵਾਰ 911 ਕਾਲ ਵੀ ਕੀਤੀ ਸੀ, ਪਰ ਜਦ ਪੁਲਿਸ ਆਈ ਤੇ ਉਹ ਡਰ ਕਰਕੇ ਮੁਕਰ ਗਈ. ਸ਼ਾਫਿਆ ਨੇ ਆਪਣੀ ਪਹਿਲੀ ਬੀਵੀ ਰੋਨਾ ਨੂੰ ਕਨੇਡਾ ਬੁਲਾਇਆ, cousine ਬਣਾ ਕੇ... ਅਤੇ ਇਥੇ ਉਸਨੂੰ ਪੱਕਾ ਕਰਵਾਉਣਾ ਸੀ. ਪਰ ਡਰ ਸੀ ਕਿ ਜੇ ਕਨੇਡਾ ਦੀ immigration firm ਨੂੰ ਪਤਾ ਲਗ ਗਿਆ ਕਿ ਰੋਨਾ ਸ਼ਾਫਿਆ ਦੀ cousine ਨਹੀਂ ਬੀਵੀ ਹੈ ਤੇ ਪੂਰੀ ਫੈਮਿਲੀ ਵਾਪਿਸ ਅਫਗਾਨਿਸਤਾਨ deport ਹੋ ਸਕਦੀ ਸੀ. 
ਬਸ ਇਸੇ ਤਰਜ਼ ਤੇ ਤਿਆਰ ਹੋਇਆ ਇਹਨਾਂ ਦੇ ਕਤਲ ਦਾ plan, Niagara Falls  ਲਈ ਸਾਰਾ ਪਰਿਵਾਰ 2 ਗੱਡੀਆਂ ਵਿਚ ਸਵਾਰ ਹੋਇਆ ਤੇ ਵਾਪਸੀ ਤੇ ਇਕ ਹੋਟਲ ਵਿਚੋਂ ਸ਼ਾਫਿਆ ਨੇ ਪੁਲਿਸ ਨੂੰ ਫੋਨ ਕੀਤਾ ਕਿ ਉਸਦੀ ਪਹਿਲੀ ਬੀਵੀ ਰੋਨਾ ਤੇ 3 ਬੇਟੀਆਂ ਗਾਯਬ ਨੇ. ਸ਼ਾਫਿਆ ਦੇ ਅਨੁਸਾਰ ਜੈਨਬ ਗੱਡੀ ਲੈ ਕੇ ਨਿਕਲੀ ਤੇ ਵਾਪਿਸ ਨਹੀਂ ਆਈ. ਪੁਲਿਸ ਨੇ ਪੜਤਾਲ ਕੀਤੀ ਤੇ ਉਹਨਾਂ ਦੀ ਕਾਰ kingston mills (ਇਕ ਛੋਟਾ ਜਿਹਾ ਦਰਿਆ) ਵਿਚ ਡਿੱਗੀ ਹੋਈ ਮਿਲੀ ਤੇ 4 ਲਾਸ਼ਾਂ ਵਿਚ ਤੈਰ ਰਹੀਆਂ ਸਨ. ਸ਼ਾਫਿਆ ਆਪਣੇ ਆਪ ਨੂੰ ਨਿਰਦੋਸ਼ ਕਹਿ  ਰਿਹਾ ਸੀ ਤੇ ਹਾਲੇ ਵੀ ਆਪਣੇ ਬਿਆਨ ਤੇ ਕਾਇਮ ਹੈ, ਪਰ ਪੁਲਿਸ ਨੇ ਜਾਂਚ ਕਰਕੇ ਨਵੇਂ ਪਹਿਲੂ ਲਭੇ ਨੇ. 

