ਲਿਖੀ ਮੈਂ,
ਇੱਕ ਡਾਇਰੀ,
ਕੁਝ ਜਜਬਾਤ,
ਕੁਝ ਖੁਸ਼ੀ ਦੇ ਪਲ,
ਕੁਝ ਗਮਾਂ ਦਾ ਹਾੜ,
ਕੁਝ ਮਾਪਿਆਂ ਦੇ ਸੁਪਨੇ,
ਕੁਝ ਯਾਰਾਂ ਦੀਆ ਯਾਦਾਂ,
ਕੁਝ ਆਪਣੇਆ ਦਾ ਸਾਥ,
ਕੁਝ ਜਿੱਤੇ ਹੋਏ ਮੁਕਾਮ,
ਕੁਝ ਹਾਰ ਦੇ ਸਬਕ,
ਕੁਝ ਪਹਿਲੇ ਇਸ਼ਕ ਦਾ ਨਸ਼ਾ,
ਕੁਝ ਪਹਿਲੀ ਤੰਖਾਵਾਹ ਦੀ ਖੁਸ਼ੀ,
ਕੁਝ ਹਮਸਫ਼ਰ ਦੀਆ ਗੱਲਾਂ,
ਕੁਝ ਨਨ੍ਹੀ ਪਰੀ ਦੇ ਹਾਸੇ,
ਕੁਝ ਉੱਚਾ ਉੱਠਣ ਦੀ ਕੋਸ਼ਿਸ਼,
ਕੁਝ ਥੱਲੇ ਡਿਗਣ ਦੀ ਮਯੂਸੀ,
ਕੁਝ ਆਪਣੇ ਸਿਦਕ ਦੀ,
ਕੁਝ ਆਪਣੇ ਮੈਂ ਦੀ,
ਕੁਝ ਹੋਰਾਂ ਨੂੰ ਨੀਵਾਂ ਵਿਖਾਉਣ ਦੀ,
ਕੁਝ ਹੋਰਾਂ ਨੂੰ ਉੱਚਾ ਉਠਾਉਣ ਦੀ,
ਹਰ ਗੱਲ ਲਿਖੀ,
ਮੈਂ ਉਸ ਵਿੱਚ,
ਪਰ ਅੱਜ ਵੇਖਿਆ,
ਮੈਂ ਉਸਨੂੰ ਵਰ੍ਹਿਆਂ ਬਾਅਦ,
ਮਿੱਟੀ ਮਿੱਟੀ ਹੋਇ,
ਅੱਖਰ ਪੜ੍ਹੇ ਨਹੀਂ ਸੀ ਜਾਂਦੇ
ਜਿਵੇਂ ਹੱਥ,
ਲਾਇਆ ਮੈਂ ਉਸਨੂੰ,
ਚੀਕ ਕੇ ਉਹ ਕਹਿੰਦੀ,
ਮਿਲ ਗਿਆ ਵਕਤ ਤੈਨੂੰ,
ਮੇਰੇ ਕੋਲ ਆਉਣ ਦਾ,
ਤੂੰ ਤਾਂ ਗੁੰਮ ਹੀ ਹੋ ਗਿਆ ਸੀ,
ਦੁਨੀਆਂ ਦੇ ਮੇਲੇ ਵਿੱਚ,
ਕਿਵੇਂ ਜੀ ਕੀਤਾ,
ਮੁੜ ਆਉਣ ਦਾ,
ਰੁੱਝ ਗਿਆ ਸੀ,
ਦੁਨੀਆਂ ਦੇ ਰਿਵਾਜਾਂ ਵਿੱਚ,
ਜਿੰਮੇਵਾਰੀਆਂ ਵਿੱਚ,
ਕਦੇ ਮਿਲਿਆ ਹੀ ਨਹੀਂ ਸਮਾਂ,
ਤੇਰੇ ਕੋਲ ਆਉਣ ਦਾ,
ਜਿੰਨਾ ਲਈ ਗੁਜਾਰੀ ਉਮਰ,
ਅੱਜ ਉਹ ਹੀ ਪੁੱਛਦੇ ਨੇ,
ਕੀ ਕੀਤਾ ਬਾਪੂ ਤੂੰ ਸਾਡੇ ਲਈ,
