ਇਕ ਕਸ਼ਤੀ ਦੇ ਦੋ ਸਵਾਰ. ਇਕ ਦੂਜੇ ਦਾ ਹਾਲ ਪੁੱਛਦੇ ਨੇ
ਦੋ-ਦੋ ਨੈਣ ਕਰਕੇ ਚਾਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਕਿੰਝ ਦੱਸਦੇ, ਕਿਵੇਂ ਗੁਜ਼ਰਦੇ ਨੇ ਪਲ ਇਹ ਵਿਛੋੜੇ ਦੇ, ਲੈ
ਅੱਖੀਂ ਹੰਝੂ ਦਿਲ ਚ ਗੁਬਾਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਲਗਦਾ ਹੈ ਕੁੱਝ ਨਹੀਂ ਬਚਿਆ ਹੈ ਦੁਨੀਆ ਦੇ, ਜੇ ਹੋਵੇ ਨਾ
ਇਕ ਤੇਰੇ ਵਸਲ ਦਾ ਖੁਮਾਰ,ਇਕ ਦੂਜੇ ਦਾ ਹਾਲ ਪੁੱਛਦੇ ਨੇ
ਕਿੱਥੇ ਲੈ ਆਇਆ ਹੈ ਤੇ ਕਿੱਥੇ ਲੈ ਜਾਵੇਗਾ ਹੈ ਸਾਨੂੰ
ਤੇਰਾ ਇਸ਼ਕ ਮੇਰਾ ਪਿਆਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਜਾਤ-ਪਾਤ ਰੰਗ ਧਰਮ ਨੇ ਨਾ ਮਿਲਨ ਦੇਣਾ ਹੈ ਸਾਨੂੰ
ਜ਼ਮਾਨੇ ਦਾ ਕਰ ਵਿਚਾਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਇਕ ਕਸ਼ਤੀ ਦੇ ਦੋ ਸਵਾਰ. ਇਕ ਦੂਜੇ ਦਾ ਹਾਲ ਪੁੱਛਦੇ ਨੇ
ਦੋ-ਦੋ ਨੈਣ ਕਰਕੇ ਚਾਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਕਿੰਝ ਦੱਸਦੇ, ਕਿਵੇਂ ਗੁਜ਼ਰਦੇ ਨੇ ਪਲ ਇਹ ਵਿਛੋੜੇ ਦੇ, ਲੈ
ਅੱਖੀਂ ਹੰਝੂ ਦਿਲ ਚ ਗੁਬਾਰ, ਇਕ ਦੂਜੇ ਦਾ ਹਾਲ ਪੁੱਛਦੇ ਨੇ
ਲਗਦਾ ਹੈ ਕੁੱਝ ਨਹੀਂ ਬਚਿਆ ਹੈ ਦੁਨੀਆ ਤੇ, ਜੇ ਹੋਵੇ ਨਾ
ਇਕ ਤੇਰੇ ਵਸਲ ਦਾ ਖੁਮਾਰ,ਇਕ ਦੂਜੇ ਦਾ ਹਾਲ ਪੁੱਛਦੇ ਨੇ
ਕਿੱਥੇ ਲੈ ਆਇਆ ਹੈ ਤੇ ਕਿੱਥੇ ਲੈ ਜਾਵੇਗਾ ਇਹ ਸਾਨੂੰ

-A