ਹੋਇਆ ਇਹ ਕਿ Niagara falls ਜਾਣ ਤੋਂ ਪਹਿਲਾਂ ਹਾਮਿਦ ਦੇ laptop ਤੇ Suicide spots and suicide skills ਦੀ google search ਹੋਈ ਸੀ, ਫਿਰ ਹਾਮਿਦ ਆਪ kingston mills ਜਾ ਕੇ ਵੀ ਆਇਆ ਸੀ. ਉਸ ਰਾਤ ਇਹਨਾਂ ਨੇ ਕੁੜੀਆਂ ਨੂੰ ਤੇ ਰੋਨਾ ਨੂੰ ਬੇਹੋਸ਼ ਕਰਕੇ ਗੱਡੀ ਵਿਚ ਪਾਇਆ ਤੇ ਦੂਜੀ ਗੱਡੀ ਨਾਲ ਧੱਕਾ ਲਾ ਕੇ ਕਾਰ ਦਰਿਆ ਵਿਚ ਸੁੱਟ ਦਿੱਤੀ. ਇਹਨਾਂ ਦੇ cell fones ਦੇ towers signals ਨੇ ਦਸਿਆ ਕਿ ਕੌਣ ਕਿਥੇ ਕਿਥੇ ਗਿਆ ਸੀ. ਪਰ ਸ਼ਾਫਿਆ, ਹਾਮਿਦ ਤੇ ਯਾਹਯਾ ਆਪਣੇ ਆਪ ਨੂੰ ਨਿਰਦੋਸ਼ ਕਿਹ ਰਹੇ ਨੇ. ਇਹ ਕੇਸ ਦਾ ਫੈਸਲਾ ਹਾਲੇ ਹੋਣਾ ਹੈ, ਤੇ ਬਹੁਤ ਹੀ ਭਾਵੁਕ ਕੇਸ ਹੈ, ਸ਼ਾਇਦ ਹੋਣ ਵਾਲਾ ਫੈਸਲਾ ਆਪਣੇ ਆਪ ਵਿਚ ਇਕ milestone ਹੋਏਗਾ, ਜੋ ਇਸ ਕੁਰੀਤੀ ਦਾ ਭਵਿਖ ਤੈ ਕਰੇਗਾ. 
ਅਸੀਂ ਇਹ ਨਹੀਂ ਕਹਿੰਦੇ ਕਿ ਮਾੰ-ਬਾਪ ਬਚਿਆਂ ਨੂੰ ਗਲਤ ਰਸਤੇ ਜਾਣ ਦੇਣ, ਜਾਂ ਫਿਰ ਉਹਨਾਂ ਦੀ life ਨੂੰ monitor ਹੀ ਨਾ ਕਰਨ, ਪਰ ਇਕ ਸਿਆਣਾ ਮਾਪਾ ਬਣ ਕੇ ਉਹਨਾਂ ਨੂੰ ਸੇਧ ਦੇਣ ਨਾ ਕਿ ਜ਼ਿੰਦਗੀ ਹੀ ਮੁਕਾ ਦੇਣ. 13 ਸਾਲ ਦੀ ਗੀਤੀ ਨੇ ਕਿ ਕੀਤਾ ਸੀ ਕਿ ਉਸਦੀ ਜ਼ਿੰਦਗੀ ਹੀ ਖਤਮ ਹੋ ਗਈ. ਸ਼ਾਫਿਆ ਇਸਲਾਮ ਦੀ ਢੋ ਲੈ ਕੇ ਆਪਣੇ ਗੁਨਾਹ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸਲਾਮ ਕਿਤੇ ਵੀ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਕਤਲ ਕਰ  ਦੇਵੋ.... ਨਾਲੇ ਧਰਮ ਦਾ ਰਿਸ਼ਤਾ ਇਨਸਾਨ ਨਾਲ ਰੂਹਾਨੀ ਰਿਸ਼ਤਾ ਹੈ, ਕਿਸੇ ਤੇ ਧੱਕੇ ਨਾਲ ਧਰਮ ਥੋਪਣ ਨਾਲ ਧਰਮ ਦਾ ਨਿਰਾਦਰ ਹੁੰਦਾ ਹੈ. ਖਾਪ ਪੰਚਾਇਤਾਂ ਨੇ ਵੀ ਗੋਤਰ ਦਾ ਮਸਲਾ ਬਣਾ ਕੇ ਸਾਰੇ ਕਤਲ justify ਕਰ ਦਿੱਤੇ ਨੇ ... ਤੇ ਤਰਨ-ਤਾਰਨ ਵਾਲੇ ਕੇਸ ਵਿਚ ਜਾਤ-ਬਿਰਾਦਰੀ ਨੇ ਇਹਨਾਂ ਕਾਤਲਾਂ ਨੂੰ cover ਕਰਨ ਦੀ ਕੋਸ਼ਿਸ਼ ਕੀਤੀ ਹੈ. ਤਰਸ ਆਉਂਦਾ ਹੈ ਮਨੁਖਤਾ ਤੇ ਇਹ ਸੋਚ ਕੇ ਕਿ ਅਸੀਂ ਕਤਲ ਕਰਕੇ ਜਵਾਬ ਵੀ ਤਿਆਰ ਕ਼ਰ ਲੈਂਦੇ ਹਾਂ... ਆਪਣੇ ਆਪ ਨੂੰ ਬਚਾਉਣ ਲਈ ਸਾਡੇ ਕੋਲ ਹਰੀਕ ਤਰੀਕਾ ਹੈ, ਇਸਦੇ ਲਈ ਅਸੀਂ ਧਰਮ ਨੂੰ ਵਰਤਦੇ ਹਾਂ ਤੇ ਕਾਨੂਨ ਤੇ ਅਖੀਂ ਘੱਟਾ ਵੀ ਪਾ ਦਿੰਦੇ ਹਾਂ.   
ਇਹ ਕਤਲ ਪੀੜੀਆਂ ਦੀ ਤਕਰਾਰ ਦਾ ਮੁਦ੍ਦਾ ਨੇ, ਇਹ ਕਤਲ ਕੁਦਰਤ ਦੇ ਨਿਆਮ ਨੂੰ ਬਦਲ ਦੇਣਾ ਚਾਹੁੰਦੇ ਨੇ, ਕੁਦਰਤ ਦਾ ਨੇਮ ਹੈ 'change ' ... ਤੇ ਇਹ ਆਪਣੇ ਆਪ ਹੋ ਰਿਹਾ ਹੈ, ਇਸਦੇ ਪੈਰ ਬੇੜੀ ਨਾ ਕਦੇ ਪਈ ਹੈ ਤੇ ਨਾ ਪਾਈ ਜਾ ਸਕਦੀ ਹੈ... ਪਰ ਜੇ ਕੋਈ ਇਹ ਕੋਸ਼ਿਸ਼ ਕਰਦਾ ਹੈ ਤੇ ਉਹ ਮਨੁਖਤਾ ਦੇ ਕਤਲ ਤੇ ਨਿਰਭਰ ਰਹੇਗੀ. ਪੀੜੀਆਂ ਦਾ ਫ਼ਰਕ ਬਹੁਤ ਵੱਡਾ ਹੁੰਦਾ ਹੈ, ਪਰ ਇਸ ਫ਼ਰਕ ਨੂੰ ਘਟ ਕਰਨ ਲਈ ਮਾੰ-ਬਾਪ ਤੇ ਬਚਿਆਂ ਵਿਚ understanding ਹੋਣੀ ਜ਼ਰੂਰੀ ਹੈ, ਤੇ ਇਸ ਫ਼ਰਕ ਦਾ ਖ਼ਾਮਿਆਜ਼ਾ ਭੁਗਤ ਰਹੀਆਂ ਨੇ ਉਹ ਮਾਸੂਮ ਜਾਨਾਂ ਜੋ ਇਸ honour -killing ਦੀ ਬਲੀ ਚੜੀਆਂ ਨੇ. 