ਜੋ ਕਰਦੀ ਸਾਰੀ ਦੁਨੀਆਂ,
ਔਲਾਦ ਲਈ,
ਮਿਹਣੇ ਮਾਰ ਮਾਰ,
ਕੀ ਤੂੰ ਅਲੋਕਾਰ ਕੀਤਾ,
ਅੱਜ ਉਹ ਹੀ ਪੁੱਛਦੇ ਨੇ,
ਕੁਝ ਲੁੱਟ ਕੇ,
ਕੁਝ ਬੁਝਾਰਤਾਂ ਵਿੱਚ ਪਾ ਗਏ,
ਜੋ ਕਦੀ ਖੜ੍ਹ ਦੇ ਸੀ,
ਆਪਣੇ ਬਣ ਬਣ,
ਪਿੱਠ ਵਿੱਚ ਖੰਜਰ ਚਲਾ ਗਏ,
ਸਮਝ ਨਹੀਂ ਆਉਂਦੀ,
ਕੀ ਖੱਟਿਆ,
ਮੈਂ ਆਪਣੇ ਲਈ,
ਕਦੀ ਮਿਲਿਆ ਹੀ ਨਹੀਂ ਸਮਾਂ,
ਜਾਂ ਨਾ ਸ਼ਾਇਦ,
ਮੈਂ ਕੱਢਿਆ ਹੀ,
ਖੁਦ ਨਾਲ,
ਗੱਲ ਕਾਰਨ ਲਈ,
ਹੁਣ ਜਿੰਨੇ ਵੀ ਬਾਕੀ ਨੇ,
ਸਾਹ ਮੇਰੇ,
ਉਹ ਸਾਰੇ ਨੇ,
ਤੇਰੇ ਲਈ,
ਸਿਰਫ ਤੇਰੇ ਲਈ,
ਲਿਖੀ ਮੈਂ,
ਇੱਕ ਡਾਇਰੀ......
ਮਨਿੰਦਰ ਸਿੰਘ "ਮਨੀ"
ਲਿਖੀ ਮੈਂ,
ਇੱਕ ਡਾਇਰੀ,
ਕੁਝ ਜਜਬਾਤ,
ਕੁਝ ਖੁਸ਼ੀ ਦੇ ਪਲ,
ਕੁਝ ਗਮਾਂ ਦਾ ਹਾੜ,
ਕੁਝ ਮਾਪਿਆਂ ਦੇ ਸੁਪਨੇ,
ਕੁਝ ਯਾਰਾਂ ਦੀਆ ਯਾਦਾਂ,
ਕੁਝ ਆਪਣੇਆ ਦਾ ਸਾਥ,
ਕੁਝ ਜਿੱਤੇ ਹੋਏ ਮੁਕਾਮ,
ਕੁਝ ਹਾਰ ਦੇ ਸਬਕ,
ਕੁਝ ਪਹਿਲੇ ਇਸ਼ਕ ਦਾ ਨਸ਼ਾ,
ਕੁਝ ਪਹਿਲੀ ਤੰਖਾਵਾਹ ਦੀ ਖੁਸ਼ੀ,
ਕੁਝ ਹਮਸਫ਼ਰ ਦੀਆ ਗੱਲਾਂ,
ਕੁਝ ਨਨ੍ਹੀ ਪਰੀ ਦੇ ਹਾਸੇ,
ਕੁਝ ਉੱਚਾ ਉੱਠਣ ਦੀ ਕੋਸ਼ਿਸ਼,
ਕੁਝ ਥੱਲੇ ਡਿਗਣ ਦੀ ਮਯੂਸੀ,
ਕੁਝ ਆਪਣੇ ਸਿਦਕ ਦੀ,
ਕੁਝ ਆਪਣੇ ਮੈਂ ਦੀ,
ਕੁਝ ਹੋਰਾਂ ਨੂੰ ਨੀਵਾਂ ਵਿਖਾਉਣ ਦੀ,
ਕੁਝ ਹੋਰਾਂ ਨੂੰ ਉੱਚਾ ਉਠਾਉਣ ਦੀ,
ਹਰ ਗੱਲ ਲਿਖੀ,
