Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਇੱਛਾ" my short story :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 3 << Prev     1  2  3  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
"ਇੱਛਾ" my short story


  ਵੱਗ 'ਚ ਘਾਹ ਚਰਦੀਆਂ ਕੱਟੀਆਂ 'ਚੋਂ ਇੱਕ ਨੇ ਦੂਜੀ ਨੂੰ ਪੁੱਛਿਆ ਕਿ,"ਅੜੀਏ ਤੂੰ ਅਗਲੇ ਜਨਮ 'ਚ ਕੀ ਬਣਨਾ ਪਸੰਦ ਕਰੇਂਗੀ?"
         "ਜਦੋਂ ਬਣਨਾ ਹੋਇਆ ਉਦੋਂ ਹੀ ਸੋਚੂੰਗੀ।"ਦੂਜੀ ਬੋਲੀ ਤੇ ਫੇਰ ਖਾਣ 'ਚ ਮਸਤ ਹੋ ਗਈ।
         "ਅੜੀਏ ਤਾਂ ਵੀ ਦੱਸ ਤਾਂ ਸਹੀ..............।"ਪਹਿਲੀ ਨੇ ਫੇਰ ਕਿਹਾ।
       ਦੂਜੀ ਫੇਰ ਉਹਦੇ ਵੱਲ ਦੇਖਿਆ ਤੇ ਆਪਣੇ ਧਿਆਨ ਖਾਣ ਲੱਗੀ।
         ਪਹਿਲੀ ਫੇਰ ਬੋਲੀ,"ਮੈਂ ਤਾਂ ਪਤਾ ਕੀ ਬਣਨਾ ਚਾਹੂੰਗੀ!!!!?"
            "ਕੀ??"
           "ਮੈਂ ਤਾਂ ਅਗਲੇ ਜਨਮ 'ਚ ਕੁੜੀ ਬਣਨਾ ਆ, ਪੱਕਾ......"ਉਹ ਬੜੇ ਜ਼ੋਸ਼ ਨਾਲ ਬੋਲੀ।
            "ਅੱਛਾ!!ਬੜਾ ਸ਼ੌਕ ਲੱਗਦਾ...ਬਣ ਜਾਈਂ;;;"
             "ਇਸ ਦਾ ਮਤਲਬ ਤੂੰ ਵੀ ਕੁੜੀ ਬਣਨਾ ਪਸੰਦ ਕਰੇਂਗੀ???"
            "ਨਾ ਬਾਬਾ ਨਾ.. ਕਿਸੇ ਵੀ ਕੀਮਤ ਤੇ ਨਹੀਂ, ਕੁੜੀ ਬਣਨ ਨਾਲੋਂ ਤਾਂ ਮੈਂ ਫੇਰ ਇਸੇ ਪਸ਼ੂਆਂ ਵਾਲੇ ਜਨਮ 'ਚ ਆਉਣਾ ਪਸੰਦ ਕਰੂੰਗੀ.." ਉਹ ਬੜਾ ਉਦਾਸ ਹੋ ਕੇ ਬੋਲੀ।
            "ਪਰ ਕਿਉਂ ਪਤਾ ਤਾਂ ਲੱਗੇ.. ਅੱਜ ਦਾ ਮਨੁੱਖ ਤਾਂ ਦੇਖ ਲਾ ਆਸਮਾਨ 'ਚ ਚੰਨ ਤੱਕ ਪਹੁੰਚ ਗਿਆ,ਆਪਣੀ ਸੋਚ ਹੀ ਇੱਥੇ ਤੱਕ ਅਟਕੀ ਹੋਈ ਆ...।" ਪਹਿਲੀ ਥੋੜਾ ਜ਼ੋਰ ਨਾਲ ਬੋਲੀ।
          "ਬੇਸ਼ਕ ਸੂਰਜ ਤੱਕ ਜਾ ਆਵੇ,ਪਰ ਮੈਂ ਕੁੜੀ ਨਹੀਂ ਬਣਨਾ ਚਾਹੁੰਦੀ... ਤੈਨੂੰ ਪਤਾ ਮੈਂ ਜਨਮ ਲੈ ਕੇ ਇਸ ਸੋਹਣੀ ਧਰਤੀ ਤੇ ਆਉਣਾ ਚਾਹੁੰਦੀ ਹਾਂ.. ਮੈਂ ਮਾਂ ਦੀ ਕੁੱਖ 'ਚ ਆਪਣੀ ਹੋਂਦ ਦੀ ਖ਼ਬਰ ਦਾ ਪਤਾ ਲੱਗਣ ਤੇ ਜਨਮ ਤੋਂ ਪਹਿਲਾਂ ਮਰਨਾ ਨਹੀਂ ਚਾਹੁੰਦੀ...।"
               ............ ਤੇ ਹੁਣ ਦੋਨਾਂ ਕੱਟੀਆਂ ਦੀਆਂ ਅੱਖਾਂ ਨਮ ਸਨ ਤੇ ਪਤਾ ਨਹੀਂ ਕਿਉਂ ਉਹ ਦੋਨੋਂ ਇਸੇ ਤਰਾਂ ਹੀ ਸੰਤੁਸ਼ਟ ਅਨੁਭਵ ਕਰ ਰਹੀਆਂ ਸਨ।