ਇਸ ਕਰੂਰਤਾ ਦਾ ਕਦੇ ਅੰਤ ਹੋਵੇਗਾ ਜਾਂ ਇਹ ਹਿੰਸਾ ਕਿਸੇ ਹੋਰ ਰੂਪ ਵਿਚ ਸਾਹਮਣੇ ਆਵੇਗੀ ਇਹ ਤੇ ਆਉਣ ਵਾਲਾ ਸਮਾਂ ਹੀ ਦਸੇਗਾ, ਪਰ ਫਿਲਹਾਲ ਕਨੇਡਾ ਨੂੰ ਉਡੀਕ ਹੈ ਉਸ ਫੈਸਲੇ ਦੀ, ਜੋ ਧਰਮ ਦੀਆਂ ਬੰਦਿਸ਼ਾਂ ਤੋਂ ਉਪਰ ਉਠ ਕੇ ਲਿਆ ਜਾਵੇਗਾ, ਤਾਂ ਜੋ ਕੋਈ ਹੋਰ ਏਦਾਂ ਦਾ ਕੁਕਰਮ ਕਰਨ ਤੋਂ ਪਹਿਲਾਂ 2 ਵਾਰ ਸੋਚੇ. 
ਬੱਚਿਆਂ ਵਿਚ ਰੱਬ ਵਸਦਾ ਹੈ, ਜਾਂ ਰੱਬ ਦਾ ਦੂਜਾ ਰੂਪ ਬੱਚੇ ਹੁੰਦੇ ਨੇ.... ਹਰੇਕ ਰੂਹ ਵਿਚ ਰੱਬ ਦਾ ਵਾਸ ਹੈ, ਇਹ ਗੱਲਾਂ ਅਸੀਂ ਹਰੇਕ ਧਰਮ ਵਿਚ ਸੁਣਦੇ ਹਾਂ, ਪਰ ਕਿੰਨੇ ਕੁ ਇਸ ਨੂੰ ਸਚ ਮੰਨਦੇ ਨੇ ਤੇ ਕਿੰਨੇ ਸਿਰਫ ਇਕ ਕੰਨ ਵਿਚ ਪਾ ਕੇ ਦੂਜੇ ਪਾਸੇ ਕਢ ਦਿੰਦੇ ਨੇ. ਜੇ ਸ਼ਾਇਦ ਇਸ ਗੱਲ  ਦਾ ਅਸਲੀ ਮਤਲਬ ਅਸੀਂ ਜਾਣ ਲਿਆ ਹੁੰਦਾ ਤੇ ਨਾਂ ਤਾਂ ਇਤਿਹਾਸ ਸਾਡੇ ਤੇ ਹੱਸ ਰਿਹਾ ਹੁੰਦਾ, ਤੇ ਨਾ ਹੀ ਸਾਡਾ ਵਰਤਮਾਨ ਨੀਵੀਂ ਪਾਈ ਕੰਧ ਨਾਲ ਢੋ ਲਾਈ ਖੜਾ ਹੁੰਦਾ. 
- ਕੁਲਜੀਤ ਚੀਮਾਂ 