ਮੈਂ ਉਸ ਵਿੱਚ,
ਪਰ ਅੱਜ ਵੇਖਿਆ,
ਮੈਂ ਉਸਨੂੰ ਵਰ੍ਹਿਆਂ ਬਾਅਦ,
ਮਿੱਟੀ ਮਿੱਟੀ ਹੋਇ,
ਅੱਖਰ ਪੜ੍ਹੇ ਨਹੀਂ ਸੀ ਜਾਂਦੇ
ਜਿਵੇਂ ਹੱਥ,
ਲਾਇਆ ਮੈਂ ਉਸਨੂੰ,
ਚੀਕ ਕੇ ਉਹ ਕਹਿੰਦੀ,
ਮਿਲ ਗਿਆ ਵਕਤ ਤੈਨੂੰ,
ਮੇਰੇ ਕੋਲ ਆਉਣ ਦਾ,
ਤੂੰ ਤਾਂ ਗੁੰਮ ਹੀ ਹੋ ਗਿਆ ਸੀ,
ਦੁਨੀਆਂ ਦੇ ਮੇਲੇ ਵਿੱਚ,
ਕਿਵੇਂ ਜੀ ਕੀਤਾ,
ਮੁੜ ਆਉਣ ਦਾ,
ਰੁੱਝ ਗਿਆ ਸੀ,
ਦੁਨੀਆਂ ਦੇ ਰਿਵਾਜਾਂ ਵਿੱਚ,
ਜਿੰਮੇਵਾਰੀਆਂ ਵਿੱਚ,
ਕਦੇ ਮਿਲਿਆ ਹੀ ਨਹੀਂ ਸਮਾਂ,
ਤੇਰੇ ਕੋਲ ਆਉਣ ਦਾ,
ਜਿੰਨਾ ਲਈ ਗੁਜਾਰੀ ਉਮਰ,
ਅੱਜ ਉਹ ਹੀ ਪੁੱਛਦੇ ਨੇ,
ਕੀ ਕੀਤਾ ਬਾਪੂ ਤੂੰ ਸਾਡੇ ਲਈ,
ਜੋ ਕਰਦੀ ਸਾਰੀ ਦੁਨੀਆਂ,
ਔਲਾਦ ਲਈ,
ਮਿਹਣੇ ਮਾਰ ਮਾਰ,
ਕੀ ਤੂੰ ਅਲੋਕਾਰ ਕੀਤਾ,
ਅੱਜ ਉਹ ਹੀ ਪੁੱਛਦੇ ਨੇ,
ਕੁਝ ਲੁੱਟ ਕੇ,
ਕੁਝ ਬੁਝਾਰਤਾਂ ਵਿੱਚ ਪਾ ਗਏ,
ਜੋ ਕਦੀ ਖੜ੍ਹ ਦੇ ਸੀ,
ਆਪਣੇ ਬਣ ਬਣ,
ਪਿੱਠ ਵਿੱਚ ਖੰਜਰ ਚਲਾ ਗਏ,
ਸਮਝ ਨਹੀਂ ਆਉਂਦੀ,
ਕੀ ਖੱਟਿਆ,
ਮੈਂ ਆਪਣੇ ਲਈ,
ਕਦੀ ਮਿਲਿਆ ਹੀ ਨਹੀਂ ਸਮਾਂ,
ਜਾਂ ਨਾ ਸ਼ਾਇਦ,
ਮੈਂ ਕੱਢਿਆ ਹੀ,
ਖੁਦ ਨਾਲ,
ਗੱਲ ਕਾਰਨ ਲਈ,
ਹੁਣ ਜਿੰਨੇ ਵੀ ਬਾਕੀ ਨੇ,
ਸਾਹ ਮੇਰੇ,
ਉਹ ਸਾਰੇ ਨੇ,
ਤੇਰੇ ਲਈ,
ਸਿਰਫ ਤੇਰੇ ਲਈ,
ਲਿਖੀ ਮੈਂ,
ਇੱਕ ਡਾਇਰੀ......
ਮਨਿੰਦਰ ਸਿੰਘ "ਮਨੀ"
|