Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
N-UD Sahnewalia
N-UD
Posts: 1
Gender: Male
Joined: 29/Dec/2015
Location: Sahnewal (Ludhiana)
View All Topics by N-UD
View All Posts by N-UD
 
ਮੈਂ

 

ਮੇਰੇ ਤੋਂ ਕੀ ਪੁੱਛਦੇਂ ਮੈਂ ਕੀ ਹਾਂ, ਲੋਕਾਂ ਤੋਂ ਪੁੱਛ ਜਾ ਕੇ ਇਹ,
ਯਾਰਾਂ ਦਾ ਮੈਂ ਯਾਰ, ਪੂਰਾ ਦਿਲਦਾਰ, ਨਾਂ ਰਤਾ ਮੱਕਾਰ ਯਾਰਾ....
ਕਈਆਂ ਨੇ ਮੈਨੂੰ ਖੋਅ ਲਿਆਂ,ਕਈਆਂ ਨੂੰ ਮੈਂ ਗਵਾ ਲਿਆ,
ਪੂਰੀ.... ਸ਼ਿੱਦਤ ਨਾਲ ਮੈਂ ਕਰਦਾਂ, ਨਫ਼ਰਤ ਹੋਵੇ ਜਾਂ ਪਿਆਰ ਯਾਰਾ....
ਰਿਸ਼ਤੇ ਧੁਰ ਦਰਗਾਹੋਂ ਬਣਦੇ, ਖ਼ੁਦਾ ਨੇ ਆਪ ਬਣਾਏ ਨੇ,
ਫਿਰ ਵੀ ਜੋੜ-ਤੋੜ ਜਿਹੇ ਕਰਕੇ, ਬਦਲ ਮਾਇਨੇ ਦਿੰਦਾ ਸੰਸਾਰ ਯਾਰਾ....
ਇਸ ਖ਼ਲਕਤ ਵਿਚ ਕਈਆਂ ਨੇ, ਮੈਨੂੰ ਪੈਰ-ਪੈਰ ਤੇ ਪਰਖਿਆ ਐ,
ਦੇ ਦੇ ਸਫਾਇਆਂ, ਖ਼ੁਦ ਦੇ ਬਾਰੇ... ਹੋ ਗਿਆ ਹਾਂ ਹੁਣ ਖੁਆਰ ਯਾਰਾ.....
ਜੀ ਕਹਿੰਦਾ ਹਾਂ ਤੇ ਜੀ ਕਹਾਉਂਨਾ, ਪਹਿਲ ਕਦੀ ਵੀ ਮੇਰੀ ਨਾਂ,
ਮਿੱਠ-ਬੋਲੀ ਲਈ ਜਾਨ ਵਾਰ ਦਿਆਂ, ਕੌੜੀ ਨਾਂ ਹੁੰਦੀ ਸਹਾਰ ਯਾਰਾ....
ਪਾਉਣ ਦੀ ਕੋਈ ਖੁਸ਼ੀ ਨਹੀਂ, ਨਾ ਗਵਾਉਣ ਦਾ ਹੀ ਗ਼ਮ ਕੀਤਾ ਮੈਂ,
ਉੱਠ ਕੇ ਫਿਰ ਸਵਾਰ ਹੋਇਆਂ, ਡਿੱਗਿਆ ਹਾਂ ਜਿੰਨੀ ਵੀ ਵਾਰ ਯਾਰਾ.....
ਚਾਹ ਮੇਰੀ ਕੋਈ ਜੇ ਤਕਲੀਫ਼ ਦੇਵੇ, ਜਾਂ ਕਿਸੀ ਨੂੰ ਕੋਈ ਦੁੱਖ ਹੋਵੇ,
ਮੁੱਢ ਤੋਂ ਹੀ ਮੈਂ ਜੱਬ ਮੁਕਾ ਦਿਆਂ, ਉਸ ਖਾਹਿਸ਼ ਨੂੰ ਹੱਥੀਂ ਮਾਰ ਯਾਰਾ.....
ਜ਼ਿਹਨ ‘ਚ ਜੋ ਉਹ ਲਿਖ ਦੇਨਾਂ, ਜ਼ੁਬਾਨ ਤੇ ਆਈ ਕਹਿ ਹੋਜੇ,
ਨਾ ਕੋਈ ਲੇਖਕ, ਸ਼ਾਇਰ ਹਾਂ, ਨਾਂ ਮੈਂ ਕੋਈ ਗੀਤਕਾਰ ਯਾਰਾ...... 
ਅੱਖਾਂ ਬੰਦ ਕਰ, ਯਕੀਨ ਕਰਾਂ, ਅਜ਼ਮਾਉਦਾਂ ਵੀ ਮੈਂ ਕਦੀ ਨਹੀਂ
ਪਰ ਕੇਰਾਂ ਨਜ਼ਰ ਚੋਂ ਗਿਰਿਆਂ ਨੂੰ, ਦੇਵਾਂ ਮੌਕਾ ਨਾਂ ਦੂਜੀ ਵਾਰ ਯਾਰਾ...
ਕੋਈ ਕਹਿੰਦਾ EGO Prob ਇਹਨੂੰ, ਕੋਈ ਆਖੇ ਆਕੜ ਦਾ ਮਾਰਿਆ ਹਾਂ,
“UD” ਤਾਂ ਬਸ ਅਣਖ ਨਾਲ ਹੀ, ਜਿੰਦਗੀ ਰਿਹਾ ਗੁਜ਼ਾਰ ਯਾਰਾ....

