Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਨਰ ਕਿਲਿੰਗ ਨੂੰ ਰੋਕੋ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਆਨਰ ਕਿਲਿੰਗ ਨੂੰ ਰੋਕੋ

ੈ,ਸਭ ਨੂੰ ਜੀਣ ਦਾ ਹੱਕ ਹੈ ਸਾਡੇ ਸਮਾਜ ਵਿੱਚ ਹਿਰ ਰਾਂਝਾ ,ਮਿਰਜ਼ਾ ਸਾਹਿਬਾ ਦੇ ਕਿੱਸੇ ਲੋਕ ਖ਼ੂਬ ਸੁਣਦੇ ਅਤੇ ਸੁਣਾਉਦੇ ਹਨ,ਇਹਨਾਂ ਦੇ ਇਸ਼ਕ ਨੂੰ ਰੱੱਬ ਨਾਲ ਤੋਲਦੇ ਹਨ..ਕਿਉ ਕਰਦੇ ਦਿਖਾਵਾ ,,,, ਜੇ ਇਹ ਲੋਕ ਪਿਆਰ ਦੇ ਖਿਲਾਫ ਹਨ ? ਉਝ ਤੇ ਅਸਿ ਕਹਿੰਦੇ ਹਾਂ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀ ਹਿਲੱੱਦਾ,ਰੱਬ ਉਪਰੋ ਜੌੜੀਆਂ ਬਣਾ ਕੇ ਭੇਜਦਾ ਹੈ,ਜੇ ਕੋਈ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣਦਾ ਹੈ ਤਾਂ ਇਸ ਵਿਚੱੱ ਵੀ ਰੱਬ ਦੀ ਮਰਜ਼ੀ ਹੋਵੇਗੀ..ਜੇ ਕਿਸੇ ਦੀ ਕਿਸਮਤ ਵਿੱਚ ਬਦਨਾਮੀ ਖੱਟਣਾ ਲਿਖਿਆਂ ਹੈ.ਕੋਈ ਕੀ ਕਰ ਸਕਦਾ,ਪਰ ਮਾਸੂਮਾੰ ਨੂੰ ਮਾਰ ਕਿਹੜਾਂ ਮੈਡਲ ਗਲ ਪੈ ਜਾਂਦੇ ?ਸਾਰੇ ਤੇ ਘਰੋ ਭੱਜ ਕੇ ਵਿਆਹ ਨਹੀ ਕਰਵਾਉਂਦੇ ,ਸਭ ਆਪਣੇ ਮਾਂ ਬਾਪ ਨਾਲ ਪਿਆਰ ਕਰਦੇ ਹਨ,ਕਿਸੇ ਦਾ ਦਿਲ ਨਹੀ ਕਰਦਾ ਆਪਣੇ ਮਾਪਿਆਂ ਦਾ ਦਿਲ ਦੁਖਾਣ ਨੂੰੰ ,ਪਰ ਜੇ ਉਹਨਾਂ ਦੇ ਲੇਖਾਂ ਵਿੱਚ ਮਾਪਿਆਂ ਨੂੰੰ ਦੁੱੱਖ ਦੇਣਾ ਲਿਖਿਆਂ,ਫੇਰ ਲਵ ਮੈਰਿਜ ਕਰਵਾਉਣ ਵਾਲਿਆ ਨੂੰ ਮੌਤ ਦੀ ਸਜ਼ਾ ਕਿਉ?ਰੱਬ ਕਿਸੇ ਨੇ ਨਹੀ ਦੇਖਿਆਂ,ਪਰ ਮੰਨਦੇ ਸਭ ਹਨ,ਤੇ ਕਿਸਮਤ ਦੇ ਫੈਸਲੇ ਉਸਤੇ ਛੱਡ ਦਿੰਦੇ,ਫਿਰ ਕਿਉਂ ਲੋਕ ਆਪ ਰੱਬ ਬਣਕੇ ਆਪਣੇ ਬੱਚਿਆ ਤੋਂ ਉਹਨਾਂ ਦੀ ਜਿੰਦਗੀ ਖੋਹ ਲੈਂਦੇ ਆ ?