17 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

17 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

17 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Oye hoye kamaal kiti payi aa. Lovely. jeooooo babeo. Jeondi wasdi reh kudiye.

17 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

17 Jan 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Wow , Jaspreet,

17 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Yeah wow wow. Great.

17 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks ji,,maaaaaaaatr ji sare bchyan nu v keh dyo k dekhn,,te sauh khaan k kde is kamm ch apna koi kise tran da hissa ni paunge..

17 Jan 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਬੇਹੱਦ ਲਾਜ਼ਵਾਬ ....ਮੇਰਾ ਸਿਜਦਾ ਤੁਹਾਨ

ਅਸਲ ਵਿੱਚ ਅੱਜ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਹੈ | ਇਹ ਉਹੀ ਸੱਸ ਹੁੰਦੀ ਹੈ ਜੋ ਆਪਣੀ ਨੂੰਹ ਨਾਲ ਭੈੜਾ ਵਤੀਰਾ ਕਰਦੀ ਹੈ ਪਰ ਜਦ ਆਪਣੀ ਧੀ ਦੀ ਗੱਲ ਆਉਂਦੀ ਹੈ ਤਾਂ ਉਸਦੀ ਸਾਰੀ ਸੋਚ ਬਦਲ ਜਾਂਦੀ ਹੈ | ਨੂੰਹ ਤੇ ਧੀ ਵਿਚਲੇ ਫਰਕ ਦਾ ਪੈਂਡਾ ਕਦ ਮੁੱਕੇਗਾ ? ਉਹ ਕਿਉਂ ਭੁੱਲ ਜਾਂਦੀ ਹੈ ਕਿ ਉਹ ਵੀ ਕਦੀ ਕਿਸੇ ਦੀ ਨੂੰਹ ਸੀ | ਅੱਜ ਆਧੁਨਿਕ ਜ਼ਮਾਨੇ ਵਿੱਚ ਵਿਚਰਦਿਆਂ ਜਦ ਨੂੰਹ ਕਿਸੇ ਫੰਕਸ਼ਨ ਜਾਂ ਕਿਸੇ ਹੋਰ ਵਿਚਾਰਧਾਰਾ ਵਿੱਚ ਸ਼ਾਮਲ ਹੁੰਦੀ ਹੈ ਤਾਂ ਅਕਸਰ ਸੱਸ ਵੱਲੋਂ ਇਹ ਗੱਲ ਸੁਨਣ ਨੂੰ ਮਿਲਦੀ ਹੈ ਕਿ “ਅਸੀਂ ਤਾਂ ਇੰਝ ਕਦੇ ਨਹੀਂ ਸੀ ਕਰਦੀਆਂ ਹੁੰਦੀਆਂ” | ਇਸ ਸਮਾਜ ਦੀਆਂ ਸਾਰੀਆਂ ਸੱਸਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅੱਜ ਦਾ ਯੁੱਗ ਉਹਨਾਂ ਦੇ ਬਿਤਾਏ ਸਮੇਂ ਨਾਲੋਂ ਬਹੁਤ ਅਗਾਂਹਵਧੂ ਤੇ ਆਧੁਨਿਕ ਹੋ ਚੁੱਕਾ ਹੈ | ਅੱਜ ਸਮੇਂ ਦੀ ਇਹ ਮੰਗ ਹੈ ਕਿ ਤੁਹਾਡੀਆਂ ਨੂੰਹਾਂ, ਤੁਹਾਡੇ ਪੁੱਤਰਾਂ ਦੇ ਕਦਮਾਂ ਨਾਲ ਕਦਮ ਮਿਲਾਕੇ ਤੁਹਾਡੇ ਪਰਿਵਾਰ ਨੂੰ ਚਲਾਉਣ | ਇਸ ਕੰਪੀਟੀਸ਼ਨ ਦੇ ਯੁੱਗ ਵਿੱਚ ਤੁਹਾਡੇ ਪੁੱਤਰਾਂ ਕੋਲ ਆਪਣੇ ਕੰਮ-ਕਾਰ ਤੋਂ ਕਿੱਥੇ ਵਿਹਲ ਹੈ ਕਿ ਉਹ ਤੁਹਾਡੇ ਪੋਤਿਆਂ-ਪੋਤੀਆਂ ਦੇ ਸਕੂਲਾਂ ਵਿੱਚ ਜਾ ਕੇ ਉਹਨਾਂ ਦੀ ਪੜਾਈ ਲਿਖਾਈ ਬਾਰੇ ਪਤਾ ਕਰਨ | ਬਜ਼ਾਰ ਜਾ ਕੇ ਕਿਲੋ-ਕਿਲੋ ਸਬਜ਼ੀ ਖਰੀਦਣ | ਜੇਕਰ ਤੁਹਾਡੀਆਂ ਨੂੰਹਾਂ ਆਪਣੇ ਪਰਿਵਾਰ ਨੂੰ ਚਲਾਉਣ ਲਈ ਇਹ ਜਿੰਮੇਵਾਰੀ ਸੰਭਾਲ ਰਹੀਆਂ ਹਨ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ |

