|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇਕ ਦਿਨ ਚੜਿਆ ਤੇਰੇ ਰੰਗ ਵਰਗਾ |
"ਇਕ ਦਿਨ ਚੜਿਆ ਤੇਰੇ ਰੰਗ ਵਰਗਾ "*
ਤੇਰੇ ਗੁੱਟ ਰੰਗੀਲੀ ਵੰਗ ਵਰਗਾ
ਸਾਨੂੰ ਤੇਰੀ ਗਲੀ ਨਜ਼ਾਰਾ ਹੈ
ਰਾਂਝਣ ਨੂੰ ਹੀਰ ਦੀ ਝੰਗ ਵਰਗਾ
ਤੇਰੇ ਵੇਖਣ ਦਾ ਚਾ ਸਾਨੂੰ
ਦੁਲਹਣ ਦੀ ਸ਼ੋਖ ਉਮੰਗ ਵਰਗਾ
ਜਦ ਦਾ ਤੂੰ ਮੈਥੋਂ ਵਿਛੜ ਗਿਆ
ਮੈਂ ਟੁੱਟੀ ਡੋਰ ਪਤੰਗ ਵਰਗਾ
ਇਕ ਨਸ਼ਾ ਤੇਰੇ ਦੀਦਾਰਾਂ ਦਾ
ਹੈ ਪਹਿਲੇ ਜਾਮ ਤਰੰਗ ਵਰਗਾ
ਤਿਰਛੀ ਤਕਣੀ ਦਾ ਤੀਰ ਆਇਆ
ਵਿੰਨ੍ਦਾ ਦਿਲ ਤੀਰ ਅਨੰਗ ਵਰਗਾ
ਚਾਹ ਤੇਰੀ ਕੀਕਣ ਨਾ ਹੋਵੇ
ਦਿਲ ਮੇਰੇ ਦੀ ਕੁੱਲ ਮੰਗ ਵਰਗਾ
ਹੰਸਾਂ ਹਿਰਨਾਂ ਦਾ ਤੁਰਨਾ ਵੀ
ਹੈ ਚਾਲ ਤੇਰੀ ਦੇ ਢੰਗ ਵਰਗਾ
ਪੱਤੇ ਜਦ 'ਵਾ ਦੀ ਸੁਧ ਪਾਈ
ਹੋਇਆ ਵਜਦੀੰ ਮਸਤ ਮਲੰਗ ਵਰਗਾ
ਹੈ ਅਮਲਤਾਸ ਦਾ ਫੁਲ ਤੇਰੀ
ਗੱਲੀਂ ਲਲਿਆਰੀ ਸੰਗ ਵਰਗਾ
ਰਾਂਝਣ ਦੇ ਹੱਥੀਂ ਲੇਖਾਂ ਦਾ
ਹੋਇਆ ਨਕਸ਼ਾ ਕੈਦੋ- ਲੰਗ ਵਰਗਾ
--------------csmann-030312
|
|
06 Mar 2012
|
|
|
|
|
|
|
ਬਹੁਤ ਵਧੀਆ! ਮੈਂ ਏਸ ਨੂੰ ਤਰੁਨਮ 'ਚ ਪਦ ਕੇ ਵੇਖਿਆ, ਬੜਾ ਮਜ਼ਾ ਆਇਆ......ਸ਼ੁਕਰੀਆ ਚਰਨਜੀਤ ਵੀਰ ਜੀ ਸਾਂਝੇ ਕਰਨ ਲਈ
|
|
06 Mar 2012
|
|
|
|
|
bahut hi vdia ..........gr8!
|
|
06 Mar 2012
|
|
|
|
|
|
|
|
|
khoobsurat rachna veer ji.....thanks for sharing.....
|
|
07 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|