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਹੋਨਰ ਕੀਲਿੰਗ ਪਾਪ ਹੈ ਜਿਸ ਚ ਕੋਈ ਇਜ਼ਤ ਨਹੀ ਹੈ

02 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਆਪਣਾ ਸਮਾਜ ਅੰਦਰੋ ਹੋਰ ਅਤੇ ਬਾਹਰੋ ਹੋਰ ਹੈ, ਅਸਪਸ਼ਟ ਨੀਤੀਆਂ ਹਨ ਸਾਡੀਆਂ

0

02 Jan 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 
bht vadia likhya tusi kuljit ji....nd jidda k tusi keha hi hai k iss trah de mamleyan nu rokan lei prnts te bacheyan vich undrstndng da hona zruri hai....nd eh v bilkul sahi darshya hai tusi k reh-reh k iss duniya de lok kudian nu maarn de nit nave tarike labh hi lainde aa......hope k canadian case jis di tsi gal kiti hai uss vich faisla humanity de hitt vich hove na k kise religion de hitt vich.......

03 Jan 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਧਿਆਨ ਦੇਣ ਯੋਗ ਵਿਸ਼ਾ ਹੈ ਇਹ | ਦੁਖ ਹੁੰਦਾ ਹੈ ਕੇ ਅੱਜ ਕੱਲ ਜਿਆਦਾਤਰ ਲੋਕਾਂ ਦੇ ਪੜੇ ਲਿਖੇ ਹੋਣ ਤੋ ਬਾਅਦ ਵੀ ਐਸੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ | ਮਾਵੀ ਜੀ ਨਾਲ ਵੀ ਪੂਰੀ ਤਰਾਂ ਸਹਿਮਤ ਹਾਂ | ਲੜਾਈਆਂ ਦਾ ਕਰਨ ਹੀ ਅਣਖ ਹੁੰਦੀ ਹੈ | ਲੋੜ ਹੈ ਓਹਨਾਂ ਲੋਕਾਂ ' ਜੋ ਇਸਦਾ ਸ਼ਿਕਾਰ ਹੁੰਦੇ ਨੇ ' ਦੀ ਮਾਨਸਿਕ ਦਸ਼ਾ ਨੂੰ ਸਮਝਣ ਤੇ ਬਦਲਾਓ ਲਿਆਉਣ ਦੀ | ਇਸ ਵਿਸ਼ੇ ਤੇ ਹਾਲੇ ਬਹੁਤ ਖੋਜ਼ ਕਰਨ ਦੀ ਜਰੂਰਤ ਹੈ | ਅਸੀਂ ਬੇ-ਅਣਖ ਹੋਕੇ ਵੀ ਨੀ ਜਿਓਂ ਸਕਦੇ |,,,

03 Jan 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
honour killing.... ehde ch kaahdi izzat.....

03 Jan 2012

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 
Its a shame, is toN vaddi koi saboot nai anpad-ta da... Mukkdi gall ta eh hai ke jad ehna gunahgaaraN nu koi dhang di saza nai mildi..

Mukhtiar Paangli is the first one who is in jail..

Jassi de case ch haale takk kuch nai hoia..

Kalle kalle nu faahe tangna chahida  jinna jinna ne eh kamm keeta ,

I  have lost a friend to this..

Baki tusi kuljit ji kithay rehinday ho ajj kall.... me miss you .. bass tohadi paid napp de napp de punjabizm de darvaajay aa gaye..

love ya sista <3

03 Jan 2012

Showing page 1 of 2 << Prev     1  2  Next >>   Last >> 
Reply