ਮੇਰੇ ਤੋਂ ਕੀ ਪੁੱਛਦੈਂ ਮੈਂ ਕੀ ਹਾਂ, ਲੋਕਾਂ ਤੋਂ ਪੁੱਛ ਜਾ ਕੇ ਇਹ,

ਯਾਰਾਂ ਦਾ ਮੈਂ ਯਾਰ, ਪੂਰਾ ਦਿਲਦਾਰ, ਨਾਂ ਰਤਾ ਮੱਕਾਰ ਯਾਰਾ....


ਕਈਆਂ ਨੇ ਮੈਨੂੰ ਖੋ ਲਿਆ, ਤੇ ਕਈਆਂ ਨੂੰ ਮੈਂ ਗਵਾ ਲਿਆ,

ਪੂਰੀ.... ਸ਼ਿਦੱਤ ਨਾਲ ਮੈਂ ਕਰਦਾਂ, ਨਫ਼ਰਤ ਹੋਵੇ ਜਾਂ ਪਿਆਰ ਯਾਰਾ....


ਰਿਸ਼ਤੇ ਧੁਰ ਦਰਗਾਹੋਂ ਬਣਦੇ, ਖ਼ੁਦਾ ਨੇ ਆਪ ਬਣਾਏ ਨੇ,

ਫਿਰ ਵੀ ਜੋੜ-ਤੋੜ ਜਿਹੇ ਕਰਕੇ, ਬਦਲ ਮਾਇਨੇ ਦਿੰਦਾ ਸੰਸਾਰ ਯਾਰਾ....


ਇਸ ਖ਼ਲਕਤ ਵਿਚ ਕਈਆਂ ਨੇ, ਮੈਨੂੰ ਪੈਰ-ਪੈਰ ਤੇ ਪਰਖਿਆ ਐ,

ਦੇ-ਦੇ ਸਫਾਈਆਂ, ਖ਼ੁਦ ਦੇ ਬਾਰੇ... ਹੋ ਗਿਆ ਹਾਂ ਹੁਣ ਖੁਆਰ ਯਾਰਾ.....


ਜੀ ਕਹਿੰਦਾ ਹਾਂ ਤੇ ਜੀ ਕਹਾਉਂਨਾ, ਪਹਿਲ ਕਦੀ ਵੀ ਮੇਰੀ ਨਾਂ,

ਮਿੱਠ-ਬੋਲੀ ਲਈ ਜਾਨ ਵਾਰ ਦਿਆਂ, ਕੌੜੀ ਨਾਂ ਹੁੰਦੀ ਸਹਾਰ ਯਾਰਾ....


ਪਾਉਣ ਦੀ ਕੋਈ ਖੁਸ਼ੀ ਨਹੀਂ, ਨਾ ਗਵਾਉਣ ਦਾ ਹੀ ਗ਼ਮ ਕੀਤਾ ਮੈਂ,

ਉੱਠ ਕੇ ਫਿਰ ਸਵਾਰ ਹੋਇਆਂ, ਡਿੱਗਿਆ ਹਾਂ ਜਿੰਨੀ ਵੀ ਵਾਰ ਯਾਰਾ.....


ਚਾਹ ਮੇਰੀ ਕੋਈ ਜੇ ਤਕਲੀਫ਼ ਦੇਵੇ, ਜਾਂ ਕਿਸੀ ਨੂੰ ਕੋਈ ਦੁੱਖ ਹੋਵੇ,

ਮੁੱਢ ਤੋਂ ਹੀ ਮੈਂ ਜੱਬ ਮੁਕਾ ਦਿਆਂ, ਉਸ ਖਾਹਿਸ਼ ਨੂੰ ਹੱਥੀਂ ਮਾਰ ਯਾਰਾ.....


ਜ਼ਿਹਨ ‘ਚ ਜੋ ਉਹ ਲਿਖ ਦੇਨਾਂ, ਜ਼ੁਬਾਨ ਤੇ ਆਈ ਕਹਿ ਹੋਜੇ,

ਨਾ ਕੋਈ ਲੇਖਕ, ਸ਼ਾਇਰ ਹਾਂ, ਨਾਂ ਮੈਂ ਕੋਈ ਗੀਤਕਾਰ ਯਾਰਾ...... 


ਅੱਖਾਂ ਬੰਦ ਕਰ, ਯਕੀਨ ਕਰਾਂ, ਅਜ਼ਮਾਉਂਦਾ ਵੀ ਮੈਂ ਕਦੀ ਨਹੀਂ,

ਪਰ ਕੇਰਾਂ ਨਜ਼ਰ ਚੋਂ ਗਿਰਿਆਂ ਨੂੰ, ਦੇਵਾਂ ਮੌਕਾ ਨਾਂ ਦੂਜੀ ਵਾਰ ਯਾਰਾ...


ਕੋਈ ਕਹਿੰਦਾ EGO Prob ਇਹਨੂੰ, ਕੋਈ ਆਖੇ ਆਕੜ ਦਾ ਮਾਰਿਆ ਹਾਂ,

“UD” ਤਾਂ ਬਸ ਅਣਖ ਨਾਲ ਹੀ, ਜਿੰਦਗੀ ਰਿਹਾ ਗੁਜ਼ਾਰ ਯਾਰਾ....

 

29 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat khoob likhia veer................

01 Feb 2016

Reply