17 Jan 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਅਸੀਂ ਆਪਣੇ ਵਿਰਸੇ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ, ਆਪਣੇ ਗੁਰੂਆਂ ਪੀਰਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਸਾਡੇ ਪਿਆਰੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ ਹੋਏ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹਾਂ | ਪਰ ਕੀ ਉਹਨਾਂ ਮਹਾਨ ਲੋਕਾਂ ਨੇ ਕਿਸੇ ਕੋਖ ਤੋਂ ਜਨਮ ਨਹੀਂ ਸੀ ਲਿਆ ? ਕੀ ਉਹਨਾਂ ਨੂੰ ਆਪਣੀ ਛਾਤੀ ਦਾ ਅੰਮ੍ਰਿਤ ਪਿਲਾ ਕੇ ਵੱਡਾ ਕਰਨ ਵਾਲੀ ਮਾਂ ਇੱਕ ਔਰਤ ਨਹੀਂ ਸੀ ? ਉਹ ਔਰਤ ਵੀ ਤਾਂ ਕਦੇ ਬੱਚੀ ਸੀ | ਜੇਕਰ ਉਸ ਬੱਚੀ ਦੇ ਮਾਂ-ਬਾਪ ਨੇ ਅਜੋਕੇ ਸਮਾਜ ਵਿੱਚ ਪਨਪ ਰਹੀ ਬੇਹੱਦ ਸ਼ਰਮਨਾਕ ਲਾਹਣਤ “ਭਰੂਣ ਹੱਤਿਆ” ਦਾ ਸਹਾਰਾ ਲਿਆ ਹੁੰਦਾ ਤਾਂ ਕਿਥੋਂ ਅਜਿਹੇ ਮਹਾਨ ਲੋਕ ਸਾਡਾ ਮਹਾਨ ਵਿਰਸਾ ਬਣ ਸਕਦੇ ਸੀ ? ਜੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ ਜਾਂ ਹੋਰ ਸ਼ਹੀਦਾਂ ਦੀਆਂ ਮਾਵਾਂ ਵੀ ਇਸ ਲਾਹਣਤ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਭਾਰਤ ਮਾਤਾ ਨੂੰ ਇਹ ਲਾਲ ਕਿੱਥੋਂ ਲੱਭਣੇ ਸਨ ?

17 Jan 2010

Showing page 1 of 3 << Prev     1  2  3  Next >>   Last >> 
Reply