ਸਭ ਨੂੰ ਔਲਾਦ ਦਾ ਸੁੱਖ ਨਹੀ ਮਿਲਦਾ ਤੇ ਕੁਝ ਐਸੇ ਵੀ ਹਨ ਜਿਹਨਾਂ ਨੂੰ ਮਾਪਿਆਂ ਦਾ ਪਿਆਰ ਵੀ ਨਹੀ ਮਿਲਦਾ,ਫੇਰ ਕਦੋਂ ਤੱੱਕ ਰੱਬ ਦੇ ਫੈਸਲੇ ਨੂੰ ਆਪਣੀ ਦੁਨੀਆਦਾਰੀ ਵਾਲੀ ਝੂਠੀ ਇੱਜ਼ਤ ਨਾਲ ਤੋਲੋਗੇ?,ਲਵ ਮੈਰਿਜ ਕਰਵਾਉਣਾ ਕੋਈ ਗੁਨਾਹ ਹੈ? ਜੇ ਇਹ ਗੁਨਾਹ ਹੈ ਤਾਂ ਕੀ ਮੌਤ ਦੀ ਸਜ਼ਾ ਦੇਣਾ ਹੀ ਸਹੀ ਹੈ ? ਕੁਝ ਪੜੇ,ਲਿਖੇ,ਆਪਣੇ ਆਪ ਨੂੰ ਮਾਡਰਨ ਕਹਿਣ ਵਾਲੇ ਪਿਆਰ ਦੇ ਖਿਲਾਫ ਹਨ,ਤੇ ਪਿਆਰ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ,ਆਨਰ ਕਿਲਿੰਗ ਦੇ ਹੱਕ ਵਿੱੱਚ ਹਨ,ਇਹ ਰੂੜੀਵਾਦੀ ਸੋਚ ਉਹਨਾਂ ਦੇ ਪੱਛੜੇਪਨ ਦਾ ਪਰਮਾਣ ਪੱਤਰ ਹੈ,ਜੇ ਮੌਤ ਦੀ ਸਜ਼ਾ ਦੇਣੀ ਹੈ ਬਲਾਤਕਾਰੀਆਂ ਨੂੰ ਦਿਉ,ਦਾਜ ਲਈ ਕੁੜੀਆਂ ਨੂੰ ਮਾਰਨ ਵਾਲਿਆ ਨੂੰ ਦਿਉ,ਕੁੱਖ ਵਿੱਚ ਧਿਆਂ ਨੂੰ ਕਤਲ ਕਰਨ ਵਾਲਿਆਂ ਨੂੰ ਦਿਉ,,ਨਾ ਕਿ ਪਿਆਰ ਕਰਨ ਵਾਲਿਆ ਨੂੰ ਸਜ਼ਾ ਦਿਉ,|,ਰੋਜ਼ ਹੀ ਅਖ਼ਬਾਰਾਂ ਵਿੱਚ ਲਵ ਮੈਰਿਜ ਕਰਨ ਵਾਲਿਆ ਨੂੰ ਮਿਲਿ ਮੌਤ ਦੀ ਸ਼ਜਾ ਬਾਰੇ ਸੁਣਦੇ ,ਪੜਦੇ ਹਾਂ ,ਅਸੀ ਸਭ ਮਾਡਰਨ ,ਉੱਚੀ ਸੋਚ ਰੱਖਣ ਦਾ ਢਿੰਡੋਰਾ ਪਿੱਟਦੇਹਾਂ,ਅਸਲ ਵਿੱਚ ਅਸੀ ਇੰਡੀਅਨ ਕੀ ਹਾਂ,ਇਹ ਇਸ ਤਰਾਂ ਦੀਆਂ ਖਬਰਾਂ ਸਾਬਿਤ ਕਰ ਦਿੰਦੀਆ ਹਨ. ਇਹੀ ਵਜਹ ਹੈ ਕਿ ਸਾਡੇ ਸਮਾਜ ਵਿੱਚੋ ਜਾਤ -ਪਾਤ.ਧਰਮ ਦਾ ਭੇਦਭਾਵ ਨਹੀ ਮਿਟਿਆ,ਅੱਜ ਵੀ ਅੰਤਰਜਾਤੀ ਵਿਆਹ ਕਰਨ ਵਾਲੇ ਸੁਰੱਖਿਤ ਨਹੀ ਤੇ ਖਾਪ ਪੰਚਾਇਤਾਂ ਮੌਤ ਦੇ ਫਰਮਾਨ ਦਿੰਦੀਆ ਹਨ, ਕੀ ਇਹੀ ਹੈ ਸਾਡੀ ਪੜ੍ਹਾਈ ਲਿਖਾਈ ਅਤੇ ਮਾਡਰਨ ਪੁਣਾ? ,,ਮਾਡਰਨ ਕੱਪੜੇ ਪਾ ਕੇ ਕੋਈ ਮਾਡਰਨ ਨਹੀ ਬਣ ਜਾਂਦਾ,ਸੋਚ ਨੂੰ ਮਾਡਰਨ ਬਣਾਉ,ਜਿਵੇ ਤੁਸੀ ਪੁਰਾਣੇ ਗਲਤ ਰੀਤੀ ਰਿਵਾਜ਼ ਤੌੜੇ ਉਸੇ ਤਰਾੰ ਆਨਰ ਕਿਲਿੰਗ ਨੂੰ ਰੋਕੋ...ਪ੍ਰੀਤ ਬਰਤੀਆ

21 Apr 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 

U R SAYING TRUE DEAR.................................................GR8

21 Apr 2012

Reply